ਪਰਮੀਸ਼ ਵਰਮਾ ਦੇ ਇਸ 15 ਸਾਲ ਪੁਰਾਣੇ ਸਾਥੀ ਨੇ ਦੁਨੀਆ ਨੂੰ ਕਿਹਾ ਅਲਵਿਦਾ

10/9/2019 8:38:08 AM

ਜਲੰਧਰ (ਬਿਊਰੋ) — ਪੈੱਟਸ ਬਹੁਤ ਸਾਰੇ ਲੋਕਾਂ ਦੇ ਕਰੀਬੀ ਦੋਸਤ ਅਤੇ ਪਰਿਵਾਰਿਕ ਮੈਂਬਰ ਹੁੰਦੇ ਹਨ। ਖਾਸ ਕਰਕੇ ਸਿਤਾਰੇ ਆਪਣੇ ਕੁੱਤਿਆਂ ਨੂੰ ਦਿਲੋਂ ਜਾਨ ਤੋਂ ਪਿਆਰ ਕਰਦੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਵੀ ਜਾਨਵਰਾਂ ਨਾਲ ਗੂੜ੍ਹਾ ਲਗਾਓ ਰੱਖਦੇ ਹਨ। ਪਰਮੀਸ਼ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਆਪਣੇ 15 ਸਾਲ ਦੇ ਸਾਥੀ ਨੂੰ ਸ਼ਰਧਾਂਜਲੀ ਦਿੱਤੀ ਹੈ। ਦਰਅਸਲ, ਪਰਮੀਸ਼ ਵਰਮਾ ਨੇ ਆਪਣੇ ਪੈੱਟ ਨਾਲ ਇਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ,'ਰੈਸਟ ਇਨ ਪੀਸ ਭਰਾ,ਤੂੰ ਜ਼ਰੂਰ ਹੁਣ ਦਰਦ ਨਾਲੋਂ ਚੰਗੀ ਜਗ੍ਹਾ 'ਤੇ ਹੋਵੇਗਾਂ, 15 ਸਾਲਾਂ ਦਾ ਸਾਥੀ। ਕਾਸ਼ ਤੈਨੂੰ ਆਖਰੀ ਸਮੇਂ 'ਤੇ ਇਕ ਚੰਗਾ ਆਖਰੀ ਅਲਵਿਦਾ ਕਹਿ ਸਕਦਾ।'

 
 
 
 
 
 
 
 
 
 
 
 
 
 

Rest in Peace Brother, You’re probably in a better place away from the Pain. 15 years of companionship. I wish I could say final good bye to good you.

A post shared by Parmish Verma (@parmishverma) on Oct 8, 2019 at 3:00am PDT


ਦੱਸ ਦਈਏ ਕਿ ਇਸ ਤਸਵੀਰ 'ਚ ਪਰਮੀਸ਼ ਵਰਮਾ ਅਤੇ ਉਨ੍ਹਾਂ ਦਾ ਪੈੱਟ ਕੁੱਤਾ ਨਜ਼ਰ ਆ ਰਿਹਾ ਹੈ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰਮੀਸ਼ ਵਰਮਾ ਵੀ ਆਪਣੇ ਪੈੱਟ ਨੂੰ ਫੈਮਿਲੀ ਮੈਂਬਰ ਦੀ ਤਰ੍ਹਾਂ ਹੀ ਰੱਖਦੇ ਸਨ। ਪਰਮੀਸ਼ ਵਰਮਾ ਜਿੰਨ੍ਹਾਂ ਨੇ ਗੀਤਾਂ ਦੇ ਨਿਰਦੇਸ਼ਨ ਕਰਨ ਤੋਂ ਪੰਜਾਬੀ ਇੰਡਸਟਰੀ 'ਚ ਸ਼ੁਰੂਆਤ ਕੀਤੀ ਸੀ। ਬਾਅਦ 'ਚ ਉਨ੍ਹਾਂ ਗਾਇਕੀ ਦੇ ਨਾਲ-ਨਾਲ ਫਿਲਮਾਂ 'ਚ ਮੱਲਾਂ ਮਾਰੀਆਂ ਹਨ। ਪਰਮੀਸ਼ ਵਰਮਾ 'ਸਿੰਘਮ', 'ਦਿਲ ਦੀਆਂ ਗੱਲਾਂ', 'ਰੌਕੀ ਮੈਂਟਲ' ਵਰਗੀਆਂ ਫਿਲਮਾਂ 'ਚ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਪਰਮੀਸ਼ ਵਰਮਾ ਬਹੁਤ ਜਲਦ ਸੋਨਮ ਬਾਜਵਾ ਨਾਲ ਫਿਲਮ 'ਜਿੰਦੇ ਮੇਰੀਏ' 'ਚ ਨਜ਼ਰ ਆਉਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News