‘ਬਿੱਗ ਬੌਸ 13’ ’ਚ ਸ਼ਾਮਲ ਹੋਣ ਲਈ ਅਦਾਕਾਰਾ ਦਲਜੀਤ ਕੌਰ ਨੇ ਦਿੱਤੀ ਵੱਡੀ ਕੁਰਬਾਨੀ

8/31/2019 4:56:07 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦਾ ਰਿਐਲਿਟੀ ਸ਼ੋਅ ‘ਬਿੱਗ ਬੌਸ 13’ ਜਲਦ ਹੀ ਸ਼ੁਰੂ ਹੋਣ ਵਾਲਾ ਹੈ। ਜਿਥੇ ਦਰਸ਼ਕ ਇਸ ਸ਼ੋਅ ਦੇ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਮੁਕਾਬਲੇਬਾਜ਼ ਵੀ ਸ਼ੋਅ ’ਚ ਆਪਣੀ ਜਗ੍ਹਾ ਪਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਹਾਲ ਹੀ ’ਚ ਖਬਰ ਆਈ ਹੈ ਕਿ ‘ਗੁੱਡਨ ਤੁਮਸੇ ਨਾ ਹੋ ਪਾਏਗਾ’ ’ਚ ‘ਅੰਤਰਾ ਜਿੰਦਲ’ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਦਲਜੀਤ ਕੌਰ ਨੇ ‘ਬਿੱਗ ਬੌਸ 13’ ’ਚ ਐਂਟਰੀ ਕਰਨ ਲਈ ਸ਼ੋਅ ਛੱਡ ਦਿੱਤਾ ਹੈ। ਇਸ ਗੱਲ ਨੂੰ ਲੈ ਕੇ ਹਾਲੇ ਤੱਕ ਕੋਈ ਆਧਿਕਾਰਿਤ ਘੋਸ਼ਣਾ ਨਹੀਂ ਹੋਈ ਹੈ। ਹਾਲਾਂਕਿ ਜੇਕਰ ਉਹ ਅਜਿਹਾ ਕਰਦੀ ਹੈ ਤਾਂ ਇਹ ‘ਬਿੱਗ ਬੌਸ 13’ ਲਈ ਸਭ ਤੋਂ ਵੱਡੀ ਕੁਰਬਾਨੀ ਮੰਨੀ ਜਾਵੇਗੀ।

ਦੱਸ ਦਈਏ ਕਿ ਦਲਜੀਤ ਕੌਰ ਨਾਲ ਜੁੜੇ ਸੂਤਰਾਂ ਨੇ ਇਸ ਗੱਲ ਦਾ ਖੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਉਹ ਇਨ੍ਹÄ ਦਿਨÄ ਨੋਟਿਸ ਪੀਰੀਅਡ ’ਤੇ ਹੈ। ਉਹ ‘ਬਿੱਗ ਬੌਸ 13’ ’ਚ ਭਾਗ ਲਵੇਗੀ ਇਸ ਲਈ ‘ਗੁੱਡਨ ਤੁਮਸੇ ਨਾ ਹੋ ਪਾਏਗਾ’ ਦੇ ਨਿਰਮਾਤਾ ਨੇ ਉਸ ਦੀ ਜਗ੍ਹਾ ਲੈਣ ਵਾਲੀ ਅਦਾਕਾਰਾ ਦੀ ਭਾਲ ਵੀ ਸ਼ੁਰੂ ਕਰ ਦਿੱਤੀ ਹੈ। ਜਿਥੇ ਇਕ ਪਾਸੇ ਨਿਰਮਾਤਾ ਅੰਤਰਾ ਲਈ ਕਿਸੇ ਹੋਰ ਅਦਾਕਾਰਾ ਦੀ ਭਾਲ ਕਰ ਰਿਹਾ ਹੈ, ਉਥੇ ਹੀ ਦਲਜੀਤ ਕੌਰ ਤੋਂ ਵੀ ਇਸ ਖਬਰ ਦੀ ਪੁਸ਼ਟੀ ਲਈ ਜਵਾਬ ਮੰਗਿਆ ਗਿਆ ਪਰ ਉਸ ਨੇ ਇਸ ਮੁੱਦੇ ’ਤੇ ਕੁਝ ਬੋਲਣ ਤੋਂ ਸਾਫ ਇਨਕਾਰ ਕਰ ਦਿੱਤਾ।

 

ਦੱਸਣਯੋਗ ਹੈ ਕਿ ਦਲਜੀਤ ਕੌਰ ਨੇ ਜੀ. ਟੀ. ਵੀ. ’ਤੇ ਆਉਣ ਵਾਲੇ ਸੀਰੀਅਲ ‘ਮੰਸ਼ਾ’ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ‘ਕੁਮਕੁਮ’, ‘ਕੈਸਾ ਯੇ ਪਿਆਰ ਹੈ’, ‘ਮਾਨੋ ਯਾ ਨਾ ਮਾਨੋ’, ‘ਕੁਲਵਧੂ’, ‘ਛੂਨਾ ਹੈ ਆਸਮਾਨ’, ‘ਇਸ ਪਿਆਰ ਕੋ ਕਯਾ ਨਾਮ ਦੂੰ’, ‘ਸਵਰਾਗਿਨੀ’, ‘ਸਾਵਧਾਨ ਇੰਡੀਆ’, ‘ਕਾਲਾ ਟੀਕਾ’, ‘ਕਯਾਮਤ ਕੀ ਰਾਤ’, ‘ਸਿਲਸਿਲਾ ਬਦਲਤੇ ਰਿਸ਼ਤੋਂ ਕਾ’ ਅਤੇ ‘ਗੁੱਡਨ ਤੁਮਸੇ ਨਾ ਹੋ ਪਾਏਗਾ’ ਵਰਗੇ ਸੀਰੀਅਲ ’ਚ ਨਜ਼ਰ ਆ ਚੁੱਕੀ ਹੈ। ਦੱਸ ਦਈਏ ਕਿ ਸ਼ੋਅ 29 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ ਅਤੇ ਇਸ ਵਾਰ ਸ਼ੋਅ ’ਚ ਸਲਮਾਨ ਖਾਨ ਸਟੇਸ਼ਨ ਮਾਸਟਰ ਬਣ ਕੇ ਸ਼ੋਅ ਦੀ ਯਾਤਰਾ ਨੂੰ ਸੰਭਾਲਦੇ ਨਜ਼ਰ ਆਉਣਗੇ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News