'ਭਾਰਤ' ਦੇ ਦੂਜੇ ਸ਼ੈਡਿਊਲ ਲਈ ਸਲਮਾਨ ਤੋਂ ਪਹਿਲਾਂ ਮਾਲਟਾ ਪਹੁੰਚੀ ਨੋਰਾ ਫਤੇਹੀ

8/10/2018 4:34:01 PM

ਮੁੰਬਈ(ਬਿਊਰੋ)— ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਦੀ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਖਤਮ ਹੋ ਚੁੱਕੀ ਹੈ। ਇਸ ਫਿਲਮ ਦੇ ਸੈਕਿੰਡ ਸ਼ੈਡਿਊਲ ਦੀ ਸ਼ੂਟਿੰਗ ਮਾਲਟਾ 'ਚ ਹੋਣੀ ਹੈ। ਇਸ ਲਈ ਫਿਲਮ ਦੇ ਡਾਇਰੈਕਟਰ ਅਲੀ ਅੱਬਾਸ ਜ਼ਫਰ ਪਹਿਲਾਂ ਹੀ ਉਥੇ ਪਹੁੰਚ ਚੁੱਕੇ ਹਨ। ਫਿਲਮ ਦੀ ਸ਼ੂਟਿੰਗ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਹਨ ਅਤੇ ਹੁਣ ਸਲਮਾਨ ਦਾ ਮਾਲਟਾ ਜਾਣਾ ਬਾਕੀ ਹੈ। ਜਿੱਥੇ ਫਿਲਮ ਦੇ ਪਹਿਲੇ ਸ਼ੈਡਿਊਲ 'ਚ ਸਲਮਾਨ ਨੇ ਦਿਸ਼ਾ ਪਟਾਨੀ ਨਾਲ ਸ਼ੂਟਿੰਗ ਕੀਤੀ ਹੈ, ਉੱਥੇ ਹੀ ਹੁਣ ਉਹ 'ਦਿਲਬਰ ਗਰਲ' ਨੋਰਾ ਫਤੇਹੀ ਨਾਲ ਮਾਲਟਾ 'ਚ ਸ਼ੂਟ ਕਰਨਗੇ। ਫਿਲਮ 'ਚ ਐਂਟਰੀ ਹੋਣ ਤੋਂ ਬਾਅਦ ਨੋਰਾ ਕਾਫੀ ਖੁਸ਼ ਤੇ ਐਕਸਾਈਟਿਡ ਹੈ। ਖਬਰਾਂ ਤਾਂ ਇਹ ਵੀ ਹਨ ਕਿ ਉਸ ਨੇ ਇਹ ਫਿਲਮ ਮਿਲਣ ਤੋਂ ਬਾਅਦ ਆਪਣੀ ਫੀਸ ਵੀ ਵਧਾ ਦਿੱਤੀ ਹੈ।

 

 

#norafatehi off to Malta for #bharatfilm shoot #airportdiaries @viralbhayani

A post shared by Viral Bhayani (@viralbhayani) on Aug 8, 2018 at 11:01pm PDT

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਨੋਰਾ ਮੁੰਬਈ ਏਅਰਪੋਰਟ 'ਤੇ ਨਜ਼ਰ ਆ ਰਹੀ ਹੈ। ਅੰਦਾਜ਼ੇ ਲਾਏ ਜਾ ਰਹੇ ਹਨ ਕਿ ਨੋਰਾ ਮਾਲਟਾ ਲਈ ਹੀ ਰਵਾਨਾ ਹੋ ਚੁੱਕੀ ਹੈ। ਫਿਲਮ 'ਚ ਨੋਰਾ ਵੀ ਇਕ ਅਹਿਮ ਕਿਰਦਾਰ 'ਚ ਨਜ਼ਰ ਆਵੇਗੀ। ਦੱਸ ਦੇਈਏ ਕਿ ਨੋਰਾ ਇਸ ਫਿਲਮ 'ਚ 80 ਦੇ ਦਹਾਕੇ ਦਾ ਕਿਰਦਾਰ ਪਲੇਅ ਕਰੇਗੀ ਨਾ ਕੀ ਕੋਈ ਆਈਟਮ ਨੰਬਰ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News