ਸਿੱਧੂ ਨੂੰ ਵਾਪਸ ਲਿਆਉਣ ਦੀ ਤਿਆਰੀ ''ਚ ਸਲਮਾਨ, ਚੋਣਾਂ ਤੋਂ ਬਾਅਦ ਹੋਵੇਗੀ ਐਂਟਰੀ

3/4/2019 3:07:33 PM

ਮੁੰਬਈ (ਬਿਊਰੋ) — ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਤੇ ਇਤਰਾਜ਼ਯੋਗ ਬਿਆਨ ਦੇ ਕੇ ਨਵਜੋਤ ਸਿੰਘ ਸਿੱਧੂ ਨੂੰ ਸਖਤ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਬਿਆਨ ਤੋਂ ਬਾਅਦ ਸਿੱਧੂ ਨੂੰ ਕਪਿਲ ਸ਼ਰਮਾ ਸ਼ੋਅ ਤੋਂ ਕਿਨਾਰਾ ਕਰਨਾ ਪਿਆ ਸੀ। ਹੁਣ ਇਸ ਸ਼ੋਅ ਨੂੰ ਲੈ ਕੇ ਨਵੀਂ ਖਬਰ ਸਾਹਮਣੇ ਆਈ ਹੈ। ਖਬਰਾਂ ਦੀ ਮੰਨੀਏ ਤਾਂ ਸ਼ੋਅ ਦੇ ਨਿਰਮਾਤਾ ਸਲਮਾਨ ਖਾਨ ਸਿੱਧੂ ਨੂੰ ਇਸ ਸ਼ੋਅ 'ਚ ਵਾਪਸ ਲੈ ਕੇ ਆਉਣਾ ਚਾਹੁੰਦੇ ਹਨ। ਦੱਸ ਦੇਈਏ ਕਿ ਸਲਮਾਨ ਖਾਨ ਕਦੇ ਵੀ ਨਵਜੋਤ ਸਿੰਘ ਸਿੱਧੂ ਨੂੰ  ਹਟਾਉਣ ਦੇ ਪੱਖ 'ਚ ਨਹੀਂ ਸਨ।
 
ਸਲਮਾਨ ਖਾਨ ਬਸ ਇੰਨਾਂ ਚਾਹੁੰਦੇ ਸਨ ਕਿ ਜਦੋਂ ਇਹ ਵਿਵਾਦ ਸ਼ਾਂਤ ਨਹੀਂ ਹੋ ਜਾਂਦਾ ਉਦੋਂ ਤੱਕ ਨਵਜੋਤ ਸਿੱਧੂ ਇਸ ਸ਼ੋਅ ਤੋਂ ਦੂਰ ਰਹਿਣਗੇ। ਖਬਰਾਂ ਮੁਤਾਬਕ, ਸਲਮਾਨ ਖਾਨ ਤੇ ਸੋਨੀ ਟੀ. ਵੀ. ਇਸ ਵਿਵਾਦ ਦੇ ਸਾਂਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ ਤਾਂਕਿ ਉਹ ਸਿੱਧੂ ਨੂੰ ਵਾਪਸ ਇਸ ਸ਼ੋਅ 'ਚ ਲੈ ਕੇ ਆ ਸਕੇ। 

ਕੁਝ ਐਪੀਸੋਡ 'ਚ ਦਿਸੇਗੀ ਅਰਚਨਾ ਪੂਰਨ ਸਿੰਘ

ਸਿੱਧੂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਇਸ ਸ਼ੋਅ ਦਾ ਹਿੱਸਾ ਬਣੀ ਹੈ। ਸ਼ੋਅ 'ਚ ਉਸ ਦਾ ਕੁਮੈਂਟ ਕਰਨਾ, ਦਰਸ਼ਕਾਂ ਨੂੰ ਚੀਅਰ ਕਰਨਾ, ਫਨੀ ਲਾਈਨਸ ਬੋਲਣਾ ਤੇ ਸ਼ੋਅ 'ਚ ਆਉਣ ਵਾਲੇ ਸੈਲੀਬ੍ਰਿਟੀਜ਼ ਨੂੰ ਖੁਸ਼ ਕਰਨਾ ਹੈ। ਦੱਸ ਦਈਏ ਕਿ ਸਿਰਫ 20 ਐਪੀਸੋਡ ਲਈ ਸਾਈਨ ਕੀਤਾ ਗਿਆ ਹੈ।

ਤੈਅ ਸੀ ਸਿੱਧੂ ਦਾ ਸ਼ੋਅ 'ਚੋਂ ਜਾਣਾ 

ਦੱਸ ਦਈਏ ਕਿ ਸ਼ੋਅ ਤੋਂ ਸਿੱਧੂ ਦਾ ਜਾਣਾ ਪਹਿਲਾਂ ਤੋਂ ਹੀ ਤੈਅ ਸੀ। ਦਰਅਸਲ ਮਈ 2019 'ਚ ਲੋਕਸਭਾ ਦੀਆਂ ਚੋਣਾਂ ਹੋਣੀਆਂ ਹਨ ਅਕੇ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਸਟਾਰ ਪ੍ਰਚਾਰਕ ਹਨ। ਅਜਿਹੇ 'ਚ ਸਿੱਧੂ ਲਈ ਅਗਲੇ 3 ਮਹੀਨੇ ਸ਼ੋਅ ਦੀ ਸ਼ੂਟਿੰਗ ਲਈ ਕਾਫੀ ਮੁਸ਼ਕਿਲ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News