B'Day Spl : ਤਜਿੰਦਰ ਸਿੰਘ ਮਾਨ ਤੋਂ ਇੰਝ ਬਣੇ ਬੱਬੂ ਮਾਨ, ਜਾਣੋ ਦਿਲਚਸਪ ਕਿੱਸਾ
3/29/2019 1:38:24 PM
ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਉੱਘੇ ਅਦਾਕਾਰ ਬੱਬੂ ਮਾਨ ਅੱਜ ਆਪਣਾ 44ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਬੱਬੂ ਮਾਨ ਦਾ ਜਨਮ 29 ਮਾਰਚ 1975 'ਚ ਖੰਟ ਮਾਨਪੁਰ 'ਚ ਹੋਇਆ ਸੀ। ਦੱਸ ਦਈਏ ਕਿ ਬੱਬੂ ਮਾਨ ਦਾ ਅਸਲੀ ਨਾਂ ਤਜਿੰਦਰ ਸਿੰਘ ਮਾਨ ਸੀ, ਜਿਸ ਅੱਜ ਫਿਲਮ ਇੰਡਸਟਰੀ 'ਚ ਬੱਬੂ ਮਾਨ ਦੇ ਨਾਂ ਨਾਲ ਜਾਣਦੇ ਹਨ। ਬੱਬੂ ਮਾਨ ਪੇਸ਼ੇ ਤੋਂ ਗਾਇਕ-ਗੀਤਕਾਰ, ਸੰਗੀਤਕਾਰ, ਅਦਾਕਾਰ, ਫਿਲਮਕਾਰ, ਨਿਰਦੇਸ਼ਕ ਅਤੇ ਸਮਾਜਸੇਵੀ ਹੈ।

ਗਾਇਕੀ ਤੋਂ ਲੈ ਕੇ ਹਿੰਦੀ ਪੰਜਾਬੀ ਫਿਲਮਾਂ 'ਚ ਗੱਡੇ ਝੰਡੇ
ਅਦਾਕਾਰ ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਉਹ ਨਾਂ ਹੈ, ਜਿੰਨ੍ਹਾਂ ਨੇ ਗਾਇਕੀ ਤੋਂ ਲੈ ਕੇ ਹਿੰਦੀ ਪੰਜਾਬੀ ਫਿਲਮਾਂ 'ਚ ਝੰਡੇ ਗੱਡੇ ਹਨ। ਪੰਜਾਬ ਦੀ ਉਹ ਇਕਲੌਤੀ ਸਖਸ਼ੀਅਤ ਹੈ, ਜਿਨ੍ਹਾਂ ਦੇ ਕੱਟੜ ਫੈਨ ਉਨ੍ਹਾਂ ਬਾਰੇ ਕੁਝ ਵੀ ਗਲਤ ਗੱਲ ਨਹੀਂ ਜਰਦੇ।

'ਸੱਜਣ ਰੁਮਾਲ ਦੇ ਗਿਆ' ਐਲਬਮ ਨਾਲ ਆਏ ਸਨ ਚਰਚਾ 'ਚ
ਸਾਲ 1998 'ਚ ਪੰਜਾਬੀ ਸੰਗੀਤ ਜਗਤ 'ਚ ਪੈਰ ਧਰਨ ਵਾਲੇ ਬੱਬੂ ਮਾਨ ਦੀ ਪਹਿਲੀ ਮਿਊਜ਼ਿਕ ਐਲਬਮ 'ਸੱਜਣ ਰੁਮਾਲ ਦੇ ਗਿਆ' ਆਈ ਸੀ, ਜਿਸ ਤੋਂ ਬਾਅਦ ਸਾਲ 1999 'ਚ ਇਸੇ ਐਲਬਮ ਦੇ ਕਈ ਗੀਤ 'ਤੂੰ ਮੇਰੀ ਮਿਸ ਇੰਡੀਆ' 'ਚ ਦੁਬਾਰਾ ਰਿਲੀਜ਼ ਕੀਤਾ ਗਿਆ।

ਦੋਵਾਂ ਕੈਸਟਾਂ ਦੇ ਸਾਰੇ ਹੀ ਗੀਤ ਬਹੁਤ ਹੀ ਜ਼ਿਆਦਾ ਮਕਬੂਲ ਹੋਏ। ਇਸ ਤੋਂ ਬਾਅਦ ਬੱਬੂ ਮਾਨ ਦਾ ਸੰਗੀਤਕ ਸਫਰ ਆਸਮਾਨ ਦੀਆਂ ਬੁਲੰਦੀਆਂ ਵੱਲ ਹੀ ਵਧਦਾ ਗਿਆ ਅਤੇ ਅੱਜ ਵੀ ਉਨ੍ਹਾਂ ਦਾ ਉਹ ਮੁਕਾਮ ਉਸੇ ਤਰਾਂ ਕਾਇਮ ਹੈ।

ਬੱਬੂ ਮਾਨ ਜਿੱਤ ਚੁੱਕੇ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਐਵਾਰਡਜ਼
ਸਾਲ 1999 ਤੋਂ ਹੁਣ ਤੱਕ ਬੱਬੂ ਮਾਨ 8 ਸਟੂਡੀਓ ਐਲਬਮਜ਼ ਅਤੇ 6 ਕੰਪਾਈਲ ਐਲਬਮਾਂ ਰਿਲੀਜ਼ ਕਰ ਚੁੱਕੇ ਹਨ, ਜਿੰਨ੍ਹਾਂ 'ਚ ਧਾਰਮਿਕ ਐਲਬਮਜ਼ ਵੀ ਸ਼ਾਮਲ ਹਨ। ਬੱਬੂ ਮਾਨ ਕਈ ਨੈਸ਼ਨਲ ਤੇ ਇੰਟਰਨੈਸ਼ਨਲ ਐਵਾਰਡਜ਼ ਵੀ ਜਿੱਤ ਚੁੱਕੇ ਹਨ।

ਗਾਇਕੀ 'ਚ ਹੀ ਨਹੀਂ ਸਗੋਂ ਬੱਬੂ ਮਾਨ ਨੇ ਗੀਤਕਾਰੀ, ਅਦਾਕਾਰੀ, ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ ਵੀ ਵੱਡੇ ਮੁਕਾਮ ਹਾਸਲ ਕੀਤੇ ਹਨ।

ਬਾਲੀਵੁੱਡ ਫਿਲਮ ਨਾਲ ਖੁੱਲ੍ਹੀ ਸੀ ਬੱਬੂ ਮਾਨ ਦੀ ਕਿਸਮਤ
ਬੱਬੂ ਮਾਨ ਦੀ ਪਹਿਲੀ ਫਿਲਮ 'ਹਵਾਏਂ' ਸੀ, ਜੋ ਕਿ ਬਾਲੀਵੁੱਡ ਫਿਲਮ ਸੀ। ਇਸ ਤੋਂ ਬਾਅਦ 'ਰੱਬ ਨੇ ਬਣਾਈਆਂ ਜੋੜੀਆਂ', 'ਹਸ਼ਰ', 'ਏਕਮ – ਸਨ ਆਫ ਸੋਇਲ', 'ਦੇਸੀ ਰੋਮੀਓਜ਼', 'ਹੀਰੋ ਹਿਟਲਰ ਇਨ ਲਵ', 'ਬਾਜ਼', ਅਤੇ ਪਿਛਲੇ ਸਾਲ ਆਈ ਫਿਲਮ 'ਬਣਜਾਰਾ ਦਿ ਟਰੱਕ ਡਰਾਈਵਰ' ਵਰਗੀਆਂ ਸੁਪਰਹਿੱਟ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

ਜ਼ਿਊਂਦੇ ਹਨ ਅੱਜ ਵੀ ਆਮ ਲੋਕਾਂ ਵਰਗੀ ਜ਼ਿੰਦਗੀ
ਆਮ ਤੋਂ ਲੈ ਕੇ ਖਾਸ ਵਿਅਕਤੀ ਤੱਕ ਹਰ ਕੋਈ ਬੱਬੂ ਮਾਨ ਦਾ ਫੈਨ ਹੈ ਅਤੇ ਖਾਸ ਕਰਕੇ ਪੰਜਾਬੀ ਇੰਡਸਟਰੀ 'ਚ ਗਾਇਕ ਵੀ ਬੱਬੂ ਮਾਨ ਨੂੰ ਇਕ ਫੈਨ ਦੀ ਤਰਾਂ ਹੀ ਉਨ੍ਹਾਂ ਨੂੰ ਪਿਆਰ ਕਰਦੇ ਹਨ।

ਫਿਲਮੀ ਅਤੇ ਸੰਗੀਤ ਦੀ ਦੁਨੀਆਂ ਤੋਂ ਇਲਾਵਾ ਬੱਬੂ ਮਾਨ ਆਮ ਜ਼ਿੰਦਗੀ 'ਚ ਵੀ ਇਕ ਆਮ ਪੰਜਾਬੀ ਵਾਲੀ ਜ਼ਿੰਦਗੀ ਹੀ ਜਿਉਂਦੇ ਹਨ। ਬੱਬੂ ਮਾਨ ਨੇ ਪੰਜਾਬੀਆਂ ਅਤੇ ਆਪਣੇ ਪਿੰਡ ਵਾਸੀਆਂ ਦਾ ਨਾਂ ਪੂਰੀ ਦੁਨੀਆਂ 'ਚ ਚਮਕਾਇਆ ਹੈ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਆਪਣੇ ਹੋਣ ਵਾਲੇ ਸਹੁਰੇ ਨਾਲ ਹੀ ਇੰਟੀਮੇਟ ਹੋ ਗਈ ਸੀ ਇਹ ਅਦਾਕਾਰਾ ! ਫਿਰ ਪ੍ਰੋਡਿਊਸਰ ਨਾਲ ਕਰਾ ਲਿਆ ਵਿਆਹ
ਸਰਜਰੀ ਕਰਵਾ ਕੇ ਪੂਰੀ ਤਰ੍ਹਾਂ ਮੁੰਡੇ ਤੋਂ ਕੁੜੀ ਬਣੀ ਅਨਾਇਆ ! ਭਾਵੁਕ ਪੋਸਟ ਲਿਖ ਕੀਤਾ ਪਿਤਾ ਦਾ ਧੰਨਵਾਦ
