ਰਿਸ਼ੀ ਕਪੂਰ ਤੇ ਰਣਬੀਰ ਨੂੰ ਲੈ ਕੇ ਨੀਤੂ ਕਪੂਰ ਨੇ ਸ਼ੇਅਰ ਕੀਤਾ ਮਜ਼ੇਦਾਰ ਵੀਡੀਓ

8/17/2019 4:44:48 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਨੀਤੂ ਕਪੂਰ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪਰਿਵਾਰ ਦੀਆਂ ਵੀਡੀਓ ਅਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ 'ਜਿਵੇਂ ਦਾ ਪਿਓ ਓਵੇਂ ਦਾ ਪੁੱਤਰ'। ਇਸ ਪੋਸਟ 'ਚ ਦੋ ਵੀਡੀਓ ਸ਼ੇਅਰ ਕੀਤੇ ਗਏ ਹਨ। ਇਕ ਵੀਡੀਓ 'ਚ ਰਣਬੀਰ ਕਪੂਰ ਅਨੁਸ਼ਕਾ ਸ਼ਰਮਾ ਨਾਲ ਦਿਖਾਈ ਦੇ ਰਹੇ ਹਨ ਅਤੇ ਦੂਜੀ ਵੀਡੀਓ 'ਚ ਰਿਸ਼ੀ ਕਪੂਰ ਸ਼੍ਰੀ ਦੇਵੀ ਨਾਲ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੋ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

 
 
 
 
 
 
 
 
 
 
 
 
 
 

This is so adorable 🥰

A post shared by neetu Kapoor. Fightingfyt (@neetu54) on Aug 14, 2019 at 8:55am PDT


ਦੱਸ ਦਈਏ ਕਿ ਨੀਤੂ ਰਿਸ਼ੀ ਕਪੂਰ ਨਾਲ ਆਨੁਪਮ ਖੇਰ ਨਾਲ ਇਕ ਬੁੱਕ ਲਾਂਚ ਈਵੈਂਟ 'ਚ ਪਹੁੰਚੀ ਸਨ। ਨੀਤੂ ਪਿਛਲੇ 9 ਮਹੀਨਿਆਂ ਤੋਂ ਨਿਊਯਾਰਕ 'ਚ ਹਨ। ਰਿਸ਼ੀ ਕਪੂਰ ਇੱਥੇ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ ਅਤੇ ਉਹ ਹੁਣ ਪੂਰੀ ਤਰ੍ਹਾਂ ਕੈਂਸਰ ਮੁਕਤ ਹੋ ਗਏ ਹਨ। ਹਾਲ ਹੀ 'ਚ ਰਿਸ਼ੀ ਕਪੂਰ ਨੇ ਇਕ ਇੰਟਰਵਿਊ 'ਚ ਆਪਣੇ ਇਲਾਜ਼ ਬਾਰੇ ਕਈ ਖੁਲਾਸੇ ਕੀਤੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News