ਪੰਜਾਬੀ ਅਦਾਕਾਰਾ ਮੋਨਿਕਾ ਗਿੱਲ ਦੀ ਹੋਈ ਕੁੜਮਾਈ, ਵੀਡੀਓ ਵਾਇਰਲ

5/14/2019 9:36:56 AM

ਜਲੰਧਰ (ਬਿਊਰੋ) — 'ਅੰਬਰਸਰੀਆ', 'ਕਪਤਾਨ', 'ਸਰਦਾਰ ਜੀ 2' ਤੇ 'ਸਤਿ ਸ੍ਰੀ ਅਕਾਲ ਇੰਗਲੈਂਡ' ਵਰਗੀਆਂ ਚਰਚਿਤ ਫਿਲਮਾਂ ਦਾ ਹਿੱਸਾ ਰਹੀ ਪੰਜਾਬੀ ਅਦਾਕਾਰਾ ਮੋਨਿਕਾ ਗਿੱਲ ਦੀ ਕੁੜਮਾਈ ਹੋ ਗਈ ਹੈ। ਜੀ ਹਾਂ, ਕੁਝ ਦਿਨ ਪਹਿਲਾ ਹੀ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ, ਜਿਸ 'ਚ ਉਹ ਆਪਣੇ ਮੰਗੇਤਰ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆ ਮੋਨਿਕਾ ਗਿੱਲ ਨੇ ਕੈਪਸ਼ਨ 'ਚ ਲਿਖਿਆ, ''Engaged... & Very happily so!''। ਦੱਸ ਦਈਏ ਕਿ ਮੋਨਿਕਾ ਗਿੱਲ ਦੀ ਮੰਗਣੀ ਗੁਰਸ਼ਾਨ ਸਹੋਤਾ ਨਾਲ ਹੋਈ ਹੈ। ਸੋਸ਼ਲ ਮੀਡੀਆ 'ਤੇ ਮੋਨਿਕਾ ਗਿੱਲ ਦੀਆਂ ਮੰਗੇਤਰ ਨਾਲ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ।      

 
 
 
 
 
 
 
 
 
 
 
 
 
 

Engaged... & Very happily so!

A post shared by Monica Gill (@monica_gill1) on May 5, 2019 at 3:25am PDT


ਦੱਸਣਯੋਗ ਹੈ ਕਿ ਮੋਨਿਕਾ ਗਿੱਲ ਬਾਲੀਵੁੱਡ 'ਚ 'ਪਲਟਨ' ਤੇ 'ਫਿਰੰਗੀ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਮੋਨਿਕਾ ਗਿੱਲ ਪਿਛਲੇ ਮਹੀਨੇ ਰਿਲੀਜ਼ ਹੋਈ ਪੰਜਾਬੀ ਫਿਲਮ 'ਯਾਰਾ ਵੇ' 'ਚ ਗਗਨ ਕੋਕਰੀ ਨਾਲ ਨਜ਼ਰ ਆਈ ਸੀ। ਇਸ ਫਿਲਮ 'ਚ ਮੋਨਿਕਾ ਤੇ ਗਗਨ ਕੋਕਰੀ ਦੀ ਕਾਫੀ ਸ਼ਾਨਦਾਰ ਕੈਮਿਸਟਰੀ ਦਰਸ਼ਕਾਂ ਨੂੰ ਦੇਖਣ ਨੂੰ ਮਿਲੀ। ਦੱਸ ਦਈਏ ਕਿ ਉੱਚੀ ਲੰਮੀ ਅਤੇ ਸੋਹਣੀ ਸੁਨੱਖੀ ਇਹ ਮੁਟਿਆਰ ਵਿਦੇਸ਼ ਦੀ ਜੰਮਪਲ ਹੈ। 
PunjabKesari
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News