ਮਿਊਜ਼ਿਕ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ ਜਲਦ ਰਿਲੀਜ਼ ਹੋਵੇਗਾ ਗਾਇਕ ਅਕਾਲ ਦਾ ਨਵਾਂ ਗੀਤ

9/20/2019 2:56:48 PM

ਜਲੰਧਰ (ਬਿਊਰੋ) — ਸੰਗੀਤ ਜਗਤ ਦਾ ਦਾਇਰਾ ਦਿਨੋਂ-ਦਿਨ ਵੱਡਾ ਹੋ ਰਿਹਾ ਅਤੇ ਆਏ ਦਿਨ ਨਵੇਂ-ਨਵੇਂ ਕਲਾਕਾਰ ਇਸ ਖੇਤਰ 'ਚ ਆ ਰਹੇ ਹਨ। ਅਜਿਹਾ ਹੀ ਇਕ ਗਾਇਕ ਹੈ ਅਕਾਲ। ਜੀ ਹਾਂ, ਗਾਇਕ ਅਕਾਲ ਬਹੁਤ ਜਲਦ ਆਪਣੇ ਨਵੇਂ ਗੀਤ 3ਬੀ2 ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣਗੇ। ਇਸ ਗੱਲ ਦੀ ਜਾਣਕਾਰੀ ਅਕਾਲ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ। ਉਨ੍ਹਾਂ ਨੇ ਆਪਣੇ ਆਉਣ ਵਾਲੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ।
PunjabKesari
 ਇਸ ਗੀਤ ਨੂੰ ਅਕਾਲ ਨੇ ਆਪਣੀ ਦਮਦਾਰ ਆਵਾਜ਼ ਨਾਲ ਸ਼ਿੰਗਾਰਿਆ ਹੈ ਅਤੇ ਇਸ ਦੇ ਬੋਲ ਤੇਜ਼ੀ ਸਰਾਓ ਦੀ ਕਲਮ 'ਚੋਂ ਨਿਕਲੇ ਹਨ, ਜਿਸ ਨੂੰ ਮਿਊਜ਼ਿਕ ਪ੍ਰਰਿੰਸ ਸੱਗੂ ਨੇ ਦਿੱਤਾ ਹੈ। ਇਸ ਗੀਤ ਦੀ ਵੀਡੀਓ EdAmrz ਨੇ ਬਣਾਈ ਹੈ। ਇਸ ਗੀਤ ਨੂੰ ਮਿਊਜ਼ਿਰ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News