''ਸੁਪਰ 30'' ਹੁਣ ਹਰਿਆਣਾ ਤੇ ਜੰਮੂ ਕਸ਼ਮੀਰ ''ਚ ਹੋਈ ਟੈਕਸ ਫਰੀ

8/2/2019 1:11:05 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਰਿਤਿਕ ਰੌਸ਼ਨ ਆਪਣੀ ਫਿਲਮ 'ਸੁਪਰ 30' ਨਾਲ ਕਾਫੀ ਚਰਚਾ 'ਚ ਛਾਏ ਹੋਏ ਹਨ। ਫਿਲਮ ਦੀ ਕਹਾਣੀ ਦੇਸ਼ਭਰ 'ਚ ਧੂੰਮ ਮਚਾ ਰਹੀ ਹੈ। ਆਪਣੇ ਦਮਦਾਰ ਅਭਿਨੈ ਨਾਲ ਰਿਤਿਕ ਲੋਕਾਂ ਦੇ ਦਿਲਾਂ 'ਤੇ ਛਾਏ ਹੋਏ ਹਨ। ਫਿਲਮ ਦੀ ਸਾਕਾਰਾਤਮਕ ਕਹਾਣੀ ਨੂੰ ਦੇਖਦੇ ਹੋਏ ਇਸ ਨੂੰ ਭਾਰਤ ਦੇ ਕਈ ਪ੍ਰਮੁੱਖ ਰਾਜਾਂ 'ਚ ਟੈਕਸ ਫਰੀ ਘੋਸ਼ਿਤ ਕਰ ਦਿੱਤਾ ਗਿਆ ਹੈ ਤੇ ਹੁਣ ਇਸ ਸੂਚੀ 'ਚ ਹਰਿਆਣਾ ਤੇ ਜੰਮੂ ਕਸ਼ਮੀਰ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਇਸ ਤੋਂ ਪਹਿਲਾਂ ਬਿਹਾਰ, ਉੱਤਰ ਪ੍ਰਦੇਸ਼, ਰਾਜਸਥਾਨ, ਗੁਜਰਾਤ, ਦਿੱਲੀ, ਮਹਾਰਾਸ਼ਟਰ 'ਚ ਟੈਕਸ ਫਰੀ ਕਰਨ ਤੋਂ ਬਾਅਦ, ਹੁਣ ਹਰਿਆਣਾ ਅਤੇ ਜੰਮੂ ਕਸ਼ਮੀਰ ਦੀ ਸਰਕਾਰ ਨੇ ਵੀ 'ਸੁਪਰ 30' ਨੂੰ ਟੈਕਸ ਫਰੀ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
PunjabKesari
ਭਾਰਤ ਦੇ ਉਪਰਾਸ਼ਟਰਪਤੀ ਤੋਂ ਲੈ ਕੇ ਰਾਜਸਥਾਨ ਦੇ ਮੁੱਖਮੰਤਰੀ ਤੱਕ, 'ਸੁਪਰ 30' ਨੂੰ ਕਈ ਭਾਰਤੀ ਰਾਜਨੇਤਾਵਾਂ ਦੁਆਰਾ ਸਰਹਾਇਆ ਜਾ ਰਿਹਾ ਹੈ। 'ਸੁਪਰ 30' 'ਚ ਸਮਾਜ ਦੇ ਨਿਰਮਾਣ ਅਤੇ ਮਜ਼ਬੂਤ ਅਧਿਆਪਕਾਂ ਦੇ ਮਹੱਤਵ 'ਤੇ ਰੌਸ਼ਨੀ ਪਾਈ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਕਿਵੇਂ ਇਕ ਵਿਅਕਤੀ ਨੂੰ ਆਕਾਰ ਦੇਣ 'ਚ ਉਹ ਅਹਿਮ ਭੂਮਿਕਾ ਨਿਭਾਉਂਦੇ ਹੈ, ਜੋ ਬਦਲੇ 'ਚ ਸਮਾਜ ਨੂੰ ਆਕਾਰ ਦਿੰਦਾ ਹੈ। ਇਕ ਸਾਹਸੀ ਜਿੱਤ ਦੀ ਕਹਾਣੀ ਦੇ ਰੂਪ 'ਚ ਸਫਲ 'ਸੁਪਰ 30' ਨੇ ਸਾਰੇ ਖੇਤਰਾਂ, ਵਰਗਾਂ ਅਤੇ ਹਰ ਵਿਅਕਤੀ ਦਾ ਦਿਲ ਜਿੱਤ ਲਿਆ ਹੈ।
PunjabKesari
ਫਿਲਮ ਦੀ ਗੱਲ ਕਰੀਏ ਤਾਂ ਫਿਲਮ 'ਚ ਰਿਤਿਕ ਪਟਨਾ ਦੇ ਮਸ਼ਹੂਰ ਮੈਥਮੇਟਿਸ਼ਿਅਨ ਆਨੰਦ ਕੁਮਾਰ ਦੀ ਭੂਮਿਕਾ ਨਿਭਾ ਰਹੇ ਹਨ। ਇਹ ਫਿਲਮ ਸੱਚੀ ਕਹਾਣੀ 'ਤੇ ਆਧਾਰਿਤ ਹੈ। ਜਿਸ 'ਚ ਆਨੰਦ ਕੁਮਾਰ ਦੀ ਜ਼ਿੰਦਗੀ ਨੂੰ ਵੱਡੇ ਪਰਦੇ 'ਤੇ ਪੇਸ਼ ਕੀਤਾ ਗਿਆ ਹੈ। 12 ਜੁਲਾਈ ਨੂੰ ਰਿਲੀਜ਼ ਹੋ ਚੁੱਕੀ ਇਹ ਫਿਲਮ ਹੁਣ ਵੀ ਬਾਕਸ ਆਫਿਸ 'ਤੇ ਸਫਲਤਾਪੂਰਵਕ ਕਮਾਈ ਕਰ ਰਹੀ ਹੈ। ਫਿਲਮ 125 ਕਰੋੜ ਦੀ ਕਮਾਈ ਦੇ ਨਾਲ ਸੁਪਰਹਿੱਟ ਸਾਬਤ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News