ਪ੍ਰੋਡਿਊਸਰ ਮੋਹਿਤ ਬਨਵੈਤ ਨੇ ਕੀਤੀ ਨਵੀਂ ਫਿਲਮ ਦੀ ਅਨਾਊਂਸਮੈਂਟ

Monday, April 15, 2019 6:56 PM
ਪ੍ਰੋਡਿਊਸਰ ਮੋਹਿਤ ਬਨਵੈਤ ਨੇ ਕੀਤੀ ਨਵੀਂ ਫਿਲਮ ਦੀ ਅਨਾਊਂਸਮੈਂਟ

ਜਲੰਧਰ (ਬਿਊਰੋ)— ਪੰਜਾਬੀ ਫਿਲਮ ਨਿਰਮਾਤਾ ਮੋਹਿਤ ਬਨਵੈਤ ਨੇ ਆਪਣੇ ਪ੍ਰੋਡਕਸ਼ਨ ਹਾਊਸ 'ਬਨਵੈਤ ਫਿਲਮਜ਼' ਦੇ ਬੈਨਰ ਹੇਠ ਬਣਨ ਜਾ ਰਹੀ ਨਵੀਂ ਪੰਜਾਬੀ ਫਿਲਮ ਦੀ ਅੱਜ ਅਨਾਊਸਮੈਂਟ ਕੀਤੀ ਹੈ।
ਇਸ ਨਵੀਂ ਪੰਜਾਬੀ ਫਿਲਮ ਦਾ ਟਾਈਟਲ 'ਨੀ ਮੈਂ ਸੱਸ ਕੁੱਟਣੀ' ਹੈ। ਦੱਸਣਯੋਗ ਹੈ ਕਿ ਇਸ ਫਿਲਮ ਦੀ ਕਹਾਣੀ ਰਾਜੂ ਵਰਮਾ ਨੇ ਲਿਖੀ ਹੈ ਤੇ ਪਰਵੀਨ ਕੁਮਾਰ ਇਸ ਫਿਲਮ ਨੂੰ ਡਾਇਰੈਕਟ ਕਰਨਗੇ। ਮੋਹਿਤ ਬਨਵੈਤ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਸਾਂਝੀ ਕੀਤੀ ਹੈ।

'ਨੀ ਮੈਂ ਸੱਸ ਕੁੱਟਣੀ' ਇਕ ਕਾਮੇਡੀ ਫਿਲਮ ਹੋਵੇਗੀ। ਫਿਲਮ ਦੇ ਗੀਤ ਧਰਮਬੀਰ ਭੰਗੂ ਵਲੋਂ ਲਿਖੇ ਜਾਣਗੇ। ਫਿਲਮ ਦੀ ਸਟਾਰਕਾਸਟ ਬਾਰੇ ਅਜੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਫਿਲਮ ਦੀ ਸ਼ੂਟਿੰਗ ਇਸੇ ਸਾਲ ਅਕਤੂਬਰ 'ਚ ਸ਼ੁਰੂ ਹੋਵੇਗੀ ਤੇ ਅਗਲੇ ਸਾਲ ਗਰਮੀਆਂ 'ਚ ਰਿਲੀਜ਼ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਪ੍ਰੋਡਿਊਸਰ ਮੋਹਿਤ ਬਨਵੈਤ ਇਸ ਤੋਂ ਪਹਿਲਾਂ ਪੰਜਾਬੀ ਫਿਲਮ 'ਵਨਸ ਅਪਾਨ ਏ ਟਾਈਮ ਇਨ ਅੰਮ੍ਰਿਤਸਰ' ਤੇ 'ਪ੍ਰਾਹੁਣਾ' ਪ੍ਰੋਡਿਊਸ ਕਰ ਚੁੱਕੇ ਹਨ। ਬਤੌਰ ਨਿਰਮਾਤਾ ਇਹ ਉਨ੍ਹਾਂ ਦੀ ਤੀਜੀ ਫਿਲਮ ਹੋਵੇਗੀ।


Edited By

Lakhan

Lakhan is news editor at Jagbani

Read More