ਸਲਮਾਨ ਦੇ ਫੈਨਜ਼ ਲਈ ਖੁਸ਼ਖਬਰੀ, ਇਸ ਦਿਨ ਰਿਲੀਜ਼ ਹੋਵੇਗਾ 'ਭਾਰਤ' ਦਾ ਟਰੇਲਰ

3/26/2019 8:57:13 AM

ਜਲੰਧਰ(ਬਿਊਰੋ)— ਬਾਲੀਵੁੱਡ ਦੇ ਸੁਲਤਾਨ ਸਲਮਾਨ ਖਾਨ ਅੱਜਕਲ ਆਪਣੀ ਅਪਕਮਿੰਗ ਫਿਲਮ 'ਭਾਰਤ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਨ ਅਲੀ ਅੱਬਾਸ ਜ਼ਫਰ ਕਰ ਰਹੇ ਹਨ। ਸਟਾਰਸ ਦੀ ਗੱਲ ਕਰੀਏ ਤਾਂ ਫਿਲਮ 'ਚ ਕੈਟਰੀਨਾ ਕੈਫ, ਸਲਮਾਨ ਦੇ ਆਓਜਿਟ ਹੈ। ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਟੀਜ਼ਰ Republic 4ay ਤੋਂ ਇਕ ਦਿਨ ਪਹਿਲਾਂ ਰਿਲੀਜ਼ ਕੀਤਾ ਗਿਆ ਸੀ। ਫਿਲਮ ਦੇ ਟੀਜ਼ਰ ਤੋਂ ਬਾਅਦ ਇਸ ਦਾ ਟਰੇਲਰ ਹੁਣ ਤੱਕ ਲਾਂਚ ਨਹੀਂ ਕੀਤਾ ਗਿਆ। ਹਾਲਾਂਕਿ ਫਿਲਮ ਦੇ ਡਾਇਰੈਕਟਰ ਨੇ ਹੁਣ ਕੰਨਫਰਮ ਕਰ ਦਿੱਤਾ ਹੈ ਕਿ ਭਾਰਤ ਦਾ ਟਰੇਲਰ ਕਦੋਂ ਆਵੇਗਾ, ਉਨ੍ਹਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਦਿੱਤੀ ਹੈ।


ਡਾਇਰੈਕਟਰ ਅਲੀ ਅੱਬਾਸ ਜ਼ਫਰ ਨੇ ਟਵਿਟਰ 'ਤੇ ਟਰੇਲਰ ਦੇ ਰਿਲੀਜ਼ ਡੇਟ ਨੂੰ ਲੈ ਕੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਲਿਖਿਆ– ਫਿਲਮ ਕੰਪਲੀਟ ਹੋ ਗਈ ਹੈ, ਅਸੀਂ ਫਿਲਮ ਦੇ ਪੋਸਟ ਪ੍ਰੋਡਕਸ਼ਨ ਦੇ ਲਾਸਟ ਸਟੇਜ 'ਤੇ ਹਾਂ। ਫਿਲਮ ਦਾ ਟਰੇਲਰ ਅਪ੍ਰੈਲ ਦੇ ਤੀਜੇ ਹਫਤੇ 'ਚ ਜ਼ਾਰੀ ਕੀਤਾ ਜਾਵੇਗਾ। ਫਿਲਮ ਦੀ ਸ਼ੂਟਿੰਗ ਪਿਛਲੇ ਸਾਲ ਜੁਲਾਈ 'ਚ ਸ਼ੁਰੂ ਹੋਈ ਸੀ, ਇਸ 'ਚ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਮੁੱਖ ਕਿਰਦਾਰ 'ਚ ਨਜ਼ਰ ਆਉਣਗੇ। ਫਿਲਮ 'ਚ ਦੋਵਾਂ ਤੋਂ ਇਲਾਵਾ ਜੈਕੀ ਸ਼ਰਾਫ, ਸੁਨੀਲ ਗਰੋਵਰ, ਦਿਸ਼ਾ ਪਟਾਨੀ ਵੀ ਅਹਿਮ ਰੋਲ 'ਚ ਨਜ਼ਰ ਆਉਣਗੇ। ਇਹ ਫਿਲਮ ਸਾਊਥ ਕੋਰੀਅਨ ਫਿਲਮ ਓਡ ਟੁ ਮਾਈ ਫਾਦਰ ਦਾ ਹਿੰਦੀ ਰੀਮੇਕ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News