Movie Review: ਐਕਸ਼ਨ, ਰੋਮਾਂਸ ਤੇ ਡਰਾਮਾ ਭਰਪੂਰ ਹੈ ਫਿਲਮ ‘ਪਲ ਪਲ ਦਿਲ ਕੇ ਪਾਸ’

Friday, September 20, 2019 1:08 PM
Movie Review: ਐਕਸ਼ਨ, ਰੋਮਾਂਸ ਤੇ ਡਰਾਮਾ ਭਰਪੂਰ ਹੈ ਫਿਲਮ ‘ਪਲ ਪਲ ਦਿਲ ਕੇ ਪਾਸ’

ਫਿਲਮ - ‘ਪਲ ਪਲ ਦਿਲ ਕੇ ਪਾਸ’
ਕਲਾਕਾਰ- ਕਰਨ ਦਿਓਲ, ਸੇਹਰ ਬਾਂਬਾ
ਡਾਇਰੈਕਟਰ- ਸੰਨੀ ਦਿਓਲ
ਪ੍ਰੋਡਿਊਸਰ- ਧਰਮਿੰਦਰ
‘ਪਲ ਪਲ ਦਿਲ ਕੇ ਪਾਸ’ ਨਾਲ ਸੁਪਰਸਟਾਰ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਹਿੰਦੀ ਸਿਨੇਮਾ ’ਚ ਕਦਮ ਰੱਖਣ ਜਾ ਰਿਹਾ ਹੈ। ਇਹ ਇਕ ਰੋਮਾਂਟਿਕ ਕਹਾਣੀ ਹੈ। ਜਿਸ ’ਚ ਪਿਆਰ ਵੀ ਹੈ, ਦਰਦ ਵੀ ਅਤੇ ਦਿਓਲ ਵਾਲਾ ਐਕਸ਼ਨ ਵੀ ਹੈ। ਸੰਨੀ ਦਿਓਲ ਇਸ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਵੀ ਹਨ। ਖੁਦ ਆਪਣੇ ਬੇਟੇ ਨੂੰ ਲਾਂਚ ਕਰ ਰਹੇ ਹਨ। ਫਿਲਮ ‘ਪਲ ਪਲ ਦਿਲ ਕੇ ਪਾਸ’ ਇਕ ਰੋਮਾਂਟਿਕ ਡਰਾਮਾ ਫਿਲਮ ਹੈ। ਜਿਸ ’ਚ ਐਡਵੈਂਚਰ ਹੈ ਰੁਮਾਂਸ ਹੈ ਅਤੇ ਥਰਿਲਰ ਦਾ ਵੀ ਤੜਕਾ ਹੈ। ਫਿਲਮ ’ਚ ਕਰਨ ਦਿਓਲ ਕਰਨ ਸਹਿਗਲ ਦਾ ਕਿਰਦਾਰ ਨਿਭਾ ਰਹੇ ਹਨ। ਉਥੇ ਹੀ ਸੇਹਰ ਬਾਂਬਾ ਫਿਲਮ ’ਚ ਸੇਹਰ ਸ਼ੈੱਟੀ ਦਾ ਕਿਰਦਾਰ ਨਿਭਾ ਰਹੀ ਹੈ।

ਕਹਾਣੀ

ਸੰਨੀ ਦਿਓਲ ਦੀ ਪਹਿਲੀ ਫਿਲਮ ‘ਬੇਤਾਬ’ ਦੀ ਤਰ੍ਹਾਂ ਹੀ ‘ਪਲ ਪਲ ਦਿਲ ਕੇ ਪਾਸ’ ਵੀ ਭਾਰਤ ਦੇ ਸੁੰਦਰ ਪਹਾੜੀ ਇਲਾਕੇ ਤੋਂ ਸ਼ੁਰੂ ਹੁੰਦੀ ਹੈ। ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਕਰਨ ਸਹਿਗਲ ਤੋਂ ਜੋ ਮਨਾਲੀ ’ਚ ‘ਕੈਂਪ ਉਜੀ’ ਨਾਮਕ ਇਕ ਵਿਸ਼ੇਸ਼ ਟਰੈਕਿੰਗ ਕੰਪਨੀ ਚਲਾਉਂਦਾ ਹੈ, ਜੋ ਸੈਲਾਨੀਆਂ ਅਤੇ ਮਸ਼ਹੂਰ ਹਸਤੀਆਂ ਵਿਚਕਾਰ ਬਹੁਤ ਮਸ਼ਹੂਰ ਹੈ। ਇਸੇ ਵਿਚਕਾਰ ਵੀਡੀਓ ਬਲਾਗਰ ਸੇਹਰ ਸੇਠੀ (ਸੇਹਰ ਬਾਂਬਾ) ਇਕ ਐਡਵੈਂਚਰ ਟਰਿੱਪ ਦੀ ਪਲਾਨ ਕਰ ਰਹੀ ਹੁੰਦੀ ਹੈ। ਨਵੀਂਆਂ ਇੱਛਾਵਾਂ ਨੂੰ ਲੈ ਕੇ ਉਹ ਪਹਾੜੀ ਦੀ ਸੈਰ ਕਰਨ ਕਰਨ ਸਹਿਗਲ (ਕਰਨ ਦਿਓਲ ) ਨਾਲ ਟਰੈਕਿੰਗ ’ਤੇ ਨਿਕਲਦੀ ਹੈ। ਦੋਵੇਂ ਕਾਫ਼ੀ ਸਮਾਂ ਇਕੱਠੇ ਬਿਤਾਉਂਦੇ ਹਨ ਅਤੇ ਉਨ੍ਹਾਂ ਨੂੰ ਇਕ-ਦੂਜੇ ਨਾਲ ਪਿਆਰ ਹੋ ਜਾਂਦਾ ਹੈ। ਇਸ ਤੋਂ ਬਾਅਦ ਫਿਲਮ ਪਰਵਾਰਿਕ ਡਰਾਮੇ ਨਾਲ ਅੱਗੇ ਵਧਦੀ ਹੈ। ਇਸ ਤੋਂ ਬਾਅਦ ਐਡਵੈਂਚਰ ਟੂਰ ਖਤਮ ਹੋਣ ਤੋਂ ਬਾਅਦ ਦੋਵੇਂ ਵੱਖ ਵੀ ਹੋ ਜਾਂਦੇ ਹਨ ਪਰ ਕਾਫ਼ੀ ਸਾਲਾਂ ਬਾਅਦ ਜਦੋਂ ਦੋਵੇਂ ਇਕ-ਦੂਜੇ ਨੂੰ ਮਿਲਦੇ ਹਨ ਤਾਂ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹਨ। ਇਸ ਤੋਂ ਬਾਅਦ ਸ਼ੁਰੂ ਹੁੰਦਾ ਐਕਸ਼ਨ, ਥਰਿਲਰ ਅਤੇ ਲਵ ਡਰਾਮਾ। ਫਿਲਮ ਦੀ ਅਸਲੀ ਕਹਾਣੀ ਵੀ ਇਸ ਐਡਵੈਂਚਰ ਟਰਿੱਪ ਤੋਂ ਬਾਅਦ ਹੀ ਸ਼ੁਰੂ ਹੁੰਦੀ ਹੈ। ਫਿਲਮ ’ਚ ਕੀ ਸੇਹਰ ਸੇਠੀ ਤੇ ਕਰਨ ਸਹਿਗਲ ਇਕ-ਦੂਜੇ ਦੋ ਹੋ ਪਾਉਂਦੇ ਹਨ ਅਤੇ ਇਨ੍ਹਾਂ ਦੇ ਪਿਆਰ ਵਿਚਕਾਰ ਕਿਹੜਾ ਵਿਲੇਨ ਐਂਟਰੀ ਲੈਂਦਾ ਹੈ ਇਹ ਜਾਣਨ ਲਈ ਤੁਹਾਨੂੰ ਸਿਨੇਮਾਘਰ ਜਾਉਣਾ ਪਵੇਗਾ।

ਐਕਟਿੰਗ ਤੇ ਮਿਊਜ਼ਿਕ

ਕਰਨ ਦਿਓਲ ਅਤੇ ਸੇਹਰ ਬਾਂਬਾ ਦੀ ਇਹ ਡੈਬਿਊ ਫਿਲਮ ਹੈ। ਦੋਵੇਂ ਇਸ ਫਿਲਮ ’ਚ ਕਿਊਟ ਅਤੇ ਵਧੀਆ ਨਜ਼ਰ ਆਏ। ਫਿਲਮ ’ਚ ਕਰਨ ਦੀ ਮਾਸੂਮੀਅਤ ਅਤੇ ਗੁੱਸਾ ਦੇਖ ਕੇ ਤੁਹਾਨੂੰ ਸੰਨੀ ਦਿਓਲ ਦੀ ਯਾਦ ਆ ਹੀ ਜਾਵੇਗੀ। ਜੇਕਰ ਫਿਲਮ ਦੇ ਮਿਊਜ਼ਿਕ ਦੀ ਗੱਲ ਕਰੀਏ ਤਾਂ ਫਿਲਮ ਦੇ ਸਾਰੇ ਹੀ ਗੀਤ ਤੁਹਾਨੂੰ ਪਸੰਦ ਆਉਣਗੇ।


About The Author

manju bala

manju bala is content editor at Punjab Kesari