ਕਪਿਲ ਦੇ ਸ਼ੋਅ ''ਚ ਅਰਚਨਾ ਨੂੰ ਆਈ ਨਵਜੋਤ ਸਿੱਧੂ ਦੀ ਚਿੱਠੀ, ਕੀਤੀ ਇਹ ਮੰਗ

5/8/2019 3:55:16 PM

ਨਵੀਂ ਦਿੱਲੀ (ਬਿਊਰੋ) — ਲੋਕ ਸਭਾ ਚੋਣਾਂ 2019 ਤੋਂ ਪਹਿਲਾ ਪੁਲਵਾਮਾ ਹਮਲੇ 'ਤੇ ਦਿੱਤੇ ਬਿਆਨ ਕਾਰਨ ਵਿਵਾਦਾਂ 'ਚ ਘਿਰੇ ਨਵਜੋਤ ਸਿੰਘ ਸਿੱਧੂ ਨੂੰ ਅਕਸਰ 'ਦਿ ਕਪਿਲ ਸ਼ਰਮਾ ਸ਼ੋਅ' 'ਚ ਯਾਦ ਕੀਤਾ ਜਾਂਦਾ ਹੈ। ਸ਼ੋਅ ਦੌਰਾਨ ਕਪਿਲ ਸ਼ਰਮਾ, ਅਰਚਨਾ ਪੂਰਨ ਸਿੰਘ ਦੀ ਮਜਾਕੀਆ ਲਹਿਜੇ 'ਚ ਖਿਚਾਈ ਕਰਦੇ ਰਹਿੰਦੇ ਹਨ। ਨਵਜੋਤ ਸਿੰਘ ਸਿੱਧੂ 'ਦਿ ਕਪਿਲ ਸ਼ਰਮਾ ਸ਼ੋਅ' 'ਚ ਜੱਜ ਰਹਿ ਚੁੱਕੇ ਹਨ। ਉਨ੍ਹਾਂ ਦੀ ਜਗ੍ਹਾ ਅਰਚਨਾ ਪੂਰਨ ਸਿੰਘ ਇਸ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾ ਰਹੀ ਹੈ। ਸ਼ਨੀਵਾਰ ਦੇ ਐਪੀਸੋਡ 'ਚ ਕਪਿਲ ਸ਼ਰਮਾ, ਆਪਣੇ ਸ਼ੋਅ ਦੌਰਾਨ ਇਕ ਪੱਤਰ ਲੈ ਕੇ ਆਏ। ਉਨ੍ਹਾਂ ਨੇ ਦੱਸਿਆ ਕਿ ਇਹ ਨਵਜੋਤ ਸਿੰਘ ਸਿੱਧੂ ਨੇ ਮੈਨੂੰ ਭੇਜਿਆ ਹੈ ਅਤੇ ਕਿਹਾ ਹੈ ਕਿ ਅਰਚਨਾ ਪੂਰਨ ਸਿੰਘ ਨੂੰ ਪੜ੍ਹ ਕੇ ਸੁਣਾਓ। ਪੱਤਰ ਇਨ੍ਹਾਂ ਜ਼ਿਆਦਾ ਫਨੀ ਸੀ ਕਿ ਸੁਣ ਵਾਲੇ ਹੱਸ-ਹੱਸ ਕੇ ਲੋਟ-ਪੋਟ ਹੋ ਗਏ।
ਦੱਸ ਦਈਏ ਕਿ ਚਿੱਠੀ 'ਚ ਲਿਖਿਆ ਸੀ, ''ਡੀਅਰ  ਅਰਚਨਾ, ਮੈਂ ਤੁਹਾਡੀ ਤੰਦਰੁਸਤੀ ਦੀ ਦੁਆ ਕਰਦਾ ਹਾਂ। ਤੁਸੀਂ ਇੰਨੇ ਜ਼ਿਆਦਾ ਤੰਦਰੁਸਤ ਹੋ ਜਾਵੋ ਕਿ ਸੋਫੇ 'ਚ ਫਿੱਟ ਨਾ ਹੋ ਸਕੋ।'' ਕਪਿਲ ਨੇ ਅੱਗੇ ਲਿਖਿਆ, ''ਮੈਂ ਤੁਹਾਡੇ ਲਈ ਆਪਣਾ ਘਰ ਛੱਡ ਸਕਦਾ ਹਾਂ, ਆਪਣਾ ਕੰਮ ਛੱਡ ਸਕਦਾ ਹਾਂ ਤੇ ਆਪਣਾ ਸ਼ਹਿਰ ਵੀ ਛੱਡ ਸਕਦਾ ਹਾਂ ਪਰ ਤੁਹਾਨੂੰ ਮੇਰੀ ਕੁਰਸੀ ਛੱਡਣੀ ਪਵੇਗੀ। ਤੁਹਾਡਾ ਪਿਆਰ ਨਵਜੋਤ ਸਿੰਘ ਸਿੱਧੂ।''
ਦੱਸਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜਗ੍ਹਾ ਅਰਚਨਾ ਪੂਰਨ ਜਦੋਂ ਸ਼ੋਅ 'ਤੇ ਆਈ ਸੀ ਤਾਂ ਕਪਿਲ ਨੇ ਇਸ ਗੱਲ ਨੂੰ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਨੂੰ ਸ਼ੋਅ 'ਚੋਂ ਕੱਢਿਆ ਨਹੀਂ ਗਿਆ ਹੈ ਸਗੋਂ ਚੋਣਾਂ ਕਾਰਨ ਉਹ ਸ਼ੋਅ ਨੂੰ ਸਮਾਂ ਨਹੀਂ ਦੇ ਪਾ ਰਹੇ। ਨਵਜੋਤ ਨੇ ਆਪਣੇ ਬਿਆਨ 'ਚ ਕਿਹਾ ਸੀ ''ਕਿ ਕੁਝ ਲੋਕਾਂ ਕਾਰਨ ਤੁਸੀਂ ਪੂਰੇ ਮੁਲਕ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ। ਪੁਲਵਾਮਾ ਹਮਲੇ ਤੋਂ ਬਾਅਦ ਉਨ੍ਹਾਂ ਦੇ ਇਸ ਬਿਆਨ ਨੇ ਉਨ੍ਹਾਂ ਖਿਲਾਫ ਕਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ। ਇਸ ਕਾਰਨ ਸਿੱਧੂ ਨੂੰ ਕਪਿਲ ਸ਼ਰਮਾ ਦੇ ਸ਼ੋਅ ਨੂੰ ਛੱਡਣਾ ਪਿਆ। 'ਦਿ ਕਪਿਲ ਸ਼ਰਮਾ ਸ਼ੋਅ' ਟੀ. ਆਰ. ਪੀ. ਦੇ ਮਾਮਲੇ 'ਚ ਲਗਾਤਾਰ ਅੱਗੇ ਚੱਲ ਰਿਹਾ ਹੈ। 
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News