ਪਵਨ ਸਿੰਘ ਨੇ ਰਾਖੀ ਸਾਵੰਤ ਨਾਲ ਕੀਤੀ ਅਜਿਹੀ ਹਰਕਤ, ਵਾਇਰਲ ਹੋ ਗਈ ਵੀਡੀਓ
8/17/2019 4:49:19 PM
 
            
            ਮੁੰਬਈ (ਬਿਊਰੋ) - ਬਾਲੀਵੁੱਡ ਦੀ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਈ ਹੋਈ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਹਰ ਪਾਸੇ ਵਾਇਰਲ ਹੋ ਰਹੀਆਂ ਹਨ ਪਰ ਇਨ੍ਹਾਂ ਤਸਵੀਰਾਂ 'ਚ ਰਾਖੀ ਦਾ ਪਤੀ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਰਾਖੀ ਦੇ ਹਨੀਮੂਨ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ। ਇਸ ਦੇ ਬਾਵਜੂਦ ਰਾਖੀ ਦਾ ਪਤੀ ਸਾਹਮਣੇ ਨਹੀਂ ਆਇਆ। ਰਾਖੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਮੀਡੀਆ 'ਚ ਨਹੀਂ ਆਉਣਾ ਚਾਹੁੰਦਾ। ਇਸ ਸਭ ਦੇ ਚਲਦੇ ਰਾਖੀ ਦਾ ਇਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਭੋਜਪੁਰੀ ਸੁਪਰਸਟਾਰ ਪਵਨ ਸਿੰਘ ਰਾਖੀ ਸਾਵੰਤ ਨਾਲ ਅਜੀਬੋਗਰੀਬ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ ਅਤੇ ਉਹ ਉਸ ਨੂੰ ਰੋਕਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਇਹ ਵੀਡੀਓ ਕਾਫੀ ਪੁਰਾਣਾ ਹੈ ਪਰ ਇਹ ਵਾਇਰਲ ਉਦੋਂ ਤੋਂ ਰਿਹਾ ਹੈ ਜਦੋਂ ਤੋਂ ਰਾਖੀ ਦੇ ਵਿਆਹ ਦੀਆਂ ਖਬਰਾਂ ਹਰ ਪਾਸੇ ਫੈਲ ਰਹੀਆਂ ਹਨ। ਇਹ ਵੀਡੀਓ ਇਕ ਫਿਲਮ ਦੇ ਗੀਤ ਦਾ ਹੈ। ਇਸ ਗੀਤ 'ਚ ਪਵਨ ਸਿੰਘ ਨੇ ਰਾਖੀ ਦੇ ਕਰੀਬ ਆਉਣਾ ਸੀ ਪਰ ਇਸੇ ਦੌਰਾਨ ਪਵਨ ਸਿੰਘ ਰਾਖੀ ਨੂੰ ਗਲਤੀ ਨਾਲ ਕਿੱਸ ਕਰਨ ਦੀ ਕੋਸ਼ਿਸ ਕਰਦੇ ਹਨ। ਰਾਖੀ ਪਵਨ ਸਿੰਘ ਨੂੰ ਤੁਰੰਤ ਰੋਕਦੀ ਹੈ ਤੇ ਗੀਤ ਅੱਧ ਵਿਚਾਲੇ ਹੀ ਰੁਕ ਜਾਂਦਾ ਹੈ। ਪਵਨ ਸਿੰਘ ਦੇ ਇਸ ਕਾਰਨਾਮੇ ਕਰਕੇ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

 
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            