ਇਸ ਸਾਲ ਦੀ ਸਭ ਤੋਂ ਚਰਚਿਤ ਫਿਲਮ ''ਮੰਜੇ ਬਿਸਤਰੇ2'' ਆਉਂਦੇ ਸ਼ੁੱਕਰਵਾਰ ਹੋਵੇਗੀ ਰਿਲੀਜ਼

4/6/2019 2:06:00 PM

ਜਲੰਧਰ (ਬਿਊਰੋ) : ਸਾਲ 2017 'ਚ ਆਈ ਬਹੁ ਚਰਚਿਤ ਫਿਲਮ 'ਮੰਜੇ ਬਿਸਤਰੇ' ਨੇ ਜਿਥੇ ਪੰਜਾਬੀ ਸਿਨੇਮੇ ਨਾਲ ਸ਼ਹਿਰੀ ਵਰਗ ਦੇ ਦਰਸ਼ਕ ਜੋੜੇ ਸਨ ਉਥੇ ਪੰਜਾਬੀ ਸਿਨੇਮੇ 'ਚ ਵਿਆਹਾਂ ਵਾਲੀਆਂ ਫਿਲਮਾਂ ਦਾ ਇਕ ਨਵਾਂ ਦੌਰ ਵੀ ਸ਼ੁਰੂ ਕੀਤਾ ਸੀ। ਪੰਜਾਬੀ ਮਨੋਰੰਜਨ ਜਗਤ ਦੇ ਦੇਸੀ ਰੌਕ ਸਟਾਰ ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ 'ਹੰਬਲ ਮੌਸ਼ਨ ਪਿਕਚਰਸ' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਨੇ ਸਫਲਤਾ ਦੇ ਕਈ ਰਿਕਾਰਡ ਤੋੜੇ ਸਨ। ਆਉਂਦੇ ਸ਼ੁੱਕਰਵਾਰ ਯਾਨੀ 12 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਪੰਜਾਬੀ ਫਿਲਮ 'ਮੰਜੇ ਬਿਸਤਰੇ 2' ਵੀ ਕਈ ਨਵੇਂ ਰਿਕਾਰਡ ਸਥਾਪਤ ਕਰੇਗੀ। ਇਸ ਫਿਲਮ ਨੂੰ ਵੀ ਬਲਜੀਤ ਸਿੰਘ ਦਿਓ ਨੇ ਨਿਰਦੇਸ਼ਤ ਕੀਤਾ ਹੈ। ਫਿਲਮ ਦੇ ਸਿਨੇਮਾਟੋਗ੍ਰਾਫਰ ਵੀ ਉਹੀ ਹਨ। ਗਿੱਪੀ ਗਰੇਵਾਲ ਵੱਲੋਂ ਆਪਣੇ ਘਰੇਲੂ ਬੈਨਰ 'ਹੰਬਲ ਮੋਸ਼ਨ ਪਿਕਰਚਸ' ਦੇ ਬੈਨਰ ਹੇਠ ਪ੍ਰੋਡਿਊਸ ਕੀਤੀ ਗਈ ਇਸ ਫਿਲਮ ਦੀ ਕਹਾਣੀ ਤੇ ਸਕ੍ਰੀਨਪਲੇ ਵੀ ਪਿਛਲੀ ਫਿਲਮ ਵਾਂਗ ਉਨ੍ਹਾਂ ਨੇ ਖੁਦ ਹੀ ਲਿਖਿਆ ਹੈ। ਜਦੋਂਕਿ ਡਾਇਲਾਗ ਲਿਖਣ ਦੀ ਜ਼ਿੰਮੇਵਾਰੀ ਨਰੇਸ਼ ਕਥੂਰੀਆ ਨੇ ਨਿਭਾਈ ਹੈ।

ਦੱਸ ਦਈਏ ਕਿ 'ਮੰਜ ਬਿਸਤਰੇ 2' ਦਾ ਟ੍ਰੇਲਰ ਅਤੇ ਗੀਤ ਹਰ ਪਾਸੇ ਟਰੈਂਡਿੰਗ 'ਚ ਚੱਲ ਰਹੇ ਹਨ। ਇਸ ਵੇਲੇ ਸੁਮੱਚੀ ਫਿਲਮ ਇੰਡਸਟਰੀ ਦੀਆਂ ਨਜ਼ਰਾਂ ਇਸ ਫਿਲਮ 'ਤੇ ਟਿਕੀਆਂ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ਪੰਜਾਬੀ ਸਿਨੇਮੇ ਨੂੰ ਵੱਡਾ ਦਰਸ਼ਕ ਵਰਗ ਪੈਦਾ ਕਰਕੇ ਦੇ ਸਕਦੀ ਹੈ।

ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਫਿਲਮ ਇੰਡਸਟਰੀ ਦਾ ਉਹ ਅਦਾਕਾਰ ਤੇ ਗਾਇਕ ਹੈ, ਜੋ ਹਰ ਵਾਰ ਆਪਣੀ ਫਿਲਮ ਜ਼ਰੀਏ ਜਿਥੇ ਨਵਾਂ ਤਜ਼ਰਬਾ ਕਰਦਾ ਹੈ ਉਥੇ ਪੰਜਾਬੀ ਫਿਲਮਾਂ ਦਾ ਦਾਇਰਾ ਵੱਡਾ ਕਰਨ 'ਚ ਵੀ ਅਹਿਮ ਯੋਗਦਾਨ ਪਾਉਂਦਾ ਹੈ। 'ਮੰਜੇ ਬਿਸਤਰੇ' ਦੇ ਰਿਲੀਜ਼ ਤੋਂ ਬਾਅਦ ਪੰਜਾਬ 'ਚ ਵਿਆਹਾਂ ਵਾਲੀਆਂ ਫਿਲਮਾਂ ਦਾ ਇਕ ਨਵਾਂ ਰੁਝਾਨ ਸ਼ੁਰੂ ਹੋਇਆ ਸੀ। ਗਿੱਪੀ ਗਰੇਵਾਲ ਨੇ ਮੁੜ ਤੋਂ ਇਸ ਰੁਝਾਨ ਹਿੱਸਾ ਬਣਨ ਦੀ ਥਾਂ ਇਸ ਫਿਲਮ ਨੂੰ ਕੈਨੇਡਾ 'ਚ ਬਣਾ ਕੇ ਇਕ ਨਵਾਂ ਰੁਝਾਨ ਤਾਂ ਪੈਦਾ ਕੀਤਾ ਹੀ ਹੈ ਸਗੋਂ ਕਹਾਣੀ 'ਚ ਵੀ ਤਾਜ਼ਾਪਣ ਲਿਆਂਦਾ ਹੈ। 'ਮੰਜੇ ਬਿਸਤਰੇ 2' ਫਿਲਮ ਦੇ ਟ੍ਰੇਲਰ ਤੋਂ ਇਹ ਸਾਫ ਪਤਾ ਲੱਗਾ ਰਿਹਾ ਹੈ ਕਿ ਇਹ ਫਿਲਮ ਕੈਨੇਡਾ 'ਚ ਹੋਏ ਇਕ ਪੰਜਾਬੀ ਵਿਆਹ ਦੀ ਕਹਾਣੀ ਹੈ। ਇਹ ਵਿਆਹ ਕਿਵੇਂ ਹੁੰਦਾ ਹੈ ਅਤੇ ਇਸ ਦੌਰਾਨ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਆਉਂਦੀਆਂ ਹਨ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ। ਭਾਵੇਂ ਇਹ ਫਿਲਮ ਕੈਨੇਡਾ 'ਚ ਬਣਾਈ ਗਈ ਹੈ ਪਰ 'ਮੰਜੇ ਬਿਸਤਰੇ' ਕੈਨੇਡਾ 'ਚ ਵੀ ਇੱਕਠੇ ਹੋਏ ਪਰ ਕਿਵੇਂ? ਇਹ ਫਿਲਮ ਦਾ ਅਹਿਮ ਪਹਿਲੂ ਹੈ। ਕਾਮੇਡੀ ਰੋਮਾਂਸ ਤੇ ਪਰਿਵਾਰਕ ਡਰਾਮੇ ਦਾ ਸੁਮੇਲ ਇਸ ਫਿਲਮ 'ਚ ਗਿੱਪੀ ਗਰੇਵਾਲ ਅਤੇ ਸਿਮੀ ਚਾਹਲ ਦੀ ਜੋੜੀ ਪਹਿਲੀ ਵਾਰ ਨਜ਼ਰ ਆਵੇਗੀ। ਫਿਲਮ 'ਚ ਦਰਸ਼ਕਾਂ ਨੂੰ ਇਕ ਖੂਬਸੂਰਤ ਪ੍ਰੇਮ ਕਹਾਣੀ ਵੀ ਦੇਖਣ ਨੂੰ ਮਿਲੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News