ਫਾਇਰ ਪਾਨ ਖਾਂਦੇ ਹੀ ਨਿਆ ਸ਼ਰਮਾ ਦਾ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

Friday, July 12, 2019 4:57 PM
ਫਾਇਰ ਪਾਨ ਖਾਂਦੇ ਹੀ ਨਿਆ ਸ਼ਰਮਾ ਦਾ ਹੋਇਆ ਬੁਰਾ ਹਾਲ, ਵੀਡੀਓ ਵਾਇਰਲ

ਮੁੰਬਈ(ਬਿਊਰੋ)— ਅਦਾਕਾਰਾ ਨਿਆ ਸ਼ਰਮਾ ਨੂੰ ਕਲਰਸ ਦੇ ਟੀ.ਵੀ. ਸ਼ੋਅ 'ਇਸ਼ਕ ਮੇਂ ਮਰ ਜਾਂਵਾ' 'ਚ ਦੇਖਿਆ ਜਾ ਚੁੱਕਿਆ ਹੈ। ਟੀ. ਵੀ. ਦੀ ਪ੍ਰਸਿੱਧ ਅਦਾਕਾਰਾ ਨਿਆ ਸ਼ਰਮਾ ਆਏ ਦਿਨ ਸੁਰਖੀਆਂ 'ਚ ਛਾਈ ਰਹਿੰਦੀ ਹੈ। ਦੱਸ ਦੇਈਏ ਕਿ ਅਦਾਕਾਰਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀ ਛੋਟੀ ਤੋਂ ਛੋਟੀ ਗੱਲ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦੀ ਹੈ। ਹਾਲ ਹੀ 'ਚ ਨਿਆ ਸ਼ਰਮਾ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

Twist with the PAAN!! It’s 🔥 Paan!! #indore

A post shared by Nia Sharma (@niasharma90) on Jul 10, 2019 at 11:15am PDT


ਇਸ ਵੀਡੀਓ ਨੂੰ ਪਿਛਲੇ 24 ਘੰਟਿਆਂ 'ਚ 6 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਦਰਅਸਲ ਇਸ ਵੀਡੀਓ 'ਚ ਨਿਆ ਫਾਇਰ ਪਾਨ ਖਾਂਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਨਿਆ ਪਾਨ ਖਾਣ ਤੋਂ ਪਹਿਲਾ ਥੋੜ੍ਹਾ ਡਰਦੀ ਹੋਈ ਦਿਖਾਈ ਦੇ ਰਹੀ ਹੈ ਪਰ ਲੋਕਾਂ ਦੇ ਕਹਿਣ ਤੇ ਉਹ ਪਾਨ ਖਾ ਲੈਂਦੀ ਹੈ। ਪਾਨ ਖਾਂਦੇ ਹੋਏ ਉਹ ਚੀਕਾਂ ਮਾਰਨ ਲੱਗ ਜਾਂਦੀ ਹੈ ਪਰ ਦੂਜੇ ਪਾਸੇ ਲੋਕਾਂ ਨੂੰ ਨਿਆ ਦਾ ਇਸ ਤਰ੍ਹਾਂ ਕਰਨਾ ਪਸੰਦ ਨਹੀਂ ਆਇਆ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀਡੀਓ 'ਚ ਓਵਰ ਐਕਟਿੰਗ ਕਰ ਰਹੀ ਹੈ। ਦੱਸਣਯੋਗ ਹੈ ਕਿ ਨਿਆ ਛੋਟੇ ਪਰਦੇ ਦੀ ਸਫਲ ਅਦਾਕਾਰਾ ਹੈ। ਨਿਆ ਸ਼ਰਮਾ ਨੇ ਹੁਣ ਤੱਕ ਕਈ ਟੀ. ਵੀ. ਸੀਰੀਅਲ ਤੇ ਰਿਐਲਟੀ ਸ਼ੋਓਜ਼ 'ਚ ਕੰਮ ਕੀਤਾ ਹੈ।


About The Author

manju bala

manju bala is content editor at Punjab Kesari