ਸਿੱਧੂ ਮੂਸੇਵਾਲਾ ਆਪਣੀ ਫੇਵਰੇਟ ਹੀਰੋਇਨ ਨਾਲ ਕਰ ਰਿਹੈ ਫਿਲਮ

Saturday, August 31, 2019 4:28 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ ਨਾਲ ਸੰਗੀਤ ਜਗਤ ’ਚ ਮਕਬੂਲ ਹੋਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਗਾਤਾਰ ਤਰੱਕੀਆਂ ਦੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ। ਇਕ ਤੋਂ ਬਾਅਦ ਇਕ ਹਿੱਟ ਗੀਤ ਦੇਣ ਵਾਲੇ ਸਿੱਧੂ ਮੂਸੇਵਾਲਾ ਆਪਣੀ ਆਉਣ ਵਾਲੀ ਫਿਲਮ ‘Yes I am Student’ ਨੂੰ ਲੈ ਕੇ ਕਾਫੀ ਰੁੱਝੇ ਹੋਏ ਹਨ। ਦੱਸ ਦਈਏ ਕਿ ਇਸ ਫਿਲਮ ’ਚ ਸਿੱਧੂ ਮੂਸੇਵਾਲਾ ਨਾਲ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੈਂਡੀ ਤੱਖਰ ਨਜ਼ਰ ਆਉਣ ਵਾਲੀ ਹੈ। ਖਬਰਾਂ ਦੀ ਮੰਨੀਏ ਤਾਂ ਇਸ ਫਿਲਮ ਲਈ ਮੈਂਡੀ ਤੱਖਰ ਨੂੰ ਕਾਸਟ ਕਰ ਲਿਆ ਗਿਆ ਹੈ। ਮੈਂਡੀ ਤੱਖਰ ਤੋਂ ਇਲਾਵਾ ਇਸ ਫਿਲਮ ’ਚ ਗਾਇਕ ਤੇ ਮਿਊਜ਼ਿਕ ਕੰਪੋਜ਼ਰ ਗੁਰਿਕ ਬਾਠ ਵੀ ਨਜ਼ਰ ਆਉਣਗੇ। ਸਿੱਧੂ ਮੂਸੇਵਾਲਾ ਦੀ ਇਸ ਫਿਲਮ ਨਾਲ ਗੁਰਿਕ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। 


ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਨੇ ਇਸ ਫਿਲਮ ਦਾ ਐਲਾਨ ਪਿਛਲੇ ਸਾਲ ਕੀਤਾ ਸੀ। ਪਹਿਲਾਂ ਅਜਿਹਾ ਵੀ ਸੁਣਨ ’ਚ ਆਇਆ ਸੀ ਕਿ ਇਹ ਫਿਲਮ ਨਹੀਂ ਬਣ ਰਹੀ ਪਰ ਹੁਣ ਇਕ ਵਾਰ ਫਿਰ ਸੋਸ਼ਲ ਮੀਡੀਆ ’ਤੇ ਇਨ੍ਹਾਂ ਖਬਰਾਂ ਨੇ ਜ਼ੋਰ ਫੜ ਲਿਆ ਹੈ ਕਿ ਇਸ ਫਿਲਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਫਿਲਮ ਦੇ ਡੈਇਰੈਕਟਰ ਨੇ ਕਲੈਪ ਬੋਰਡ ਦੀ ਤਸਵੀਰ ਸ਼ੇਅਰ ਕਰਕੇ ਇਹ ਸਾਫ ਕਰ ਦਿੱਤਾ ਹੈ ਕਿ ਇਹ ਫਿਲਮ ਬਹੁਤ ਜਲਦ ਦਰਸ਼ਕਾਂ ਦੇ ਰੂ-ਬੂ-ਰੂ ਹੋਣ ਵਾਲੀ ਹੈ। ਇਸ ਫਿਲਮ ਦਾ ਨਿਰਮਾਣ ਸਿੱਧੂ ਮੂਸੇਵਾਲਾ ਤੇ ਤਰਨਵੀਰ ਸਿੰਘ ਜਗਪਾਲ ਮਿਲ ਕੇ ਕਰ ਰਹੇ ਹਨ।


Edited By

Sunita

Sunita is news editor at Jagbani

Read More