Movie Review: ਦਿਲ ਨੂੰ ਛੂਹ ਜਾਵੇਗੀ ਫਿਲਮ 'ਨੋਟਬੁੱਕ'

3/29/2019 11:13:47 AM

ਫਿਲਮ— 'ਨੋਟਬੁੱਕ'
ਨਿਰਮਾਤਾ— ਸਲਮਾਨ ਖਾਨ, ਮੁਰਾਦ ਖੇਤਾਨੀ, ਅਸ਼ਵਿਨ ਵਰਡੇ
ਨਿਰਦੇਸ਼ਕ— ਨਿਤਿਨ ਕੱਕੜ
ਲੇਖਕ— ਸ਼ੱਬੀਰ ਹਾਸ਼ਮੀ, ਪਾਇਲ ਅਸ਼ਰ
ਕਲਾਕਾਰ— ਜ਼ਹੀਰ ਇਕਬਾਲ, ਪ੍ਰਨੂਤਨ ਬਹਿਲ
ਸੰਗੀਤ— ਵਿਸ਼ਾਲ ਮਿਸ਼ਰਾ

ਨਿਰਮਾਤਾ ਸਲਮਾਨ ਖਾਨ ਦੀ ਫਿਲਮ 'ਨੋਟਬੁੱਕ' ਦੇ ਨਿਰਦੇਸ਼ਕ ਹਨ ਨਿਤਿਨ ਕੱਕੜ। 'ਸ਼ਸ਼ਸ਼ ਕੋਈ ਹੈ', 'ਜੌਹਰ', 'ਵਾਰਿਸ', 'ਜਾਦੂਗਰ', 'ਤ੍ਰਿਕੋਣੀ' ਆਦਿ ਕਈ ਟੀ.ਵੀ. ਲੜੀਵਾਰ ਦਾ ਨਿਰਦੇਸ਼ਨ ਕਰ ਚੁੱਕੇ ਨਿਤਿਨ ਨੇ 'ਫਿਲਮੀਸਤਾਨ' (2012), 'ਮਿੱਤਰੋਂ'(2018) ਆਦਿ ਫਿਲਮਾਂ ਬਣਾਈਆਂ ਹਨ। ਇਹ ਫਿਲਮ 'ਨੋਟਬੁੱਕ' 2014 'ਚ ਆਈ ਫਿਲਮ 'ਟੀਚਰਸ ਡਾਇਰੀ' ਦੀ ਰੀਮੇਕ ਹੈ। ਇਸ ਫਿਲਮ 'ਚ ਦੋ ਨਵੇਂ ਕਲਾਕਾਰ ਜ਼ਹੀਰ ਇਕਬਾਲ ਅਤੇ ਪ੍ਰਨੂਤਨ ਬਹਿਲ ਇਕੱਠੇ ਪਹਿਲੀ ਵਾਰ ਪਰਦੇ 'ਤੇ ਦਿਖਾਈ ਦੇਣਗੇ। ਜ਼ਹੀਰ ਇਕਬਾਲ ਖਾਨ ਦੇ ਪਿਤਾ ਸਲਮਾਨ ਖਾਨ ਦੇ ਦੋਸਤ ਹਨ। ਜ਼ਹੀਰ ਨੇ ਸਲਮਾਨ ਖਾਨ ਦੀ ਫਿਲਮ 'ਜੈ ਹੋ' 'ਚ ਸਹਾਇਕ ਨਿਰਦੇਸ਼ਕ ਵਜੋਂ ਕੰਮ ਵੀ ਕੀਤਾ ਹੈ।

ਫਿਲਮ ਦੀ ਕਹਾਣੀ

ਰੋਮਾਂਸ ਅਤੇ ਡਰਾਮਾ ਨਾਲ ਭਰਪੂਰ 'ਨੋਟਬੁੱਕ' ਦੀ ਕਹਾਣੀ ਹੈ ਫਿਰਦੌਸ (ਪ੍ਰਨੂਤਨ ਬਹਿਲ) ਅਤੇ ਕਬੀਰ (ਜ਼ਹੀਰ ਇਕਬਾਲ) ਦੀ। ਫਿਰਦੌਸ਼ ਇਕ ਛੋਟੇ ਜਿਹੇ ਸਕੂਲ ਜਿਸ 'ਚ 7 ਬੱਚੇ ਹੀ ਹਨ, 'ਚ ਪੜ੍ਹਾਉਂਦੀ ਹੈ। ਫਿਰਦੌਸ ਨੂੰ ਆਪਣੇ ਵਿਆਹ ਅਤੇ ਸਕੂਲ ਵਿਚੋਂ ਮਜਬੂਰੀ 'ਚ ਵਿਆਹ ਨੂੰ ਚੁਣਨਾ ਪੈਂਦਾ ਹੈ। ਵਿਆਹ ਲਈ ਜਦੋਂ ਉਹ ਸਕੂਲ ਛੱਡਦੀ ਹੈ ਤਾਂ ਉਸ ਦੀ ਥਾਂ ਨਵਾਂ ਅਧਿਆਪਕ ਕਬੀਰ ਆਉਂਦਾ ਹੈ। ਸਕੂਲ 'ਚ ਬੱਚਿਆਂ ਨੂੰ ਪੜ੍ਹਾਉਂਦੇ-ਪੜ੍ਹਾਉਂਦੇ ਅਤੇ ਬੱਚਿਆਂ ਨਾਲ ਦੋਸਤੀ ਕਰਦਿਆਂ ਉਸ ਨੂੰ ਇਕ ਪੁਰਾਣੀ ਨੋਟਬੁੱਕ ਮਿਲਦੀ ਹੈ। ਇਹ ਪੁਰਾਣੀ ਨੋਟਬੁੱਕ ਪੁਰਾਣੀ ਟੀਚਰ ਫਿਰਦੌਸ ਦੀ ਹੁੰਦੀ ਹੈ। ਨੋਟਬੁੱਕ ਨੂੰ ਪੜ੍ਹਦੇ-ਪੜ੍ਹਦੇ ਜ਼ਹੀਰ ਫਿਰਦੌਸ ਨੂੰ ਬਹੁਤ ਨੇੜਿਓਂ ਜਾਣਨ ਲੱਗਦਾ ਹੈ ਅਤੇ ਉਸ ਨੂੰ ਫਿਰਦੌਸ ਨਾਲ ਪਿਆਰ ਹੋ ਜਾਂਦਾ ਹੈ। ਕੀ ਜ਼ਹੀਰ ਦੇ ਪਿਆਰ ਬਾਰੇ ਫਿਰਦੌਸ ਨੂੰ ਪਤਾ ਲੱਗ ਜਾਂਦਾ ਹੈ? ਕੀ ਫਿਰਦੌਸ ਜ਼ਹੀਰ ਦੇ ਪਿਆਰ ਨੂੰ ਕਬੂਲ ਲੈਂਦੀ ਹੈ? ਇਹੀ ਇਸ ਫਿਲਮ 'ਚ ਦਿਖਾਇਆ ਗਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News