''ਐਂਗਰੀ ਬਰਡ'' ਦੇ ਸੀਕਵਲ ''ਚ ''ਰੈੱਡ'' ਦੀ ਆਵਾਜ਼ ਬਣੇਗਾ ਕਪਿਲ ਸ਼ਰਮਾ

7/26/2019 4:59:37 PM

ਮੁੰਬਈ (ਬਿਊਰੋ) — ਭਾਰਤੀ ਕਮੇਡੀਅਨ ਤੇ ਅਭਿਨੇਤਾ ਕਪਿਲ ਸ਼ਰਮਾ ਆਗਾਮੀ ਫਿਲਮ 'ਦਿ ਐਂਗਰੀ ਬਰਡ ਮੂਵੀ 2' ਦੇ ਹਿੰਦੀ ਵਰਜਨ 'ਚ ਰੈੱਡ ਦੇ ਕਿਰਦਾਰ ਨੂੰ ਆਪਣੀ ਆਵਾਜ਼ ਦੇਣਗੇ। 'ਦਿ ਐਂਗਰੀ ਬਰਡ' ਫਿਲਮ ਇਕ ਲੋਕਪ੍ਰਿਯ ਖੇਡ ਦੇ ਇਸੇ ਨਾਂ 'ਤੇ ਆਧਾਰਿਤ ਹੈ, ਜਿਸ 'ਚ ਰੈੱਡ ਤੇ ਉਸ ਦੇ ਦੋਸਤਾਂ ਦੀ ਕਹਾਣੀ ਨੂੰ ਬਹੁਤ ਹੀ ਰੋਮਾਂਚਕ ਤਰੀਕੇ ਨਾਲ ਸਿਲਵਰ ਸਕ੍ਰੀਨ 'ਤੇ ਦਿਖਾਇਆ ਜਾਵੇਗਾ। ਸਾਲ 2016 'ਚ ਭਾਰਤੀ ਬਾਕਸ ਆਫਿਸ 'ਤੇ ਇਹ ਫਿਲਮ ਕਾਫੀ ਹਿੱਟ ਹੋਈ ਸੀ। ਕਿਸੇ ਕਿਰਦਾਰ ਨੂੰ ਆਵਾਜ਼ ਦੇਣਾ ਤੇ ਕਿਸੇ ਫਿਲਮ ਦੀ ਡਬਿੰਗ ਕਰਨ ਦੀ ਭਿੰਨਤਾ 'ਤੇ ਗੱਲ ਕਰਦੇ ਹੋਏ ਕਪਿਲ ਨੇ ਕਿਹਾ, 'ਪੱਛਮ 'ਚ ਕਲਾਕਾਰ ਪਹਿਲਾ ਆਪਣੇ ਪਾਤਰਾਂ ਨੂੰ ਆਵਾਜ਼ ਦਿੰਦੇ ਹਨ, ਫਿਰ ਉਸੇ ਆਧਾਰ 'ਤੇ ਗ੍ਰਾਫੀਕਸ ਸ਼ੂਟ ਕੀਤਾ ਜਾਂਦਾ ਹੈ। ਉਥੇ ਹੀ ਉਨ੍ਹਾਂ ਨੂੰ ਗ੍ਰਾਫੀਕਸ ਮੁਤਾਬਕ ਬੋਲਣਾ ਪੈਂਦਾ ਹੈ।'

 

 
 
 
 
 
 
 
 
 
 
 
 
 
 

Hey guys, meet Red.. he's got something to tell you, stay tuned for more 😎🤙

A post shared by Kapil Sharma (@kapilsharma) on Jul 25, 2019 at 2:47am PDT

ਰੈੱਡ ਦੇ ਕਿਰਦਾਰ ਨਾਲ ਕਿਤੇ ਨਾ ਕਿਤੇ ਕਪਿਲ ਵੀ ਵਾਸਤਾ ਰੱਖਦਾ ਹੈ। ਇਸ 'ਤੇ ਅਭਿਨੇਤਾ ਨੇ ਕਿਹਾ, ''ਉਹ ਇਕ ਹੀਰੋ ਹੈ ਪਰ ਉਹ ਵੀ ਕਦੇ ਨਾ ਕਦੇ ਕਠਿਨ ਪਰਿਸਥਿਤੀਆਂ 'ਚ ਫਸ ਜਾਂਦਾ ਹੈ। ਜੇਕਰ ਤੁਹਾਨੂੰ ਮੇਰਾ ਇਤਿਹਾਸ ਪਤਾ ਲੱਗੇਗਾ ਤਾਂ ਤੁਸੀਂ ਵੀ ਇਹ ਮੰਨ ਜਾਓਗੇ ਕਿ ਮੈਂ ਹੀ ਰੈੱਡ ਹਾਂ''। ਉਥੇ ਹੀ ਅਭਿਨੇਤਾ ਨੇ ਕਿਹਾ ਕਿ ਰੈੱਡ ਮੇਰੇ ਵਾਂਗ ਬਹੁਤ ਮਜਾਕੀਆ ਹੈ। ਭਾਰਤ 'ਚ ਫਿਲਮ 23 ਅਗਸਤ ਨੂੰ ਅੰਗਰੇਜ਼ੀ, ਹਿੰਦੀ, ਤਮਿਲ ਤੇ ਤੇਲੁਗੁ ਭਾਸ਼ਾ 'ਚ ਰਿਲੀਜ਼ ਹੋਵੇਗੀ।
ਦੱਸਣਯੋਗ ਹੈ ਕਿ ਕਪਿਲ ਸ਼ਰਮਾ ਬੀਤੇ ਦਿਨੀਂ ਪਤਨੀ ਗਿਨੀ ਨਾਲ ਬੈਬੀਮੂਨ ਲਈ ਕੈਨੇਡਾ ਰਵਾਨਾ ਹੋਏ ਹਨ। ਇਸ ਦੌਰਾਨ ਕਪਿਲ ਪਤਨੀ ਨਾਲ ਏਅਰਪੋਰਟ 'ਤੇ ਕੂਲ ਅੰਦਾਜ਼ 'ਚ ਨਜ਼ਰ ਆਏ। ਦੱਸ ਦਈਏ ਕਿ ਕਪਿਲ ਸ਼ਰਮਾ ਜਲਦ ਪਿਤਾ ਬਣਨ ਵਾਲੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News