ਜਨਮਦਿਨ ਦੇ ਖਾਸ ਮੌਕੇ 'ਤੇ ਸੁਪਰਸਟਾਰ ਮਹੇਸ਼ ਬਾਬੂ ਨੇ ਕੀਤਾ ਆਪਣੇ 'ਰਿਸ਼ੀ' ਲੁੱਕ ਦਾ ਖੁਲਾਸਾ

Thursday, August 9, 2018 4:16 PM
ਜਨਮਦਿਨ ਦੇ ਖਾਸ ਮੌਕੇ 'ਤੇ ਸੁਪਰਸਟਾਰ ਮਹੇਸ਼ ਬਾਬੂ ਨੇ ਕੀਤਾ ਆਪਣੇ 'ਰਿਸ਼ੀ' ਲੁੱਕ ਦਾ ਖੁਲਾਸਾ

ਮੁੰਬਈ (ਬਿਊਰੋ)— ਸਾਊਥ ਦੇ ਸੁਪਰਸਟਾਰ ਮਹੇਸ਼ ਬਾਬੂ ਨੂੰ ਕੌਣ ਨਹੀਂ ਜਾਣਦਾ। ਉਨ੍ਹਾਂ ਦੇ ਸਟਾਈਲ ਅਤੇ ਲੁੱਕ ਦੀ ਪੂਰੀ ਦੁਨੀਆ ਦੀਵਾਨੀ ਹੈ, ਇੰਨਾ ਹੀ ਨਹੀਂ ਮਹੇਸ਼ ਬਾਬੂ ਜਿਸ ਫਿਲਮ 'ਚ ਹੋਵੇ ਉਹ ਫਿਲਮ ਸੁਪਰਹਿੱਟ ਹੁੰਦੀ ਹੈ। ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਹਿੱਟ ਨਾ ਹੋਣ, ਅਜਿਹਾ ਕਦੇ ਹੋ ਹੀ ਨਹੀਂ ਸਕਦਾ। ਫਿਲਮ 'ਭਾਰਤ ਆਨੇ ਨੇਨੂ' (Bharat Ane Nenu) ਦੀ ਸੁਪਰ ਸਕਸੈੱਸ ਤੋਂ ਬਾਅਦ ਮਹੇਸ਼ ਬਾਬੂ ਨੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ 25ਵੀਂ ਫਿਲਮ ਦੇ ਨਵੇਂ ਲੁੱਕ ਨਾਲ ਹੈਰਾਨ ਕਰ ਦਿੱਤਾ ਹੈ। ਸਾਰੇ ਲੋਕ ਮਹੇਸ਼ ਬਾਬੂ ਦੇ ਨਵੇਂ ਲੁੱਕ ਨੂੰ ਦੇਖ ਕੇ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਜੋ ਵੀ ਉਨ੍ਹਾਂ ਨੂੰ ਦੇਖ ਰਿਹਾ ਹੈ ਬਸ ਦੇਖਦਾ ਹੀ ਰਹਿ ਜਾਂਦਾ ਹੈ। ਦਰਸ਼ਕਾਂ ਨੂੰ ਉਨ੍ਹਾਂ ਦੀ ਨਵੀਂ ਫਿਲਮ 'ਚ ਉਨ੍ਹਾਂ ਦਾ ਇਹ ਲੁੱਕ ਬੇਹੱਦ ਪਸੰਦ ਆ ਰਿਹਾ ਹੈ। ਹੁਣ ਹਾਲ ਹੀ 'ਚ ਮਹੇਸ਼ ਬਾਬੂ ਨੇ ਆਪਣੀ ਆਉਣ ਵਾਲੀ ਫਿਲਮ ਦਾ ਟਾਇਟਲ ਵੀ ਰਿਵੀਲ ਕਰ ਦਿੱਤਾ ਹੈ, ਜੋ ਕਿ 'ਮਹਾਰਿਸ਼ੀ' ਹੋਵੇਗਾ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਪਿਆਰ ਨਾਲ 'ssmb25' ਸੱਦ ਰਹੇ ਹਨ ਕਿਉਂਕਿ ਇਹ ਉਨ੍ਹਾਂ ਦੀ 25ਵੀਂ ਫਿਲਮ ਦਾ ਟਾਇਟਲ ਹੈ।

ਮਹੇਸ਼ ਬਾਬੂ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿੰਦੇ ਹਨ ਅਤੇ ਹਮੇਸ਼ਾ ਖੁਦ ਨਾਲ ਜੁੜੀਆਂ ਖਾਸ ਗੱਲਾਂ, ਫਿਲਮ ਦੀ ਅਪਡੇਟ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉੱਥੇ ਮਹੇਸ਼ ਬਾਬੂ ਨੇ ਆਪਣਾ ਨਵਾਂ ਲੁੱਕ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਮੈਂ ਰਿਸ਼ੀ ਦੇ ਰੂਪ 'ਚ ਆਪਣੀ ਸ਼ੁਰੂਆਤ ਕਰਨ ਜਾ ਰਿਹਾ ਹਾਂ। ਮਹੇਸ਼ ਬਾਬੂ ਨੂੰ 'ਵਿਸ਼ਵਾ' 'ਚ ਮੋਸਟ ਹੈਂਡਸਮ ਐਕਟਰ ਦਾ ਖਿਤਾਬ ਵੀ ਮਿਲ ਚੁੱਕਾ ਹੈ। ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਕਾਫੀ ਲੰਬੀ ਹੈ, ਉੱਥੇ ਉਨ੍ਹਾਂ ਦੀ ਹਰ ਫਿਲਮ ਬਾਕਸ ਆਫਿਸ 'ਤੇ ਬੰਪਰ ਹਿੱਟ ਹੁੰਦੀ ਹੈ। ਮਹੇਸ਼ ਬਾਬੂ ਇਸ ਫਿਲਮ 'ਚ ਆਪਣੀ ਦਾੜ੍ਹੀ ਵਾਲੇ ਲੁੱਕ ਨਾਲ ਕਾਫੀ ਹੈਂਡਸਮ ਲੱਗ ਰਹੇ ਹਨ ਅਤੇ ਉਨ੍ਹਾਂ ਦਾ ਇਹ ਲੁੱਕ ਪਹਿਲੀ ਵਾਰ ਦਰਸ਼ਕਾਂ ਨੂੰ ਦੇਖਣ ਲਈ ਮਿਲੇਗਾ। ਇਹ ਗੱਲ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਮਹੇਸ਼ ਬਾਬੂ ਫਿਲਮ ਦੀ ਸਟੋਰੀ 'ਤੇ ਕਾਫੀ ਧਿਆਨ ਦਿੰਦੇ ਹਨ। ਜੇਕਰ ਦੇਖਿਆ ਜਾਵੇ ਤਾਂ ਉਨ੍ਹਾਂ ਦੀਆਂ 11 ਫਿਲਮਾਂ IMDB 'ਤੇ 7 ਤੋਂ ਜ਼ਿਆਦਾ ਦੀ ਰੇਟਿੰਗ ਪਾਰ ਕਰ ਚੁੱਕੀ ਹੈ।

ਉਂਝ ਮਹੇਸ਼ ਬਾਬੂ ਵੱਡੇ ਪਰਦੇ 'ਚ ਹੀ ਨਹੀਂ ਬਲਕਿ ਛੋਟੇ ਪਰਦੇ 'ਤੇ ਵੀ ਆਪਣਾ ਕਮਾਲ ਦਿਖਾ ਚੁੱਕੇ ਹਨ। ਜੀ ਹਾਂ ਟੀ. ਵੀ. 'ਤੇ ਵੀ ਮਹੇਸ਼ ਬਾਬੂ ਆਪਣਾ ਜਲਵਾ ਬਿਖੇਰ ਚੁੱਕੇ ਹਨ। ਇੰਨਾ ਹੀ ਨਹੀਂ ਉਹ ਇਕਲੌਤੇ ਅਜਿਹੇ ਸੁਪਰਸਟਾਰ ਹਨ, ਜਿਨ੍ਹਾਂ ਨੇ ਹਿੰਦੀ GEC 'ਚ ਸਭ ਤੋਂ ਜ਼ਿਆਦਾ TRP    ਲਈ ਹੈ। ਆਪਣੀ ਫਿਲਮ '' ਦਾ ਪਹਿਲਾਂ ਸ਼ੈਡਿਊਲ ਦੇਹਰਾਦੂਨ 'ਚ ਸ਼ੂਟ ਕਰਨ ਤੋਂ ਬਾਅਦ ਮਹੇਸ਼ ਬਾਬੂ ਆਪਣੇ ਅਗਲੇ ਸ਼ੈਡਿਊਲ ਲਈ ਗੋਆ ਰਵਾਨਾ ਹੋ ਜਾਣਗੇ ਅਤੇ ਸਾਰਿਆ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਮਹੇਸ਼ ਬਾਬੂ ਦੀ ਬਾਕੀ ਫਿਲਮਾਂ ਵਾਂਗ ਇਹ ਫਿਲਮ ਵੀ ਬਾਕਸ ਆਫਿਸ 'ਤੇ ਧਮਾਲ ਮਚਾਵੇਗੀ।


Edited By

Chanda Verma

Chanda Verma is news editor at Jagbani

Read More