ਪੰਜਾਬੀ ਫਿਲਮ ''ਮਿੰਦੋ ਤਸੀਲਦਾਰਨੀ'' ਦੂਜੇ ਹਫਤੇ ''ਚ ਹੋਈ ਸ਼ਾਮਲ

Friday, July 5, 2019 5:01 PM
ਪੰਜਾਬੀ ਫਿਲਮ ''ਮਿੰਦੋ ਤਸੀਲਦਾਰਨੀ'' ਦੂਜੇ ਹਫਤੇ ''ਚ ਹੋਈ ਸ਼ਾਮਲ

ਜਲੰਧਰ (ਬਿਊਰੋ) : 28 ਜੂਨ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਮਿੰਦੋ ਤਸੀਲਦਾਰਨੀ' ਸਿਨੇਮਾਘਰਾਂ 'ਚ ਸਫਲਤਾਪੂਰਵਕ ਚੱਲ ਰਹੀ ਹੈ। ਪਹਿਲੀ ਹਫਤੇ ਦੀ ਵੱਡੀ ਕਾਮਯਾਬੀ ਤੋਂ ਬਾਅਦ ਹੁਣ ਇਹ ਫਿਲਮ ਦੂਜੇ ਹਫਤੇ 'ਚ ਸ਼ਾਮਲ ਹੋ ਗਈ ਹੈ। ਕਾਮੇਡੀ, ਪਿਆਰ, ਜ਼ਜਬਾਤ ਤੇ ਐਕਸ਼ਨ ਵਾਲੀ ਇਸ ਫਿਲਮ ਦਰਸ਼ਕਾਂ ਵੱਲੋਂ ਖੂਬ ਸਰਾਹਿਆ ਜਾ ਰਿਹਾ ਹੈ। ਦਰਸ਼ਕਾਂ ਦੇ ਮਿਲੇ ਚੰਗੇ ਹੁੰਗਾਰੇ ਕਾਰਨ ਹੀ ਹੁਣ ਇਹ ਫਿਲਮ ਦੂਜੇ ਹਫਤੇ 'ਚ ਵੀ ਸ਼ਾਮਲ ਹੋ ਚੁੱਕੀ ਹੈ।

 
 
 
 
 
 
 
 
 
 
 
 
 
 

Successfully Entered Into 2nd Week ...... Mindo Taseeldarni Going Housefull Everywhere 🙏🏻🙏🏻 Hojao Haseyan Dian Registriaan Lai Tyaar 😂😂 Film Running In Cinemas Near You .... Go Book Your Tickets Now ❤

A post shared by Karamjit Anmol (@karamjitanmol) on Jul 4, 2019 at 10:08pm PDT


ਜੇਕਰ ਫਿਲਮ 'ਮਿੰਦੋ ਤਸੀਲਦਾਰਨੀ' ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਕਰਮਜੀਤ ਅਨਮੋਲ ਤੇ ਰੰਜੀਵ ਸਿੰਗਲਾ ਨੇ ਪ੍ਰੋਡਿਊਸ ਕੀਤਾ ਹੈ। ਮੌਂਟੀ ਬੈਨੀਪਾਲ ਤੇ ਪਵਿਤਰ ਬੈਨੀਪਾਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ। ਅਵਤਾਰ ਸਿੰਘ ਨੇ ਇਸ ਫਿਲਮ ਨੂੰ ਲਿਖਿਆ ਤੇ ਡਾਇਰੈਕਟ ਕੀਤਾ ਹੈ। ਫਿਲਮ ਦੇ ਡਾਇਲਾਗਸ ਟਾਟਾ ਬੈਨੀਪਾਲ ਤੇ ਅਮਨ ਸਿੱਧੂ ਨੇ ਲਿਖੇ ਹਨ।ਕਰਮਜੀਤ ਅਨਮੋਲ, ਕਵਿਤਾ ਕੌਸ਼ਿਕ, ਰਾਜਵੀਰ ਜਵੰਦਾ ਤੇ ਈਸ਼ਾ ਰਿੱਖੀ ਇਸ ਫਿਲਮ 'ਚ ਲੀਡ ਕਿਰਦਾਰ ਨਿਭਾ ਰਹੇ ਹਨ। ਇਸ ਤੋਂ ਇਲਾਵਾ ਹਾਰਬੀ ਸੰਘਾ, ਸਰਦਾਰ ਸੋਹੀ, ਰੁਪਿੰਦਰ ਰੂਪੀ, ਮਲਕੀਤ ਰੌਣੀ ਤੇ ਪ੍ਰਕਾਸ਼ ਗਾਧੂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।


About The Author

Lakhan

Lakhan is content editor at Punjab Kesari