ਜ਼ੋਇਆ ਅਖਤਰ ਦੀ ਸੀਰੀਜ਼ 'ਮੇਡ ਇਨ ਹੈਵਨ' ਪ੍ਰਭਾਤ ਦਾ ਕਿਰਦਾਰ ਹੋਵੇਗਾ ਅਸਲ ਜ਼ਿੰਦਗੀ 'ਤੇ ਆਧਾਰਿਤ

Monday, March 25, 2019 5:01 PM
ਜ਼ੋਇਆ ਅਖਤਰ ਦੀ ਸੀਰੀਜ਼ 'ਮੇਡ ਇਨ ਹੈਵਨ' ਪ੍ਰਭਾਤ ਦਾ ਕਿਰਦਾਰ ਹੋਵੇਗਾ ਅਸਲ ਜ਼ਿੰਦਗੀ 'ਤੇ ਆਧਾਰਿਤ

ਜਲੰਧਰ(ਬਿਊਰੋ)— ਜ਼ੋਇਆ ਅਖਤਰ ਦੀ 'ਮੇਡ ਇਨ ਹੈਵਨ' ਅਸਲ ਜੀਵਨ ਦੀਆਂ ਘਟਨਾਵਾਂ 'ਤੇ ਆਧਾਰਿਤ ਹੈ, ਜੋ ਆਪਣੇ ਕੰਟੈਂਟ ਦੇ ਕਾਰਨ ਸ਼ਹਿਰ 'ਚ ਸੁਰਖੀਆਂ ਬਟੋਰ ਰਹੀ ਹੈ। ਪਰ ਸੀਰੀਜ਼ ਨਾਲ ਜੁੜੀ ਇਕ ਦਿਲਚਸਪ ਗੱਲ ਹੁਣ ਪਤਾ ਲੱਗੀ ਹੈ ਕਿ ਸ਼ੋਅ 'ਚ ਪ੍ਰਭਾਤ ਦਾ ਰਹੱਸਮਈ ਲੇਖ ਇਕ ਅਸਲ ਜ਼ਿੰਦਗੀ ਦੇ ਸੈਲੀਬ੍ਰਿਟੀ ਬ੍ਰਾਂਡ ਰਣਨੀਤਿਕਕਾਰ ਪ੍ਰਭਾਤ ਚੌਧਰੀ 'ਤੇ ਆਧਾਰਿਤ ਹੈ। ਆਪਣੇ ਅਸਲੀ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ ਤੇ ਇਹ ਦੇਖਦੇ ਹੋਏ ਕਿ ਰਣਨੀਤਿਕ ਫੈਸਲੇ ਲੈਣ ਦੇ ਲਈ ਉਦਯੋਗ ਤੋਂ ਜ਼ਿਆਦਾਤਰ ਲੋਕ ਪ੍ਰਭਾਤ ਤੱਕ ਕਿਵੇਂ ਪਹੁੰਚਦੇ ਹਨ, ਜ਼ੋਇਆ ਨੇ ਆਪਣੀ ਪਹਿਲੀ ਵੈੱਬ ਲੜੀ 'ਚ ਉਨ੍ਹਾਂ ਦਾ ਜ਼ਿਕਰ ਕੀਤਾ ਹੈ।
ਬਾਲੀਵੁੱਡ ਦੇ ਪ੍ਰਮੁੱਖ ਬ੍ਰਾਂਡ ਰਣਨੀਤਿਕਕਾਰ ਪ੍ਰਭਾਤ ਦੇ ਨਾਂ ਤੋਂ ਪਛਾਨਣ ਵਾਲੇ, ਸਪਾਈਸ ਪੀ.ਆਰ.  ਦੇ ਸੰਸਥਾਪਕ ਤੇ ਮਾਲਿਕ ਤੇ ਡਿਜੀਟਲ ਮਾਰਕੀਟਿੰਗ ਏਜੰਸੀ ਐਂਟ੍ਰਾਪੀ ਦੇ ਸਹਿ-ਸੰਸਥਾਪਕ ਹਨ ਜੋ ਪ੍ਰਸਿੱਧ ਸਟਾਰ ਸ਼ਾਹਰੁਖ ਖਾਨ, ਆਮਿਰ ਖਾਨ, ਦੀਪਿਕਾ ਪਾਦੁਕੋਣ, ਰਿਤਿਕ ਰੌਸ਼ਨ, ਪ੍ਰਭਾਸ, ਰਾਧਿਕਾ ਆਪਟੇ ਤੇ ਸਾਰਾ ਅਲੀ ਖਾਨ ਜਿਹੇ ਉਭਰਦੇ ਆਈਕਾਨ ਦੇ ਬ੍ਰਾਂਡ ਦੇ ਪਿੱਛੇ ਮੁੱਖ ਭੂਮਿਕਾ ਨਿਭਾਉਂਦੇ ਹਨ। ਆਪਣੇ ਰਹੱਸਮਈ ਅਸਲੀ ਜੀਵਨ ਦੀ ਚਮਕ ਦੇ ਕਾਰਨ, ਜ਼ੋਇਆ ਨੇ 'ਮੇਡ ਇਨ ਹੈਵਨ' 'ਚ ਸਪੀਡ ਡਾਇਲ 'ਤੇ ਤਾਰਾ ਤੇ ਅਰਜੁਨ ਦੇ ਨਾਲ ਉਨ੍ਹਾਂ ਦਾ ਜ਼ਿਕਰ ਲਿਆ ਹੈ। ਅਸਲੀ ਜੀਵਨ ਤੋਂ ਪ੍ਰੇਰਣਾ ਲੈਂਦੇ ਹੋਏ, ਜ਼ੋਇਆ ਨੇ ਪ੍ਰਭਾਤ ਦੇ ਚਰਿੱਤਰ ਨੂੰ ਆਪਣੀ ਲੜੀ 'ਚ ਸ਼ਾਮਿਲ ਕੀਤਾ ਹੈ ਤੇ ਉਨ੍ਹਾਂ ਦੇ ਅਸਲੀ ਨਾਂ ਦੀ ਵਰਤੋਂ ਕਰਨ ਦੀ ਫੈਸਲਾ ਲਿਆ ਹੈ। ਦਿਲਚਸਪ ਗੱਲ ਹੈ ਕਿ ਹਾਲਾਂਕਿ ਪ੍ਰਭਾਤ ਸਾਰੀ ਇੰਡਸਟ੍ਰੀ ਇਵੈਂਟ 'ਚ ਸਭ ਤੋਂ ਅੱਗੇ ਰਹਿੰਦੇ ਹਨ। ਪਰੰਤੂ ਨਿੱਜੀ ਜ਼ਿੰਦਗੀ 'ਚ ਉਹ ਇਕ ਬਹੁਤ ਹੀ ਜਾਦੂਈ ਵਿਅਕਤਿਤਵ ਵਾਲੇ ਇਨਸਾਨ ਹਨ, ਜੋ ਸੁਰਖੀਆਂ ਤੋਂ ਦੂਰ ਰਹਿੰਦੇ ਹਨ। 'ਮੇਡ ਇਨ ਹੈਵਨ' ਇੰਟਰਨੈੱਟ 'ਤੇ ਧੁੰਮ ਮਚਾ ਰਹੀ ਹੈ ਤੇ ਭਾਰਤ 'ਚ ਰਿਲੀਜ਼ ਹੋਣ ਵਾਲੀ ਸਭ ਤੋਂ ਚੰਗੀ ਵੈੱਬ ਸੀਰੀਜ਼ ਦੇ ਰੂਪ 'ਚ ਦਰਸ਼ਕਾਂ ਦੇ ਵਿਚਾਲੇ ਛਾਈ ਹੋਈ ਹੈ। 'ਮੇਡ ਇਨ ਹੈਵਨ' 'ਚ ਦਿੱਲੀ ਦੇ ਦੋ ਵੈਡਿੰਗ ਪਲਾਨਰਸ, ਤਾਰਾ ਤੇ ਕਰਨ ਦੀ ਜ਼ਿੰਦਗੀ ਨਾਲ ਰੂਬਰੂ ਕਰਵਾਇਆ ਗਿਆ ਹੈ। ਨਾਲ ਹੀ ਸ਼ਵੇਤਾ ਤ੍ਰਿਪਾਠੀ, ਪੁਲਕਿਤ ਸਮਰਾਟ, ਅੰਮ੍ਰਿਤਾ ਪੁਰੀ ਤੇ ਮਨਜੋਤ ਸਿੰਘ ਵਰਗੇ ਲੋਕ ਤਾਰਾ ਤੇ ਕਰਨ ਦੀ ਜ਼ਿੰਦਗੀ 'ਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ।


Edited By

Manju

Manju is news editor at Jagbani

Read More