63 ਸਾਲ 'ਚ ਇੰਝ ਬਦਲ ਗਿਆ 'ਮਾਂ' ਦਾ ਕਿਰਦਾਰ, ਬਾਲੀਵੁੱਡ ਦੀਆਂ ਇਹ ਫਿਲਮਾਂ ਹਨ ਸਬੂਤ

Sunday, May 12, 2019 10:59 AM

ਮੁੰਬਈ(ਬਿਊਰੋ)— ਪੂਰੀ ਦੁਨੀਆ ਮਦਰਜ਼ ਡੇ ਸੈਲੀਬਰੇਟ ਕਰ ਰਹੀ ਹੈ। ਅਜਿਹੇ ਮੌਕੇ ਉੱਤੇ ਬਾਲੀਵੁੱਡ ਦੀ ਮਾਂ ਦੀ ਗੱਲ ਨਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਬਾਲੀਵੁੱਡ 'ਚ ਜਿਸ ਤਰ੍ਹਾਂ ਫਿਲਮਾਂ ਦਾ ਨਾਮ ਮਦਰ ਇੰਡੀਆ ਤੋਂ ਮੌਮ ਹੋ ਗਿਆ ਹੈ। ਉਸੇ ਤਰ੍ਹਾਂ ਮਾਂਵਾਂ ਦੇ ਵਿਅਕਤੀਵ 'ਚ ਵੀ ਬਦਲਾਅ ਆਇਆ ਹੈ। ਆਓ ਦੇਖਦੇ ਹਾਂ ਪਿਛਲੇ 62 ਸਾਲਾਂ 'ਚ ਬਾਲੀਵੁੱਡ ਦੀਆਂ ਫਿਲਮੀ ਮਾਂਵਾਂ ਨੇ ਕਿਸ ਤਰ੍ਹਾਂ ਆਪਣੇ ਤੇਵਰ ਬਦਲੇ ਹਨ। 
ਮਦਰ ਇੰਡੀਆ (1957)

PunjabKesari
ਸ਼ਾਇਦ ਹੀ ਕੋਈ ਇਸ ਫਿਲਮ ਨੂੰ ਭੁਲਾ ਸਕੇਗਾ। ਮਹਬੂਬ ਖਾਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਨਰਗਿਸ ਨੇ ਇਕ ਲਾਚਾਰ ਮਾਂ ਦੀ ਭੂਮਿਕਾ ਨਿਭਾਈ ਸੀ। ਜੋ ਆਪਣੇ ਬੱਚਿਆਂ ਲਈ ਦੁਨੀਆ ਨਾਲ ਲੜਦੀ ਹੈ। ਇਸ ਫਿਲਮ 'ਚ ਮਾਂ ਦਾ ਕਿਰਦਾਰ ਬਹੁਤ ਹੀ ਦੁੱਖ ਭਰਿਆ ਸੀ। ਜਿਸ ਨੂੰ ਦੇਖ ਹਰ ਕਿਸੇ ਦੀਆਂ ਅੱਖਾਂ 'ਚ ਹੰਝੂ ਆ ਗਏ ਸਨ। ਇਸ ਫਿਲਮ 'ਚ ਇਕ ਮਾਂ ਦਾ ਆਪਣੇ ਬੇਟਿਆਂ ਲਈ ਸਮਰਪਣ ਦਰਸ਼ਕਾਂ ਨੂੰ ਕਾਫੀ ਪਸੰਦ ਆਇਆ ਸੀ। ਉਸ ਸਮੇਂ ਦੇ ਦਰਸ਼ਕਾਂ ਨੇ ਅਜਿਹੀ ਦੁਖਿਆਰੀ ਮਾਂ ਨੂੰ ਸਵੀਕਾਰ ਕੀਤਾ ਸੀ ਅਤੇ ਫਿਲਮ ਸੁਪਰਹਿੱਟ ਹੋ ਗਈ ਸੀ।


ਮਾਂ (1976)

PunjabKesari
 

ਮਦਰ ਇੰਡੀਆ ਤੋਂ ਬਾਅਦ ਆਈ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਫਿਲਮ ਮਾਂ। 19 ਸਾਲ ਬਾਅਦ ਇਸ ਫਿਲਮ 'ਚ ਨਿਰੂਪਾ ਰਾਏ ਨੇ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸ ਫਿਲਮ 'ਚ ਸਰਕਸ ਦਾ ਇਕ ਹਾਥੀ ਇਸ ਮਾਂ ਨੂੰ ਕੁਚਲ ਦਿੰਦਾ ਹੈ। ਉਸ ਸਮੇਂ ਧਰਮਿੰਦਰ ਆਪਣੀ ਮਾਂ ਦੀ ਮੌਤ ਦਾ ਬਦਲਾ ਲੈਣ ਲਈ ਇਕ-ਇਕ ਕਰ ਸਰਕਸ ਦੇ ਸਾਰੇ ਜਾਨਵਰਾਂ ਨੂੰ ਮਾਰ ਦਿੰਦੇ ਹਨ। ਇਸ ਫਿਲਮ 'ਚ ਇਕ ਪੁੱਤਰ ਨੂੰ ਆਪਣੀ ਮਾਂ ਦੀ ਮੌਤ ਦਾ ਬਦਲਾ ਲੈਂਦੇ ਦਿਖਾਇਆ ਗਿਆ।


ਮਾਂ (1992)


PunjabKesari
16 ਸਾਲ ਬਾਅਦ ਆਈ ਇਸ ਫਿਲਮ 'ਚ ਮਾਂ ਦਾ ਅੰਦਾਜ਼ ਥੋੜ੍ਹਾ ਅਗਰੇਸਿਵ ਨਜ਼ਰ  ਆਇਆ ਹੈ। ਜਯਾ ਪ੍ਰਦਾ ਇਸ 'ਚ ਮਾਂ ਦੇ ਕਿਰਦਾਰ 'ਚ ਨਜ਼ਰ ਆਈ ਸੀ। ਬੇਸੀਕਲੀ ਇਹ ਇਕ ਹਾਰਰ ਫਿਲਮ ਸੀ। ਜਯਾ ਪ੍ਰਦਾ ਇਕ ਬੱਚੇ ਨੂੰ ਜਨਮ ਦਿੰਦੇ ਹੀ ਮਰ ਜਾਂਦੀ ਹੈ। ਫਿਰ ਕੁਝ ਵਿਲੇਨ ਉਨ੍ਹਾਂ ਦੇ ਬੇਟੇ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਉਸ ਸਮੇਂ ਜਯਾ ਆਤਮਾ ਬਣ ਕੇ ਆਪਣੇ ਬੱਚੇ ਦੀ ਰੱਖਿਆ ਕਰਦੀ ਨਜ਼ਰ ਆਉਂਦੀ ਹੈ। ਫਿਲਮ ਦੇ ਹੀਰੋ ਜਤਿੰਦਰ ਹਨ। ਮਾਂ ਆਪਣੇ ਬੱਚੇ ਲਈ ਬਦਲਾ ਲੈਂਦੀ ਹੈ ਅਤੇ ਉਨ੍ਹਾਂ ਨੂੰ ਮਾਰ ਦਿੰਦੀ ਹੈ। ਇੱਥੇ ਮਾਂ ਦੀ ਮਮਤਾ ਅਤੇ ਬਦਲਾ ਨਾਲ-ਨਾਲ ਦਿਖਾਇਆ ਗਿਆ ਹੈ।


ਜਜ਼ਬਾ (2015)


PunjabKesari
ਐਸ਼ਵਰਿਆ ਰਾਏ ਦੀ ਫਿਲਮ 'ਜਜ਼ਬਾ' 'ਚ ਮਾਂ ਦੀ ਮਮਤਾ ਤੋਂ ਇਲਾਵਾ ਉਸ ਦਾ ਗੁੱਸਾ, ਬਦਲਾ ਅਤੇ ਸ਼ਕਤੀ ਦਿਖਾਈ ਗਈ ਹੈ। ਜਦੋਂ ਉਸ ਦੇ ਬੱਚੇ 'ਤੇ ਮੁਸੀਬਤ ਆਉਂਦੀ ਹੈ ਤਾਂ ਉਹ ਕਿਸ ਤਰ੍ਹਾਂ ਬਸ ਉਸ ਨੂੰ ਬਚਾਉਣ 'ਚ ਲੱਗ ਜਾਂਦੀ ਹੈ। ਇੱਥੇ ਮਾਂ ਦੇ ਦੁੱਖ ਤੋਂ ਜ਼ਿਆਦਾ ਉਸ ਦੇ ਜਜ਼ਬੇ ਅਤੇ ਪਾਵਰ ਨੂੰ ਦਿਖਾਇਆ ਗਿਆ ਹੈ। ਇਹ ਮਾਂ ਆਫਿਸ ਵੀ ਜਾਂਦੀ ਹੈ ਅਤੇ ਘਰ ਵੀ ਸੰਭਾਲਦੀ ਹੈ। ਨਾਲ ਹੀ ਆਪਣੀ ਧੀ ਦੀ ਸੁਰੱਖਿਆ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੀ ਹੈ।


ਮੌਮ (2017)

PunjabKesari

ਸਾਲ 2017 'ਚ ਹੀ ਮਾਂ 'ਤੇ ਆਧਾਰਿਤ ਫਿਲਮ ਰਿਲੀਜ਼ ਹੋਈ ਸੀ। ਇਸ ਫਿਲਮ 'ਚ ਸ਼੍ਰੀਦੇਵੀ ਅਤੇ ਨਵਾਜ਼ੂਦੀਨ ਸਿੱਦੀਕੀ ਮੁੱਖ ਭੂਮਿਕਾ 'ਚ ਸਨ। ਫਿਲਮ 'ਚ ਆਰੀਆ ਨਾਮ ਦੀ ਲੜਕੀ ਦੀ ਜ਼ਿੰਦਗੀ ਉਦੋ ਬਦਲ ਜਾਂਦੀ ਹੈ, ਜਦੋਂ ਉਸ ਦੇ ਸਕੂਲ ਦੇ ਹੀ ਕੁਝ ਮੁੰਡੇ ਉਸ ਦੇ ਨਾਲ ਗੈਂਗਰੇਪ ਕਰਦੇ ਹਨ। ਫਿਰ ਉਨ੍ਹਾਂ ਦੀ ਮਤ੍ਰੇਈ ਮਾਂ ਉਨ੍ਹਾਂ ਨੂੰ ਸਬਕ ਸਿਖਾਉਣ ਲਈ ਇਕ ਜਾਸੂਸ ਦੀ ਮਦਦ ਲੈਂਦੀ ਹੈ।


Edited By

Manju

Manju is news editor at Jagbani

Read More