ਸੋਸ਼ਲ ਮੀਡੀਆ ਦੇ ‘ਛਿਛੋਰੇਪਨ’ ਦਾ ਰਾਜ਼ ਖੋਲ੍ਹਦੀ ਹੈ ‘ਡਰੀਮ ਗਰਲ’

9/10/2019 8:13:07 AM

ਬਾਲੀਵੁੱਡ ’ਚ ਲਗਾਤਾਰ ਕੰਟੈਂਟ ਬੇਸਡ ਫਿਲਮਾਂ ਦਾ ਟ੍ਰੈਂਡ ਵੱਧ ਰਿਹਾ ਹੈ। ਇਸੇ ਟ੍ਰੈਂਡ ਦਾ ਇਕ ਅਹਿਮ ਹਿੱਸਾ ਜਾਂ ਇੰਝ ਕਹੋ ‘ਫੇਸ ਆਫ ਐਕਸਪੈਰੀਮੈਂਟਲ ਸਿਨੇਮਾ’ ਮੰਨੇ ਜਾਣ ਵਾਲੇ ਆਯੁਸ਼ਮਾਨ ਖੁਰਾਨਾ ਇਕ ਵਾਰ ਫਿਰ ਆਪਣੇ ਆਊਟ ਆਫ ਦਿ ਬਾਕਸ ਕੰਸੈਪਟ ਨਾਲ ਸਾਰਿਆਂ ਨੂੰ ਹੈਰਾਨ ਕਰਨ ਲਈ ਤਿਆਰ ਹਨ।‘ਵਿੱਕੀ ਡੋਨਰ’, ‘ਸ਼ੁੱਭ ਮੰਗਲ ਸਾਵਧਾਨ’ ਤੇ ‘ਬਧਾਈ ਹੋ’ ਤੋਂ ਬਾਅਦ ਹੁਣ 13 ਸਤੰਬਰ ਨੂੰ ਉਨ੍ਹਾਂ ਦੀ ਫਿਲਮ ‘ਡਰੀਮ ਗਰਲ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ’ਚ ਉਨ੍ਹਾਂ ਨਾਲ ਨਜ਼ਰ ਆਏਗੀ ‘ਪਿਆਰ ਕਾ ਪੰਚਨਾਮਾ’ ਤੇ ਸੋਨੂੰ ਕੇ ਟੀਟੂ ਕੀ ਸਵੀਟੀ’ ਵਰਗੀਆਂ ਫਿਲਮਾਂ ਨਾਲ ਧਮਾਲ ਮਚਾ ਚੁੱਕੀ ਨੁਸਰਤ ਭਰੂਚਾ। ਇਹ ਫਿਲਮ ਇੰਸਪਾਇਰਡ ਹੈ ਸੋਸ਼ਲ ਮੀਡੀਆ ਤੋਂ, ਜਿਥੇ ਕਈ ਲੜਕੇ ਕਿਸੇ ਲੜਕੀ ਦੇ ਨਾਂ ਦੀ ਫੇਕ ਪ੍ਰੋਫਾਈਲ ਬਣਾ ਕੇ ਉਸ ਦੀ ਵਰਤੋਂ ਕਰਦੇ ਹਨ। ਫਿਲਮ ਦੀ ਕਹਾਨੀ ਹੈ ਡਰੀਮ ਗਰਲ ਸਪਨਾ ਦੀ, ਜੋ ਇਕ ਲੜਕਾ ਹੈ ਪਰ ਕਾਲ ਸੈਂਟਰ ’ਚ ਲੜਕੀ ਦੀ ਆਵਾਜ਼ ’ਚ ਲੋਕਾਂ ਨਾਲ ਗੱਲ ਕਰਦਾ ਹੈ। ਇਸ ਫਿਲਮ ਨਾਲ ਰਾਜ ਸ਼ਾਂਡਲਿਆ ਬਾਲੀਵੁੱਡ ’ਚ ਬਤੌਰ ਨਿਰਦੇਸ਼ਕ ਆਪਣਾ ਡੈਬਿਊ ਕਰ ਰਹੇ ਹਨ।ਫਿਲਮ ਦੀ ਪ੍ਰਮੋਸ਼ਨ ਕਰਨ ਦਿੱਲੀ ਪਹੁੰਚੇ ਆਯੁਸ਼ਮਾਨ ਤੇ ਨੁਸਰਤ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ।

‘ਰੀਅਲ ਲਾਈਫ ਨਾਲ ਰਿਲੇਟ ਕਰਦੀ ਹੈ ਫਿਲਮ’

ਆਯੁਸ਼ਮਾਨ ਖੁਰਾਨਾ

ਫਿਲਮ ਦਾ ਕੰਟੈਂਟ ਰੀਅਲ ਲਾਈਫ ਨਾਲ ਕਾਫੀ ਰਿਲੇਟ ਕਰਦਾ ਹੈ। ਰਾਈਟਰ ਨੇ ਬਹੁਤ ਵਧੀਆ ਤੇ ਫਨੀ ਸਕ੍ਰਿਪਟ ਲਿਖੀ ਹੈ। ਸਾਡੇ ਦੇਸ਼ ’ਚ ਅਜਿਹਾ ਹੁੰਦਾ ਰਿਹਾ ਹੈ ਕਿ ਲੜਕੇ ਫਰਜ਼ੀ ਪ੍ਰੋਫਾਈਲ ਬਣਾਉਂਦੇ ਹਨ ਤੇ ਲੜਕੀ ਬਣ ਕੇ ਗੱਲ ਕਰਦੇ ਹਨ। ਪੂਜਾ ਦਾ ਕਰੈਕਟਰ ਵੀ ਉਥੋਂ ਲਿਆ ਗਿਆ ਹੈ। ਇਸ ਰੋਲ ਨੂੰ ਹੋਰ ਬਿਹਤਰ ਬਣਾਉਣ ਲਈ ਰਾਜ ਨੇ ਖੁਦ ਮੈਨੂੰ ਇਕ ਲੜਕੀ ਦੀ ਤਰ੍ਹਾਂ ਗੱਲ ਕਰ ਕੇ ਦਿਖਾਇਆ।

ਔਰਤ ਦਾ ਕਿਰਦਾਰ ਨਿਭਾ ਕੇ ਇਕ ਵੱਖਰਾ ਇਨਸਾਨ ਬਣ ਗਿਆ ਹਾਂ ਮੈਂ

ਸਕ੍ਰੀਨ ’ਤੇ ਇਕ ਔਰਤ ਦਾ ਕਿਰਦਾਰ ਨਿਭਾ ਕੇ ਲੱਗਾ ਜਿਵੇਂ ਮੈਂ ਖੁਦ ਨੂੰ ਇਕ ਵਾਰ ਫਿਰ ਤੋਂ ਸਮਝਿਆ ਹੈ। ਇਸ ਕਿਰਦਾਰ ਨੂੰ ਨਿਭਾਉਣ ਤੋਂ ਬਾਅਦ ਮੈਂ ਇਕ ਵੱਖਰਾ ਇਨਸਾਨ ਬਣ ਚੁੱਕਾ ਹਾਂ। ਇਸ ਫਿਲਮ ਨੂੰ ਕਰਨ ਤੋਂ ਬਾਅਦ ਔਰਤਾਂ ਦੀ ਹੋਰ ਵੀ ਜ਼ਿਆਦਾ ਇੱਜ਼ਤ ਕਰਨ ਲੱਗਾ ਹਾਂ।

ਉਹ ਸਕ੍ਰਿਪਟ ਚੁਣਦਾ ਹਾਂ, ਜੋ ਦੂਜੇ ਕਰਨ ਤੋਂ ਝਿਜਕਦੇ ਹਨ?

ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਕਿ ਅਜਿਹੀਆ ਫਿਲਮਾਂ ਕਰਾਂ ਜੋ ਬਾਕੀ ਫਿਲਮਾਂ ਤੋਂ ਵੱਖ ਹੋਣ। ਜਿਹੜੇ ਕੰਸੈਪਟ ’ਤੇ ਹੁਣ ਤੱਕ ਕੰਮ ਨਹੀਂ ਕੀਤਾ ਗਿਆ, ਉਸ ’ਤੇ ਕੰਮ ਕਰਾਂ। ਇਹ ਇਤਫਾਕ ਹੀ ਹੈ ਕਿ ਜਿਸ ਤਰ੍ਹਾਂ ਦੀ ਸਕ੍ਰਿਪਟ ਮੈਂ ਲੱਭਦਾ ਹਾਂ, ਅਜਿਹੀ ਮੇਰੇ ਕੋਲ ਆ ਜਾਂਦੀ ਹੈ। ਮੈਨੂੰ ਖੁਸ਼ੀ ਹੈ ਕਿ ਮੈਨੂੰ ਵੱਖਰੇ ਹੀ ਕੰਸੈਪਟ ਦੀਆਂ ਫਿਲਮਾਂ ਮਿਲ ਰਹੀਆਂ ਹਨ। ਇਹ ਅਜਿਹੀ ਸਕ੍ਰਿਪਟ ਹੁੰਦੀ ਹੈ, ਜੋ ਕਈ ਹੀਰੋ ਕਰਨਾ ਪਸੰਦ ਨਹੀਂ ਕਰਦੇ ਪਰ ਉਹ ਮੇਰੇ ਲਈ ਦਿਲਚਸਪ ਹੁੰਦੀ ਹੈ। ਇਕ ਐਕਟਰ ਦੇ ਤੌਰ ’ਤੇ ਅਜਿਹੀਆਂ ਫਿਲਮਾਂ ਤੋਂ ਮੈਨੂੰ ਪ੍ਰੇਰਣਾ ਮਿਲਦੀ ਹੈ।

ਗਰਲਫ੍ਰੈਂਡ ਨਾਲ ਗੱਲ ਕਰਨ ਲਈ ਲੜਕੀ ਦੀ ਆਵਾਜ਼ ’ਚ ਕਰਦਾ ਸੀ ਕਾਲ

ਇਸ ਰੋਲ ਨੂੰ ਪਲੇਅ ਕਰਨ ’ਚ ਮੇਰੇ ਪਰਸਨਲ ਐਕਸਪੀਰੀਐਂਸ ਕਾਫੀ ਕੰਮ ਆਏ। ਜਦੋਂ ਮੈਂ ਰੇਡੀਓ ਜੌਕੀ ਸੀ ਉਦੋਂ ਇਸ ਤਰ੍ਹਾਂ ਦੇ ਫ੍ਰੈਂਕ ਕਾਲ ਕਰਦਾ ਸੀ। ਉਸ ਤੋਂ ਇਲਾਵਾ ਮੇਰੀ ਪਹਿਲੀ ਗਰਲਫ੍ਰੈਂਡ ਸੀ, ਉਦੋਂ ਜਦੋਂ ਮੈਂ ਕਾਲ ਕਰਦਾ ਸੀ ਤਾਂ ਉਸ ਦੇ ਪਾਪਾ ਫੋਨ ਚੁੱਕਦੇ ਸਨ, ਉਸ ਸਮੇਂ ਉਨ੍ਹਾਂ ਨਾਲ ਲੰਬੀ ਗੱਲ ਕਰਨ ਲਈ ਮੈਨੂੰ ਲੜਕੀ ਦੀ ਆਵਾਜ਼ ’ਚ ਗੱਲ ਕਰਨੀ ਪੈਂਦੀ ਸੀ।

ਸ਼ਾਹਰੁਖ ਖਾਨ ਕਾਰਣ ਜੁਆਇਨ ਕੀਤਾ ਜਰਨਲਿਜ਼ਮ

ਮੈਨੂੰ ਲੱਗਦਾ ਹੈ ਕਿ ਕੋਈ ਵੀ ਐਕਟਰ ਬਣ ਸਕਦਾ ਹੈ, ਜ਼ਰੂਰੀ ਹੈ ਤੁਸੀਂ ਖੁਦ ਨੂੰ ਸਮਝੋ, ਸਵੀਕਾਰ ਕਰੋ ਅਤੇ ਕਾਨਫੀਡੈਂਸ ਲਿਆਓ। ਜੇਕਰ ਤੁਸੀਂ ਇਹ ਕਰ ਲਿਆ ਤਾਂ ਤੁਸੀਂ ਐਕਟਿੰਗ ਕਰ ਸਕਦੇ ਹੋ। ਮੈਂ ਬਾਲੀਵੁੱਡ ’ਚ ਸ਼ਾਹਰੁਖ ਖਾਨ ਤੋਂ ਬਹੁਤ ਹੀ ਜ਼ਿਆਦਾ ਪ੍ਰੇਰਿਤ ਸੀ ਅਤੇ ਹਾਂ, ਉਨ੍ਹਾਂ ਕਾਰਣ ਮੈਂ ਜਰਨਲਿਜ਼ਮ ਜੁਆਇਨ ਕੀਤਾ ਸੀ। ਉਨ੍ਹਾਂ ਨੂੰ ਦੇਖ ਕੇ ਹਮੇਸ਼ਾ ਸੋਚਦਾ ਸੀ ਕਿ ਮੈਂ ਇਕ ਇੰਟੈਲੀਜੈਂਟ ਐਕਟਰ ਬਣਾਂਗਾ।

ਸਮਝਣ ਲੱਗਾ ਹਾਂ ਬਾਲੀਵੁੱਡ ਦਾ ਗਣਿਤ

ਮੇਰੀ ਫਿਲਮ ‘ਵਿੱਕੀ ਡੋਨਰ’ ਮੇਰੇ ਲਈ ਬਾਲੀਵੁੱਡ ’ਚ ਹਨੀਮੂਨ ਪੀਰੀਅਡ ਸੀ। ਪਹਿਲੀ ਫਿਲਮ ਸੀ ਜੋ ਸੁਪਰਹਿਟ ਹੋ ਗਈ। ਉਸ ਸਮੇਂ ਲੱਗਾ ਸਾਰਾ ਸਹੀ ਚੱਲ ਰਿਹਾ ਹੈ ਪਰ ਉਸ ਤੋਂ ਬਾਅਦ ਕਈ ਅਜਿਹੀਆਂ ਫਿਲਮਾਂ ਲਗਾਤਾਰ ਆਈਆਂ, ਜੋ ਹਿੱਟ ਨਹੀਂ ਹੋਈਆਂ। ਪਹਿਲਾਂ ਮੈਨੂੰ ਫਿਲਮ ਦਾ ਬਿਜ਼ਨੈੱਸ ਸਮਝ ਨਹੀਂ ਆਉਂਦਾ ਸੀ ਪਰ ਹੁਣ ਬਾਲੀਵੁੱਡ ਦਾ ਗਣਿਤ ਸਮਝਣ ਲੱਗਾ ਹਾਂ। ਹੁਣ ਮੈਂ ਮਾਰਕੀਟਿੰਗ ਤੇ ਪੀ. ਆਰ. ਦਾ ਵੀ ਹਿੱਸਾ ਬਣ ਚੁੱਕਾ ਹਾਂ। ਇਸ ਫਿਲਮ ਇੰਡਸਟਰੀ ’ਚ ਤੁਹਾਡਾ ਸਿਰਫ ਕ੍ਰੀਏਟਿਵ ਪਰਸਨ ਹੋਣਾ ਹੀ ਜ਼ਰੂਰੀ ਨਹੀਂ ਹੁੰਦਾ, ਬਾਲੀਵੁੱਡ ਦਾ ਗਣਿਤ ਵੀ ਸਮਝਣਾ ਪੈਂਦਾ ਹੈ।

ਸਕ੍ਰਿਪਟ ਸੁਣ ਕੇ 1 ਘੰਟੇ ਤਕ ਹੱਸਦੀ ਰਹੀ Ûਨੁਸਰਤ

ਅਕਸਰ ਮੇਰੇ ਕੋਲ ਅਜਿਹੀ ਹੀ ਸਕ੍ਰਿਪਟ ਆਉਂਦੀ ਹੈ, ਜਿਸ ’ਚ ਮੈਨੂੰ ਉਹ ਕਰਨਾ ਪੈਂਦਾ ਹੈ, ਜੋ ਬਾਕੀ ਲੜਕੀਆਂ ਨਹੀਂ ਕਰਦੀਆਂ ਹਨ। ਜਦੋਂ ਫਿਲਮ ਦੇ ਡਾਇਰੈਕਟਰ ਰਾਜ ਨੇ ਮੈਨੂੰ ਸਕ੍ਰਿਪਟ ਸੁਣਾਈ ਤਾਂ ਇਕ ਘੰਟੇ ਤਕ ਮੈਂ ਹੱਸਦੀ ਰਹੀ। ਇਹ ਸਕ੍ਰਿਪਟ ਇੰਨੀ ਚੰਗੀ ਤੇ ਹਾਸੇ ਨਾਲ ਭਰਪੂਰ ਲੱਗੀ ਕਿ ਮੈਨੂੰ ਇਸ ਫਿਲਮ ਲਈ ਹਾਂ ਕਰਨ ’ਚ ਸਿਰਫ 15 ਮਿੰਟ ਲੱਗੇ ਅਤੇ ਆਖਿਰਕਾਰ ਫਿਰ ਮੈਂ ਇਕ ਡ੍ਰੀਮਗਰਲ ਦੀ ‘ਡ੍ਰੀਮਗਰਲ’ ਬਣਨ ਲਈ ਤਿਆਰ ਹੋ ਗਈ।

ਲੰਬੇ ਸਮੇਂ ਬਾਅਦ ਚੰਗੀ ਲੜਕੀ ਦਾ ਕਿਰਦਾਰ

ਇਸ ਫਿਲਮ ’ਚ ਕੰਮ ਕਰਨ ਦੀ ਸਭ ਤੋਂ ਖਾਸ ਗੱਲ ਇਹ ਸੀ ਕਿ ਪਹਿਲੀ ਵਾਰ ਮੈਨੂੰ ਇਕ ਪਾਜ਼ੇਟਿਵ ਤੇ ਚੰਗੀ ਕੁੜੀ ਦਾ ਰੋਲ ਪਲੇਅ ਕਰਨ ਦਾ ਮੌਕਾ ਮਿਲਿਆ ਹੈ। ਹੁਣ ਤਕ ਦਰਸ਼ਕ ਮੈਨੂੰ ਗਲੈਮਰਸ ਰੋਲ ’ਚ ਦੇਖਦੇ ਆਏ ਹਨ ਪਰ ਇਸ ਵਾਰ ਮੈਂ ਇਕ ਛੋਟੇ ਜਿਹੇ ਸ਼ਹਿਰ ਦੀ ਲੜਕੀ ਦੇ ਰੋਲ ’ਚ ਨਜ਼ਰ ਆ ਰਹੀ ਹਾਂ। ਇਹ ਰੋਲ ਕਾਫੀ ਵੱਖ ਸੀ, ਜਿਸ ਕਾਰਣ ਇਹ ਮੇਰੇ ਲਈ ਕਾਫੀ ਐਕਸਾਈਟਿੰਗ ਰਿਹਾ।

ਸਕਿਲਸ ਨੂੰ ਬਿਹਤਰ ਬਣਾਉਂਦੇ ਹਨ ਆਯੁਸ਼ਮਾਨ

ਆਯੁਸ਼ਮਾਨ ਦੀ ਖਾਸੀਅਤ ਹੈ ਕਿ ਕੋਈ ਵੀ ਸ਼ਾਟ ਕਰਨ ਤੋਂ ਬਾਅਦ ਉਹ ਕੈਮਰੇ ’ਤੇ ਉਸ ਨੂੰ ਦੇਖਦੇ ਹਨ ਅਤੇ ਐਨੇਲਾਈਜ਼ ਕਰਦੇ ਹਨ ਕਿ ਉਸ ਤੋਂ ਬਿਹਤਰ ਉਹ ਹੋਰ ਕੀ ਕਰ ਸਕਦੇ ਹਨ। ਉਹ ਲਗਾਤਾਰ ਆਪਣੇ ਸ਼ੂਟ ਕੀਤੇ ਸ਼ਾਟ ਬਾਰੇ ਸੋਚਦੇ ਰਹੇ। ਆਪਣੇ ਅਨੈਲੇਸਿਜ਼ ਤੋਂ ਬਾਅਦ ਆਯੁਸ਼ਮਾਨ ਉਹ ਐਂਗਲ ਕੱਢਦੇ ਹਨ, ਜੋ ਕਈ ਵਾਰ ਅਸੀਂ ਸੋਚਦੇ ਵੀ ਨਹੀਂ। ਇਹ ਬਹੁਤ ਹੀ ਚੰਗੀ ਗੱਲ ਹੈ ਕਿ ਉਹ ਆਪਣੇ ਸਕਿਲਸ ਨੂੰ ਹੋਰ ਵੀ ਬਿਹਤਰ ਬਣਾਉਂਦੇ ਰਹਿੰਦੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News