ਐਲੀ ਮਾਂਗਟ ਦੀ ਐਲਬਮ ''ਰਿਵਾਈਂਡ'' ਦਾ ਪਹਿਲਾ ਗੀਤ ''ਓਪਨ ਹੈੱਡ'' 19 ਨੂੰ ਹੋਵੇਗਾ ਰਿਲੀਜ਼
4/15/2019 9:09:40 PM
ਜਲੰਧਰ (ਬਿਊਰੋ)— ਪੰਜਾਬੀ ਗਾਇਕ ਐਲੀ ਮਾਂਗਟ ਦੀ ਐਲਬਮ 'ਰਿਵਾਈਂਡ' 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਐਲਬਮ 'ਚੋਂ ਰਿਲੀਜ਼ ਹੋਣ ਵਾਲੇ ਪਹਿਲੇ ਗੀਤ ਦਾ ਨਾਂ 'ਓਪਨ ਹੈੱਡ' ਹੈ। ਇਸ ਗੀਤ 'ਚ ਐਲੀ ਮਾਂਗਟ ਨਾਲ ਮਾਡਲ ਸ਼ਹਿਨਾਜ਼ ਗਿੱਲ ਵੀ ਫੀਚਰ ਕਰ ਰਹੀ ਹੈ। ਗੀਤ ਨੂੰ ਮਿਊਜ਼ਿਕ ਯੰਗਰਸਟਰ ਪੌਪ ਬੁਆਏ ਨੇ ਦਿੱਤਾ ਹੈ ਤੇ ਬੋਲ ਸੰਨੀ ਰੰਧਾਵਾ ਨੇ ਲਿਖੇ ਹਨ। ਗੀਤ ਦੀ ਵੀਡੀਓ ਨਵੀ ਲੁਬਾਨਾ ਵਲੋਂ ਬਣਾਈ ਗਈ ਹੈ।
ਦੱਸਣਯੋਗ ਹੈ ਕਿ ਐਲੀ ਦੀ 'ਰਿਵਾਈਂਡ' ਅਜਿਹੀ ਪਹਿਲੀ ਐਲਬਮ ਹੈ, ਜਿਹੜੀ ਸੀਰੀਜ਼ 'ਚ ਰਿਲੀਜ਼ ਹੋਵੇਗੀ। 'ਰਿਵਾਈਂਡ' ਐਲਬਮ ਗੇਮ ਕਿੱਲਰਜ਼ ਤੇ ਓਪਿੰਦਰ ਧਾਲੀਵਾਲ ਦੀ ਪੇਸ਼ਕਸ਼ ਹੈ। ਐਲਬਮ ਨੂੰ ਜਾਨੂੰ ਨਿਊਯਾਰਕ ਨੇ ਪ੍ਰੋਡਿਊਸ ਕੀਤਾ ਹੈ, ਜਦਕਿ ਖਾਸ ਧੰਨਵਾਦ ਸੰਘਾ ਸਾਬ ਦਾ ਹੈ। ਐਲਬਮ 'ਚ ਕੁਲ 11 ਗੀਤ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
18 hours ago
ਸਿਨੇ ਕਾਈਂਡ ਅਵਾਰਡ 2026 ''ਚ ਵਾਮਿਕਾ ਗੱਬੀ, ਰਿਤੇਸ਼ ਦੇਸ਼ਮੁਖ ਸਣੇ ਕਈ ਹੋਰ ਹਸਤੀਆਂ ਹੋਣਗੀਆਂ ਸਨਮਾਨਿਤ
19 hours ago
6ਵੇਂ ਬੱਚੇ ਦਾ ਪਿਤਾ ਬਣੇਗਾ ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ! ਕ੍ਰਿਤਿਕਾ ਤੇ ਪਾਇਲ ਨੇ ਸੁਣਾਈ Good News
