Review: ਦਰਸ਼ਕਾਂ ਨੂੰ ਪਸੰਦ ਆਈ ਰਿਸ਼ਤਿਆਂ ਦੀ ''ਲੁੱਕਣ ਮੀਚੀ''

5/10/2019 7:29:23 PM

ਫਿਲਮ-'ਲੁਕਣ ਮੀਚੀ' 
ਡਾਇਰੈਕਟਰ- ਐੱਮ. ਹੁੰਦਲ
ਸਟਾਰਕਾਸਟ- ਪ੍ਰੀਤ ਹਰਪਾਲ, ਮੈਂਡੀ ਤੱਖਰ, ਅੰਮ੍ਰਿਤ ਔਲਖ, ਗੁੱਗੂ ਗਿੱਲ, ਯੋਗਰਾਜ ਸਿੰਘ, ਬੀ.ਐਨ. ਸ਼ਰਮਾ, ਹੋਬੀ ਧਾਲੀਵਾਲ, ਕਰਮਜੀਤ ਅਨਮੋਲ, ਗੁਰਚੇਤ ਚਿੱਤਰਕਾਰ,
ਸਟੋਰੀ, ਸਕ੍ਰੀਨਪਲੇਅ, ਡਾਇਲਾਗ- ਰਾਜੂ ਵਰਮਾ
ਪ੍ਰੋਡਿਊਸਰ- ਅਵਤਾਰ ਸਿੰਘ ਬੱਲ, ਬਿਕਰਮ ਬੱਲ

ਫਿਲਮ ਦੀ ਕਹਾਣੀ ਰਿਸ਼ਤਿਆਂ 'ਤੇ ਅਧਾਰਿਤ ਹੈ, ਜਿਸ ਵਿਚ ਦੋਸਤੀ ਅਤੇ ਤਕਰਾਰ ਦੋਵੇਂ ਦੇਖਣ ਨੂੰ ਮਿਲਦੇ ਹਨ। ਫਿਲਮ ਵਿਚ ਪ੍ਰੀਤ ਹਰਪਾਲ ਤੇ ਮੈਂਡੀ ਤੱਖਰ ਦੀ ਲਵ ਸਟੋਰੀ ਦੇਖਣ ਨੂੰ ਮਿਲਦੀ ਹੈ, ਉਥੇ ਹੀ ਯੋਗਰਾਜ ਸਿੰਘ ਤੇ ਗੁੱਗੂ ਗਿੱਲ ਦੀ ਜੋੜੀ ਇਕ ਵਾਰ ਫਿਰ ਤੋਂ ਦਰਸ਼ਕਾਂ ਨੂੰ ਪੁਰਾਣਾ ਟਾਈਮ ਯਾਦ ਦਿਵਾ ਦੇਵੇਗੀ। ਇਸ ਫਿਲਮ ਨੂੰ ਦਰਸ਼ਕਾਂ ਨੇ ਇਸ ਕਰਕੇ ਖੂਬ ਪਸੰਦ ਕੀਤਾ ਹੈ ਕਿਉਂਕਿ ਫਿਲਮ ਦੀ ਕਹਾਣੀ ਪਰਿਵਾਰਕ ਹੈ। ਫਿਲਮ ਵਿਚ ਜਿੱਥੇ ਰਿਸ਼ਤਿਆਂ ਦੀ ਗੱਲ ਕੀਤੀ ਗਈ ਹੈ, ਉਥੇ ਹੀ ਫਿਲਮ ਦੀ ਕਹਾਣੀ ਦਰਸ਼ਕਾਂ ਨੂੰ ਬੰਨ੍ਹ ਕੇ ਰੱਖਦੀ ਹੈ। ਫਿਲਮ ਦੇਖਣ ਆਏ ਦਰਸ਼ਕਾਂ ਦਾ ਕਹਿਣਾ ਹੈ ਕਿ ਫਿਲਮ ਹਰ ਪੱਖੋਂ ਵਧੀਆ ਹੈ। ਦਰਸ਼ਕਾਂ ਨੂੰ ਜਿਥੇ ਫਿਲਮ ਦੇ ਹੀਰੋ ਪ੍ਰੀਤ ਹਰਪਾਲ ਤੇ ਹੀਰੋਇਨ ਮੈਂਡੀ ਤੱਖਰ ਦੀ ਐਕਟਿੰਗ ਪਸੰਦ ਆਈ, ਉਥੇ ਹੀ ਦਰਸ਼ਕਾਂ ਨੇ ਗੁੱਗੂ ਗਿੱਲ ਤੇ ਖਾਸ ਕਰਕੇ ਯੋਗਰਾਜ ਸਿੰਘ ਦੀ ਐਕਟਿੰਗ ਨੂੰ ਵੀ ਪਸੰਦ ਕੀਤਾ। ਦਰਸ਼ਕਾਂ ਦਾ ਕਹਿਣਾ ਹੈ ਕਿ ਫਿਲਮ ਪਰਿਵਾਰ ਨਾਲ ਦੇਖੀ ਜਾ ਸਕਦੀ ਹੈ ਕਿਉਂਕਿ ਫਿਲਮ ਦਾ ਕਾਨਸੈਪਟ ਬਹੁਤ ਚੰਗਾ ਹੈ। ਫਿਲਮ ਦਾ ਮਿਊਜ਼ਿਕ ਦਰਸ਼ਕਾਂ ਨੂੰ ਪਸੰਦ ਆਇਆ। ਦਰਸ਼ਕਾਂ ਨੇ ਇਸ ਫਿਲਮ ਨੂੰ ਪੰਜ ਚੋਂ ਚਾਰ ਸਟਾਰ ਦਿੱਤੇ ਹਨ।

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News