ਕਪਿਲ ਦੇ ਸ਼ੋਅ ''ਚ ''83 ਵਰਲਡ ਕੱਪ'' ਦੀ ਜੇਤੂ ਟੀਮ ਨੇ ਲਾਈਆਂ ਰੌਣਕਾਂ

Monday, March 11, 2019 9:13 AM

ਮੁੰਬਈ (ਬਿਊਰੋ) — ਕਪਿਲ ਸ਼ਰਮਾ ਦੇ ਰਿਐਲਿਟੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਕਪਿਲ ਦੇਵ ਨਾਲ ਸਾਥੀ ਖਿਡਾਰੀ ਮੋਹਿੰਦਰ ਅਮਰਨਾਥ, ਸੰਦੀਪ ਪਾਟਿਲ, ਦਿਲੀਪ ਵੇਂਗਸਰਕਰ, ਕ੍ਰਸ਼ਣਮਾਚਾਰੀ ਸ਼੍ਰੀਕਾਂਤ, ਰੌਜਰ ਬਿੰਨੀ, ਕੀਰਤੀ ਆਜ਼ਾਦ, ਮਦਨ ਲਾਲ, ਸਈਅਦ ਕਿਰਮਾਨੀ, ਬਲਵਿੰਦਰ ਸੰਧੂ ਤੇ ਯਸ਼ਪਾਲ ਸਮੇਤ ਸਾਰੇ ਮੌਜੂਦ ਰਹੇ।

PunjabKesari

ਸ਼ੋਅ ਦੌਰਾਨ ਕਈ ਮਜ਼ੇਦਾਰ ਖੁਲਾਸੇ ਹੋਏ। ਅਰਚਨਾ ਪੂਰਨ ਸਿੰਘ ਦੀ ਗੈਰ ਮੌਜੂਦਗੀ 'ਚ ਕ੍ਰਿਕੇਟਰ ਹਰਭਜਨ ਸਿੰਘ ਨੇ ਉਨ੍ਹਾਂ ਦੀ ਗੱਦੀ ਸੰਭਾਲੀ। ਸਾਰਿਆਂ ਦੇ ਸੁਵਾਗਤ ਬਾਅਦ ਸੁਨੀਲ ਗਾਵਸਕਰ ਨੂੰ ਵੀਡੀਓ ਚੈਟ ਜ਼ਰੀਏ ਪ੍ਰੋਗਰਾਮ ਨਾਲ ਜੋੜਿਆ ਗਿਆ। ਇਸ ਪਿੱਛੋਂ 83 ਦੇ ਵਿਸ਼ਵ ਕੱਪ ਦੀਆਂ ਗੱਲਾਂ ਸ਼ੁਰੂ ਹੁੰਦੀਆਂ ਹਨ। ਇਸ ਦੌਰਾਨ ਸ਼੍ਰੀਕਾਂਤ ਨੇ ਦੱਸਿਆ ਕਿ ਉਸ ਵੇਲੇ ਬੁਖਾਰ ਦੇ ਹੁੰਦਿਆਂ ਗਾਵਸਕਰ ਨੇ ਸੈਂਕੜਾ ਬਣਾਇਆ ਸੀ।

PunjabKesari

ਸਾਰੇ ਜਣੇ ਵਿਸ਼ਵ ਕੱਪ ਦੀਆਂ ਤਸਵੀਰਾਂ ਵੇਖ ਕੇ ਯਾਦਾਂ ਤਾਜ਼ਾ ਕਰਦੇ ਹਨ। ਇਸੇ ਤਰ੍ਹਾਂ ਯਸ਼ਪਾਲ ਨੇ ਕਿੱਸਾ ਸੁਣਾਉਂਦਿਆਂ ਦੱਸਿਆ ਕਿ ਇੱਕ ਵਾਰ ਅਦਾਕਾਰ ਦਲੀਪ ਕੁਮਾਰ ਉਨ੍ਹਾਂ ਦਾ ਮੈਚ ਦੇਖਣ ਆਏ ਸੀ ਪਰ ਮੈਚ ਦੌਰਾਨ ਉਨ੍ਹਾਂ ਨੂੰ ਇਹ ਗੱਲ ਪਤਾ ਨਹੀਂ ਸੀ।

PunjabKesari

ਉਨ੍ਹਾਂ ਦੀ ਸ਼ਾਨਦਾਰ ਪਾਰੀ ਮਗਰੋਂ ਉਨ੍ਹਾਂ ਨੂੰ ਦਲੀਪ ਕੁਮਾਰ ਨਾਲ ਮਿਲਵਾਉਣ ਲਈ ਲਿਜਾਇਆ ਜਾਂਦਾ ਹੈ। ਇਸ ਦੇ ਕਾਫੀ ਦਿਨ੍ਹਾਂ ਬਾਅਦ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਦਲੀਪ ਕੁਮਾਰ ਨੇ ਹੀ 2339 ਨੂੰ ਉਨ੍ਹਾਂ ਦਾ ਨਾਂ ਸੁਝਾਇਆ ਸੀ।
PunjabKesari
ਦੱਸਣਯੋਗ ਹੈ ਕਿ ਸਾਲ 1983 ਦੇ ਵਿਸ਼ਵ ਕੱਪ ਦੀ ਜਿੱਤ 'ਤੇ ਇਕ ਫਿਲਮ ਵੀ ਬਣ ਰਹੀ ਹੈ। ਇਸ ਫਿਲਮ 'ਚ ਰਣਵੀਰ ਸਿੰਘ ਕਪਿਲ ਦੇਵ ਦਾ ਕਿਰਦਾਰ ਨਿਭਾਏਗਾ।

PunjabKesari

ਰਣਵੀਰ ਸਿੰਘ ਤੋਂ ਇਲਾਵਾ ਫਿਲਮ 'ਚ ਪੰਕਜ ਤ੍ਰਿਪਾਠੀ, ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ, ਹਾਰਡੀ ਸੰਧੂ, ਸਾਕਿਬ ਸਲੀਮ ਤੇ ਕ੍ਰਿਕੇਟਰ ਸੰਦੀਪ ਪਾਟਿਲ ਦੇ ਬੇਟੇ ਚਿਰਾਗ ਪਾਟਿਲ ਵੀ ਨਜ਼ਰ ਆਉਣਗੇ। ਚਿਰਾਗ ਫਿਲਮ 'ਚ ਆਪਣੇ ਪਿਤਾ ਦਾ ਕਿਰਦਾਰ ਨਿਭਾਏਗਾ।
PunjabKesari

PunjabKesari


Edited By

Sunita

Sunita is news editor at Jagbani

Read More