Movie Review: 'ਖਾਨਦਾਨੀ ਸ਼ਫਾਖਾਨਾ'

8/2/2019 12:37:06 PM

ਫਿਲਮ— 'ਖਾਨਦਾਨੀ ਸ਼ਫਾਖਾਨਾ'
ਕਲਾਕਾਰ— ਸੋਨਾਕਸ਼ੀ ਸਿਨਹਾ, ਬਾਦਸ਼ਾਹ, ਕੁਲਭੂਸ਼ਣ ਖਰਬੰਦਾ, ਅੰਨੁ ਕਪੂਰ, ਵਰੁਣ ਸ਼ਰਮਾ ਤੇ ਨਾਦਿਰਾ ਬੱਬਰ
ਡਾਇਰੈਕਟਰ— ਸ਼ਿਲਪੀ ਦਾਸਗੁਪਤਾ
ਅੱਜਕਲ ਬਾਲੀਵੁੱਡ 'ਚ ਉਨ੍ਹਾਂ ਮੁੱਦਿਆਂ 'ਤੇ ਫਿਲਮਾਂ ਬਣ ਰਹੀਆਂ ਹਨ, ਜਿਨ੍ਹਾਂ 'ਤੇ ਲੋਕ ਗੱਲ ਕਰਨ ਤੋਂ ਵੀ ਕਤਰਾਉਂਦੇ ਹਨ। ਲੋਕ ਸੈਕਸ ਨਾਲ ਜੁੜੇ ਮੁੱਦਿਆਂ 'ਤੇ ਗੱਲ ਕਰਨ ਤੋਂ ਬਚਦੇ ਹਨ ਪਰ ਹੁਣ ਫਿਲਮਾਂ ਰਾਹੀਂ ਇਸ ਟੈਬੂ ਨੂੰ ਹਟਾਇਆ ਜਾ ਰਿਹਾ ਹੈ।  ਪਹਿਲਾਂ 'ਵਿੱਕੀ ਡੋਨਰ' ਫਿਰ 'ਸ਼ੁੱਭ ਮੰਗਲ ਸਾਵਧਾਨ' ਅਤੇ ਹੁਣ ਇਸ ਵਿਸ਼ੇ 'ਤੇ ਸੋਨਾਕਸ਼ੀ ਸਿਨਹਾ ਦੀ ਫਿਲਮ 'ਖਾਨਦਾਨੀ ਸ਼ਫਾਖਾਨਾ' ਬਣੀ ਹੈ। 'ਖਾਨਦਾਨੀ ਸ਼ਫਾਖਾਨਾ' 'ਚ ਸੈਕਸ ਕਲੀਨਿਕ ਬਾਰੇ 'ਚ ਖੁੱਲ੍ਹ ਕੇ ਗੱਲ ਕੀਤੀ ਗਈ ਹੈ। ਕਾਮੇਡੀ ਦੇ ਨਾਲ ਇਸ ਮੁੱਦੇ 'ਤੇ ਲੋਕਾਂ ਦਾ ਧਿਆਨ ਖਿੱਚਿਆ ਗਿਆ ਹੈ। ਇਸ ਫਿਲਮ ਨਾਲ ਐਕਟਿੰਗ ਦੀ ਦੁਨੀਆ 'ਚ ਰੈਪਰ ਬਾਦਸ਼ਾਹ ਨੇ ਕਦਮ ਰੱਖਿਆ ਹੈ। ਫਿਲਮ 'ਚ ਵਰੁਣ ਸ਼ਰਮਾ ਤੇ ਅੰਨੁ ਕਪੂਰ ਵੀ ਅਹਿਮ ਭੂਮਿਕਾ ਨਿਭਾਉਂਦੇ ਨਜ਼ਰ ਆਏ ਹਨ। ਫਿਲਮ ਨੂੰ ਸ਼ਿਲਪੀ ਦਾਸਗੁਪਤਾ ਨੇ ਡਾਇਰੈਕਟ ਕੀਤਾ ਹੈ।

ਫਿਲਮ ਦੀ ਕਹਾਣੀ

ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕੁਲਭੂਸ਼ਣ ਖਰਬੰਦਾ ਯਾਨੀ ਹਕੀਮ ਤਾਰਾਚੰਦਰ ਨਾਲ, ਜੋ ਆਪਣੀ ਯੂਨਾਨੀ ਦਵਾਈਆਂ ਦੀ ਮਦਦ ਨਾਲ ਲੋਕਾਂ ਦੀਆਂ ਸੈਕਸ ਸਮੱਸਿਆਵਾਂ ਜਾਂ ਇੰਝ ਕਹਿ ਸਕਦੇ ਹੋ ਕਿ ਗੁਪਤ ਰੋਗਾਂ ਦਾ ਇਲਾਜ ਕਰਦੇ ਹਨ। ਮਾਮਾ ਜੀ ਦੇ ਨਾਮ ਨਾਲ ਮਸ਼ਹੂਰ ਹਕੀਮ ਤਾਰਾਚੰਦਰ ਦਾ ਦਿਹਾਂਤ ਹੋ ਜਾਂਦਾ ਹੈ ਅਤੇ ਮਰਦੇ-ਮਰਦੇ ਉਹ ਆਪਣਾ 'ਖਾਨਦਾਨੀ ਸ਼ਫਾਖਾਨਾ' ਆਪਣੀ ਭੈਣ ਦੀ ਧੀ ਬੇਬੀ ਬੇਦੀ (ਸੋਨਾਕਸ਼ੀ ਸਿਨਹਾ) ਦੇ ਨਾਮ ਕਰਕੇ ਜਾਂਦੇ ਹਨ। ਬੇਬੀ ਬੇਦੀ  ਪਿਤਾ ਦੇ ਦਿਹਾਂਤ ਤੋਂ ਬਾਅਦ ਤੋਂ ਹੀ ਆਪਣੇ ਪੂਰੇ ਘਰ ਦਾ ਖਰਚਾ ਚੁੱਕਦੀ ਹੈ। ਉਨ੍ਹਾਂ ਦਾ ਇਕ ਨਿਕੰਮਾ ਭਰਾ ਵਰੁਣ ਸ਼ਰਮਾ ਹੈ। ਕਰਜ਼ੇ ਨੂੰ ਉਤਾਰਣ ਅਤੇ ਪੈਸੇ ਲਈ ਮਾਂ ਦੀ ਇਜ਼ਾਜਤ ਦੇ ਖਿਲਾਫ ਜਾ ਕੇ ਬੇਬੀ 6 ਮਹੀਨੇ ਲਈ 'ਖਾਨਦਾਨੀ ਸ਼ਫਾਖਾਨਾ' ਚਲਾਉਣ ਲੱਗਦੀ ਹੈ। ਜਿੱਥੇ ਉਹ ਮਾਮਾ ਜੀ ਦੇ ਮਰੀਜ਼ਾਂ ਨੂੰ ਦਵਾਈਆਂ ਦਿੰਦੀ ਹੈ। ਇਸ ਵਿਚਕਾਰ ਹੁੰਦੀ ਹੈ ਰੈਪਰ ਬਾਦਸ਼ਾਹ ਦੀ ਐਂਟਰੀ ਜੋ ਸਰੀਰਕ ਰੋਗਾਂ ਨਾਲ ਪੀੜਤ ਹੈ ਅਤੇ ਹਕੀਮ ਤਾਰਾਚੰਦਰ ਦਾ ਪੁਰਾਣਾ ਮਰੀਜ਼ ਹੈ। ਉਸ ਤੋਂ ਬਾਅਦ ਤੋਂ ਬੇਬੀ ਇਸ ਵਿਸ਼ੇ 'ਤੇ ਲੋਕਾਂ ਨਾਲ ਖੁੱਲ੍ਹ ਕੇ ਗੱਲ ਕਰਨ ਨੂੰ ਕਹਿੰਦੀ ਹੈ ਪਰ ਲੋਕ ਉਸ ਦੇ ਕਰੈਕਟਰ 'ਤੇ ਉਂਗਲ ਚੁੱਕਦੇ ਹਨ। ਬੇਬੀ ਨੂੰ ਇਸ ਵਿਚਕਾਰ ਜੇਲ ਵੀ ਜਾਣਾ ਪੈਂਦਾ ਹੈ ।  ਹੁਣ ਫਿਲਮ ਦੀ ਪੂਰੀ ਕਹਾਣੀ ਤਾਂ ਅਸੀਂ ਦੱਸ ਨਹੀਂ ਸਕਦੇ ਹਾਂ, ਉਸ ਦੇ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।

ਐਕਟਿੰਗ

ਕਹਾਣੀ ਪੰਜਾਬ ਦੇ ਹੁਸ਼ਿਆਰਪੁਰ ਦੀ ਹੈ। ਸੋਨਾਕਸ਼ੀ ਨੇ ਆਪਣੇ ਲੁੱਕ ਨਾਲ ਖੁਦ ਨੂੰ ਪੰਜਾਬੀ ਦਿਖਾਇਆ ਹੈ ਪਰ ਪੰਜਾਬੀ ਬੋਲੀ 'ਤੇ ਪਕੜ ਨਹੀਂ ਬਣਾ ਸਕੀ। ਸੋਨਾਕਸ਼ੀ ਦੀ ਬਿਹਤਰ ਐਕਟਿੰਗ ਫਿਲਮ 'ਚ ਜਾਨ ਪਾ ਸਕਦੀ ਸੀ। ਉਨ੍ਹਾਂ ਦਾ ਇਸ ਵਿਸ਼ੇ 'ਤੇ ਗੱਲ ਕਰਨ ਨੂੰ ਲੈ ਕੇ ਬੋਲਡ ਅੰਦਾਜ਼ ਨਿਰਾਲਾ ਸੀ ਪਰ ਉਹ ਆਪਣੀ ਐਕਟਿੰਗ ਨਾਲ ਕਵਿੰਨਸ ਨਹੀਂ ਕਰ ਪਾ ਰਹੀ ਸੀ। ਫਿਲਮ 'ਚ ਜਿੰਨੇ ਵੀ ਪੰਚ ਸੀ ਉਹ ਵਰੁਣ ਸ਼ਰਮਾ ਕਾਰਨ ਸਨ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਹਸਾਉਣ 'ਚ ਸਫਲ ਹੋ ਗਏ। ਇਸ ਫਿਲਮ ਨਾਲ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਣ ਵਾਲੇ ਬਾਦਸ਼ਾਹ ਆਪਣੇ ਕਿਰਦਾਰ ਨਾਲ ਹਾਲਾਂਕਿ ਜ਼ਿਆਦਾ ਇੰਪ੍ਰੈਸ ਨਹੀਂ ਕਰ ਸਕੇ। ਉਹ ਫਿਲਮ 'ਚ ਜ਼ਿਆਦਾ ਨਜ਼ਰ ਨਹੀਂ ਆਏ ਪਰ ਜਿੰਨੀ ਵਾਰ ਵੀ ਆਏ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ। ਅੰਨੁ ਕਪੂਰ ਪੂਰੇ ਪੰਜਾਬ ਦੇ ਵਕੀਲ ਦੇ ਲੁੱਕ 'ਚ ਸਨ। ਉਨ੍ਹਾਂ ਦੀ ਭਾਸ਼ਾ,  ਗੱਲ ਕਰਨ ਦਾ ਅੰਦਾਜ਼ ਕਾਫੀ ਵਧੀਆ ਸੀ।


ਮਿਊਜ਼ਿਕ

ਫਿਲਮ 'ਚ ਇਮੋਸ਼ੰਸ ਦੇ ਹਿਸਾਬ ਨਾਲ ਬੈਕਗਰਾਉਂਡ ਮਿਊਜ਼ਿਕ ਵਧੀਆ ਹੈ। ਸੋਨਾਕਸ਼ੀ ਨੂੰ ਮੋਟੀਵੇਟ ਕਰਨ ਲਈ ਇਕ ਗੀਤ ਵੀ ਸ਼ਾਮਲ ਕੀਤਾ ਗਿਆ ਹੈ। ਫਿਲਮ ਦੇ ਆਖੀਰ 'ਚ ਬਾਦਸ਼ਾਹ, ਸੋਨਾਕਸ਼ੀ ਅਤੇ ਵਰੁਣ ਕੋਕਾ ਗੀਤ 'ਤੇ ਥਿਰਕਦੇ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News