'ਯਾਰਾ ਵੇ' 'ਚ ਗਗਨ ਕੋਕਰੀ ਦੇ ਦਿਲ ਨੂੰ ਲੁੱਟੇਗੀ ਅਮਰੀਕੀ ਮਾਡਲ ਮੋਨਿਕਾ ਗਿੱਲ

3/29/2019 1:45:34 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਗਗਨ ਕੋਕਰੀ ਨੇ ਸੰਗੀਤ ਜਗਤ 'ਚ ਪੈਰ ਪਸਾਰਣ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਵੱਲ ਰੁਖ ਕਰ ਲਿਆ ਹੈ। ਦੱਸ ਦਈਏ ਕਿ ਗਗਨ ਕੋਕਰੀ ਦੀ ਦੂਜੀ ਫਿਲਮ 'ਯਾਰਾ ਵੇ' 5 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਦਸਤਕ ਦੇਣ ਜਾ ਰਹੀ ਹੈ। ਇਸ ਤੋਂ ਪਹਿਲਾ ਗਗਨ ਕੋਕਰੀ ਦੀ ਪੰਜਾਬੀ ਫਿਲਮ 'ਲੱਟੂ' ਰਿਲੀਜ਼ ਹੋਈ ਸੀ, ਜਿਸ ਨੂੰ ਫੈਨਜ਼ ਵਲੋਂ ਮਿਲਿਆ-ਜੁਲਿਆ ਹੀ ਹੁੰਗਾਰਾ ਮਿਲਿਆ ਸੀ।

 

 
 
 
 
 
 
 
 
 
 
 
 
 
 

Hath hi chap teh... 🥺 #YaaraVe #April5th

A post shared by Monica Gill (@monica_gill1) on Mar 28, 2019 at 10:08pm PDT

ਦੱਸ ਦਈਏ ਕਿ ਇੰਨ੍ਹੀਂ ਦਿਨੀਂ ਗਗਨ ਕੋਕਰੀ ਆਪਣੀ ਫਿਲਮ 'ਯਾਰਾ ਵੇ' ਦੀ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਖਾਸ ਗੱਲ ਇਹ ਹੈ ਕਿ ਇਸ ਫਿਲਮ 'ਚ ਗਗਨ ਕੋਕਰੀ ਨਾਲ ਭਾਰਤੀ ਤੇ ਅਮਰੀਕੀ ਮਾਡਲ-ਅਦਾਕਾਰਾ ਮੋਨਿਕਾ ਗਿੱਲ ਦੀ ਜੋੜੀ ਪਹਿਲੀ ਵਾਰ ਪਰਦੇ 'ਤੇ ਨਜ਼ਰ ਆਵੇਗੀ।
PunjabKesari
ਦੋਵਾਂ ਦੀ ਕੈਮਿਸਟਰੀ ਫਿਲਮ 'ਚ ਲੋਕਾਂ ਨੂੰ ਆਕਰਸ਼ਿਤ ਕਰੇਗੀ। 'ਯਾਰਾ ਵੇ' 'ਚ ਮੋਨਿਕਾ ਗਿੱਲ ਅਤੇ ਗਗਨ ਕੋਕਰੀ ਇਕ-ਦੂਜੇ ਦੇ ਸਾਥੀ ਦੇ ਰੂਪ 'ਚ ਨਜ਼ਰ ਆਉਣਗੇ। ਇਸ ਫਿਲਮ 'ਚ ਦੋਵਾਂ ਦੇ ਸੁੱਚੇ ਪਿਆਰ ਦੀ ਕਹਾਣੀ ਦਿਖਾਇਆ ਜਾਵੇਗਾ।

PunjabKesari

ਇਹ ਫਿਲਮ ਪਿਆਰੇ ਅਤੇ ਮਾਸੂਮ ਰੋਮਾਂਸ ਨੂੰ ਦਰਸਾਉਦੀਂ ਹੈ। ਮੋਨਿਕਾ ਗਿੱਲ ਨੇ 21 ਜੂਨ 2014 ਨੂੰ ਮਿਸ ਇੰਡੀਆ ਵਰਲਡਵਾਈਡ 2014 ਜਿੱਤ ਚੁੱਕੀ ਹੈ।

PunjabKesari

ਇਸ ਤੋਂ ਪਹਿਲਾਂ ਮੋਨਿਕਾ ਗਿੱਲ 'ਅੰਬਰਸਰੀਆ', 'ਕਪਤਾਨ', 'ਸਰਦਾਰ ਜੀ 2', 'ਫਿਰੰਗੀ', 'ਸੱਤ ਸ਼੍ਰੀ ਅਕਾਲ' ਵਰਗੀਆਂ ਪੰਜਾਬੀ ਫਿਲਮਾਂ 'ਚ ਕਲਾਕਾਰੀ ਦੇ ਹੁਨਰ ਦਿਖਾ ਚੁੱਕੀ ਹੈ। ਮੋਨਿਕਾ ਗਿੱਲ ਪੰਜਾਬੀ ਫਿਲਮ ਇੰਡਸਟਰੀ ਦੀ ਸੱਭ ਤੋਂ ਗਲੈਮਰਸ ਅਭਿਨੇਤਰੀਆਂ 'ਚੋਂ ਇਕ ਹੈ।

PunjabKesari

ਦੱਸ ਦਈਏ ਕਿ 'ਯਾਰਾ ਵੇ' ਫਿਲਮ 'ਚ ਗਗਨ ਕੋਕਰੀ ਤੇ ਮੋਨਿਕਾ ਗਿੱਲ ਤੋਂ ਇਲਾਵਾ ਯੁਵਰਾਜ ਹੰਸ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਕੌਰ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਮੁੱਖ ਭੂਮਿਕਾ 'ਚ ਹਨ।
 PunjabKesari
ਦੱਸਣਯੋਗ ਹੈ ਕਿ ਫਿਲਮ 'ਯਾਰਾ ਵੇ' ਸ਼ੁਰੂ ਤੋਂ ਹੀ ਚਰਚਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਨੂੰ ਰਾਕੇਸ਼ ਮਹਿਤਾ ਲਿਖਿਆ ਤੇ ਇਸ ਦੇ ਨਿਰਦੇਸ਼ਕ ਵੀ ਹਨ। ਫਿਲਮ 'ਯਾਰਾ ਵੇ' ਨੂੰ ਗੋਲਡਨ ਬ੍ਰਿਜ ਫਿਲਮਸ ਐਂਡ ਐਂਟਰਟੇਨਮੈਂਟ ਪ੍ਰਾਇਵੇਟ ਲਿਮਟਿਡ ਦੇ ਬੈਨਰ ਹੇਠ ਬਣਾਇਆ ਜਾ ਰਿਹਾ ਹੈ।

PunjabKesari

'ਯਾਰਾ ਵੇ' ਫਿਲਮ ਸਾਲ 1947 ਤੋਂ ਪਹਿਲਾਂ ਦੇ ਸਮੇਂ 'ਤੇ ਆਧਾਰਿਤ ਹੈ। 'ਯਾਰਾ ਵੇ' ਫਿਲਮ 'ਚ ਮੋਨਿਕਾ ਗਿੱਲ ਇਕ ਸਧਾਰਣ ਪੰਜਾਬੀ ਪਿੰਡ ਦੀ ਕੁੜੀ ਦੇ ਰੂਪ 'ਚ ਨਜ਼ਰ ਆਵੇਗੀ। ਭਾਰਤ-ਪਾਕਿ ਦੀ ਵੰਡ 'ਚ ਜਦੋਂ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇਂ ਇਕੱਠੇ ਹੁੰਦੇ ਹਨ। ਭਾਰਤ-ਪਾਕਿ ਦੀ ਵੰਡ 'ਚ ਜਦੋਂ ਇਨਾਂ ਤਿੰਨਾਂ ਦੋਸਤਾਂ ਦੀ ਦੋਸਤੀ ਵੰਡੀ ਜਾਂਦੀ ਹੈ ਤੇ ਉਹ ਮੁੜ ਕਿਵੇਂ ਇਕੱਠੇ ਹੁੰਦੇ ਹਨ। ਇਹ ਫਿਲਮ ਦਾ ਇੱਕ ਇਹ ਅਹਿਮ ਤੇ ਦਿਲਚਸਪ ਹਿੱਸਾ ਹੈ।

PunjabKesari

PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News