ਕਪਿਲ ਸ਼ਰਮਾ ਨੇ ਆਪਣੇ ਵਿਆਹ ਬਾਰੇ ਕੀਤਾ ਵੱਡਾ ਖੁਲਾਸਾ

5/15/2019 4:43:32 PM

ਮੁੰਬਈ (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਨੇ ਖੁਲਾਸਾ ਕੀਤਾ ਹੈ ਕਿ ਉਸ ਦੇ ਵਿਆਹ 'ਚ ਤਕਰੀਬਨ 5,000 ਮਹਿਮਾਨ ਆਏ ਸਨ ਪਰ ਅਸਲ 'ਚ ਉਹ ਸਿਰਫ 40-50 ਨੂੰ ਹੀ ਜਾਣਦੇ ਸਨ। ਕਪਿਲ ਨੇ ਦੇਸ਼ ਦੇ ਹੋਰਨਾਂ ਸਿਤਾਰਿਆਂ ਦੇ ਵਿਆਹ 'ਚ ਆਏ ਘੱਟ ਮਹਿਮਾਨਾਂ ਨਾਲ ਜੋੜ ਕੇ ਇਹ ਗੱਲ ਆਖੀ। ਸੋਨੀ ਟੀ. ਵੀ. 'ਤੇ ਜਾਰੀ ਆਪਣੇ ਸ਼ੋਅ ਦੌਰਾਨ ਕਪਿਲ ਸ਼ਰਮਾ ਨੇ ਹਾਸਾ ਠੱਠਾ ਕਰਦਿਆਂ ਕਿਹਾ, “ਤੁਹਾਨੂੰ ਪਤਾ, ਸਾਇਨਾ ਨੇਹਵਾਲ-ਪਰੁਪੱਲੀ ਕਸ਼ਿਅਪ ਦੇ ਵਿਆਹ 'ਤੇ 40 ਮਹਿਮਾਨ ਸਨ। ਵਿਰਾਟ-ਅਨੁਸ਼ਕਾ ਦੇ ਵਿਆਹ 'ਤੇ ਵੀ 40 ਲੋਕ ਆਏ ਸਨ ਤੇ ਦੀਪਿਕਾ-ਰਣਵੀਰ ਦੇ ਵਿਆਹ 'ਤੇ ਵੀ ਇੰਨੇ ਹੀ ਜਣੇ ਸਨ। ਕੀ ਇਹ ਉਹੀ 40 ਜਣੇ ਸਨ, ਜੋ ਸਾਰਿਆਂ ਦੇ ਵਿਆਹ ਦੇਖ ਆਏ?''

ਦੱਸ ਦਈਏ ਕਿ ਕਪਿਲ ਸ਼ਰਮਾ ਨੇ ਪ੍ਰੇਮਿਕਾ ਗਿੰਨੀ ਚਤਰਥ ਨਾਲ ਵਿਆਹ ਪਿਛਲੇ ਸਾਲ 12 ਦਸੰਬਰ ਨੂੰ ਕਰਵਾਇਆ ਸੀ। ਵਿਆਹ ਤੋਂ ਬਾਅਦ ਕਪਿਲ ਸ਼ਰਮਾ ਨੇ ਜਲੰਧਰ ਦੇ ਨਾਲ-ਨਾਲ ਅੰਮ੍ਰਿਤਸਰ ਅਤੇ ਮੁੰਬਈ 'ਚ ਵੀ ਵਿਆਹ ਦੀ ਰਿਸੈਪਸ਼ਨ ਪਾਰਟੀ ਰੱਖੀ ਸੀ। ਕਪਿਲ ਦੇ ਵਿਆਹ 'ਚ ਕਾਫੀ ਲੋਕਾਂ ਨੇ ਸ਼ਿਰਕਤ ਕੀਤੀ ਸੀ, ਪਰ ਹੁਣ ਉਸ ਦੇ ਬਿਆਨ ਤੋਂ ਜਾਪਦਾ ਹੈ ਕਿ ਕਪਿਲ ਦੇ ਵਿਆਹ 'ਚ ਬਹੁਤੇ 'ਅਣਸੱਦੇ ਮਹਿਮਾਨ' ਹੀ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News