ਨਿੰਜਾ ਸਿਖਾ ਰਹੇ ਨੇ ਕੈਰੇਬੀਅਨ ਅਦਾਕਾਰਾ ਨੂੰ ਭੰਗੜਾ, ਦੇਖੋ ਵੀਡੀਓ

9/9/2019 4:29:15 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਇਨ੍ਹੀਂ ਦਿਨੀਂ ਪੰਜਾਬੀ ਫਿਲਮਾਂ 'ਚ ਕਾਫੀ ਸਰਗਰਮ ਹਨ। ਜੀ ਹਾਂ ਇੰਨ੍ਹੀਂ ਦਿਨੀਂ ਨਿੰਜਾ ਆਪਣੇ ਅਗਲੇ ਆਉਣ ਵਾਲੇ ਪ੍ਰੋਜੈਕਟਸ 'ਚ ਰੁੱਝੇ ਹੋਏ ਹਨ, ਜਿਸ ਦੀ ਸ਼ੂਟਿੰਗ ਲਈ ਉਹ ਇੰਗਲੈਂਡ ਗਏ ਹੋਏ ਹਨ। ਇਸ ਦਰਮਿਆਨ ਉਨ੍ਹਾਂ ਨੇ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨਾਲ ਕੈਰੇਬੀਅਨ ਅਦਾਕਾਰਾ ਨਜ਼ਰ ਆ ਰਹੀ ਹੈ। ਨਿੰਜਾ ਨੇ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ ਹੈ, ''ਪੰਜਾਬੀ ਭੰਗੜਾ ਕੈਰੇਬੀਅਨ ਟੋਪਿੰਗ ਦੇ ਨਾਲ...ਬਹੁਤ ਵਧੀਆ...''Tia Costell ਨਾਂ ਦੀ ਇਸ ਅਦਾਕਾਰਾ ਨੂੰ ਟੈਗ ਵੀ ਕੀਤਾ ਹੈ।

 

 
 
 
 
 
 
 
 
 
 
 
 
 
 

Punjabi Bhangra with Carribean Topping .... Delicious! @tiacostell

A post shared by NINJA™ (@its_ninja) on Sep 7, 2019 at 8:43am PDT

ਇਸ ਵੀਡੀਓ 'ਚ ਨਿੰਜਾ “। Tia Costell ਨੂੰ ਪੰਜਾਬੀ ਗੀਤ ਦੇ ਨਾਲ ਭੰਗੜਾ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਉਮੇਸ਼ ਕਰਮਾਵਾਲਾ ਪ੍ਰੋਡਿਊਸ ਕੀਤੀ ਜਾ ਰਹੀ ਫਿਲਮ 'ਗੁੱਡ ਲੱਕ ਜੱਟਾ' 'ਚ ਮੁੱਖ ਭੂਮਿਕਾ ਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਵਿਕਰਮ ਥੋਰੀ ਕਰ ਰਹੇ ਹਨ। ਇਸ ਤੋਂ ਇਲਾਵਾ ਉਹ ਐਕਸ਼ਨ, ਥ੍ਰੀਲਰ, ਰੋਮਾਂਸ ਤੇ ਕਾਮੇਡੀ ਦੇ ਨਾਲ ਭਰਪੂਰ ਫਿਲਮ 'ਦੂਰਬੀਨ' 'ਚ ਨਜ਼ਰ ਆਉਣਗੇ, ਜੋ ਕਿ 27 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News