ਪ੍ਰਿੰਸ ਨਰੂਲਾ ਨੂੰ ਪਤਨੀ ਯੁਵਿਕਾ ਚੌਧਰੀ ਨੇ ਮਾਰਿਆ ਥੱਪੜ, ਵੀਡੀਓ ਵਾਇਰਲ

Thursday, July 25, 2019 9:46 AM
ਪ੍ਰਿੰਸ ਨਰੂਲਾ ਨੂੰ ਪਤਨੀ ਯੁਵਿਕਾ ਚੌਧਰੀ ਨੇ ਮਾਰਿਆ ਥੱਪੜ, ਵੀਡੀਓ ਵਾਇਰਲ

ਮੁੰਬਈ(ਬਿਊਰੋ)— ਡਾਂਸ ਦਾ ਸਭ ਤੋਂ ਧਮਾਕੇਦਾਰ ਸ਼ੋਅ 'ਨੱਚ ਬੱਲੀਏ' ਦਾ ਨਵਾਂ ਸੀਜ਼ਨ ਸ਼ੁਰੂ ਹੋ ਗਿਆ ਹੈ। ਜਿਸ 'ਚ ਸਾਰੀਆਂ ਜੋੜੀਆਂ ਨੇ ਐਂਟਰੀ ਲੈ ਲਈ ਹੈ। ਉੱਥੇ ਹੀ ਇਸ ਸੀਜ਼ਨ 'ਚ 'ਰੋਡੀਜ' ਦੇ ਵਿਜੇਤਾ ਰਹਿ ਚੁੱਕੇ ਪ੍ਰਿੰਸ ਨਰੂਲਾ ਨੇ ਪਤਨੀ ਯੁਵਿਕਾ ਚੌਧਰੀ ਨਾਲ ਐਂਟਰੀ ਲਈ ਹੈ। ਇਸੇ ਵਿਚਕਾਰ ਇਸ ਕਿਊਟ ਕਪਲ ਦਾ ਇਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਯੁਵਿਕਾ ਨੇ ਪ੍ਰਿੰਸ ਨਰੂਲਾ ਨੂੰ ਥੱਪੜ ਮਾਰ ਦਿੱਤਾ । ਜੀ ਹਾਂ ਅਤੇ ਆਪਣੇ ਕੀਤੇ ਲਈ ਪ੍ਰਿੰਸ ਨਰੂਲਾ ਮੁਆਫੀ ਵੀ ਮੰਗਦੇ ਰਹੇ ਪਰ ਯੁਵਿਕਾ ਨੇ ਉਨ੍ਹਾਂ ਨੂੰ ਮੁਆਫ ਨਾ ਕੀਤਾ।

 
 
 
 
 
 
 
 
 
 
 
 
 
 

Mere muh teh nikal gai ,mere jubaan tut gai yaar @yuvikachaudhary

A post shared by Prince Yuvika Narula (@princenarula) on Jul 23, 2019 at 4:19am PDT


ਦਰਅਸਲ ਪ੍ਰਿੰਸ ਨਰੂਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ 'ਚ ਉਹ ਯੁਵਿਕਾ ਦੇ ਨਾਲ ਟਿਕਟੌਕ ਵੀਡੀਓ ਬਣਾ ਰਹੇ ਹਨ। ਇਸ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਪ੍ਰਿੰਸ 'ਜੇ ਤੂੰ ਜਾਨੀ ਏਂ ਤੇ ਜਾ' ਗੀਤ 'ਤੇ ਟਿਕਟੌਕ ਵੀਡੀਓ ਬਣਾ ਰਹੇ ਹਨ ਅਤੇ ਯੁਵਿਕਾ ਨੇ ਉਨ੍ਹਾਂ ਨੂੰ ਬੋਲਦੀ ਹੈ ਕਿ ਚੱਲ ਹੁਣ ਫਸਾ ਕੇ ਦਿਖਾ, ਜਿਸ 'ਤੇ ਪ੍ਰਿੰਸ ਨਰੂਲਾ ਹੱਥ ਜੋੜ ਕੇ ਕਹਿੰਦੇ ਹਨ ਯਾਰ ਮੇਰੀ ਜੁਬਾਨ ਫਿਸਲ ਗਈ.. ਮੇਰੀ ਜ਼ੁਬਾਨ ਟੁੱਟ ਗਈ। ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਵੀਡੀਓ 'ਤੇ ਕੁਮੈਂਟ ਕੀਤੇ ਜਾ ਹਨ।


About The Author

manju bala

manju bala is content editor at Punjab Kesari