B''Day: ਇਸ ਫਿਲਮ ਨਾਲ ਹਿੱਟ ਹੋਈ ਸੀ ਪ੍ਰਾਚੀ ਦੇਸਾਈ, ਮਿਲੇ ਸੀ 6 ਐਵਾਰਡ

Thursday, September 12, 2019 1:05 PM

ਮੁੰਬਈ (ਬਿਊਰੋ)— ਟੀ.ਵੀ. ਦੀ ਦੁਨੀਆ ਤੋਂ ਬਾਲੀਵੁੱਡ ’ਚ ਕਦਮ ਰੱਖਣ ਵਾਲੀ ਅਦਾਕਾਰ ਪ੍ਰਾਚੀ ਦੇਸਾਈ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਪ੍ਰਾਚੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2006 'ਚ ਏਕਤਾ ਕਪੂਰ ਦੇ ਟੀ. ਵੀ. ਸ਼ੋਅ 'ਕਸਮ ਸੇ' ਨਾਲ ਕੀਤੀ ਸੀ। ਪ੍ਰਾਚੀ ਨੂੰ ਸ਼ੁਰੂ ਤੋਂ ਹੀ ਫਿਲਮਾਂ 'ਚ ਅਭਿਨੈ ਕਰਨ ਦਾ ਸ਼ੌਕ ਸੀ ਅਤੇ ਇਸ ਲਈ ਉਸ ਨੇ ਬਾਲਾਜੀ ਟੈਲੀਫਿਲਮ ਨੂੰ ਪੁਣੇ 'ਚ ਆਡੀਸ਼ਨ ਦਿੱਤਾ ਅਤੇ ਇਸ ਨਾਲ ਉਸ ਦੇ ਕਰੀਅਰ ਨੂੰ ਅਹਿਮ ਮੋੜ ਮਿਲਿਆ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ’ਤੇ ਜ਼ਿੰਦਗੀ ਨਾਲ ਜੁੜੀਆਂ ਕਈ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।
PunjabKesari
ਆਪਣੇ ਸਕੂਲ ਦੇ ਦਿਨਾਂ ਤੋਂ ਹੀ ਪ੍ਰਾਚੀ ਸ਼ਾਹਿਦ ਕਪੂਰ ਦੀ ਬਹੁਤ ਵੱਡੀ ਫੈਨ ਸੀ ਪਰ ਜਿਵੇਂ ਹੀ ਉਹ ਵੱਡੀ ਹੋਈ ਉਸ ਦੀ ਦੀਵਾਨਗੀ ਰਿਤਿਕ ਰੋਸ਼ਨ ਵੱਲ ਵੱਧਣ ਲੱਗ ਪਈ। ਪ੍ਰਾਚੀ ਖੁਦ ਨਾਲੋਂ ਜ਼ਿਆਦਾ ਉਮਰ ਦੇ ਹੀਰੋ ਨਾਲ ਕੰਮ ਕਰਨਾ ਚਾਹੁੰਦੀ ਸੀ। ਪ੍ਰਾਚੀ ਨੂੰ ਲਗਦਾ ਸੀ ਕਿ ਵੱਡੀ ਉਮਰ ਦਾ ਹੀਰੋ ਅਤੇ ਘੱਟ ਉਮਰ ਵਾਲੀ ਅਦਾਕਾਰਾ ਦੀ ਜੋੜੀ ਫਿਲਮ ਨੂੰ ਹੋਰ ਜ਼ਿਆਦਾ ਦਿਲਚਸਪ ਬਣਾ ਦਿੰਦੀ ਹੈ।
PunjabKesari
ਪ੍ਰਾਚੀ ਨੇ ਸਿਰਫ 2 ਸ਼ੋਅ 'ਚ ਕੰਮ ਕੀਤਾ ਅਤੇ ਫਿਰ ਉਸ ਨੂੰ ਫਿਲਮ 'ਰਾਕ ਆਨ' 'ਚ ਰੋਲ ਆਫਰ ਹੋਇਆ। ਬਿਨਾਂ ਸੋਚੇ ਸਮਝੇ ਉਸ ਨੇ ਫਿਲਮ 'ਚ ਕੰਮ ਕਰਨ ਲਈ ਹਾਮੀ ਭਰ ਦਿੱਤੀ। ਉਸ ਸਮੇਂ ਫਰਹਾਨ ਅਖਤਰ ਦੀ ਫਿਲਮ ਨਾਲ ਡੈਬਿਊ ਕਰਨਾ ਛੋਟੀ ਗੱਲ ਨਹੀਂ ਸੀ। ਐਕਟਿੰਗ ਅਤੇ ਸ਼ਾਨਦਾਰ ਲੁੱਕ ਦੀ ਬਦੌਲਤ ਪ੍ਰਾਚੀ ਨੂੰ ਕਈ ਫਿਲਮਾਂ ਮਿਲੀਆਂ। ਹਾਲਾਂਕਿ ਉਸ ਨੇ ਅਜੇ ਤੱਕ ਜ਼ਿਆਦਾ ਫਿਲਮਾਂ 'ਚ ਕੰਮ ਨਹੀਂ ਕੀਤਾ।
PunjabKesari
ਫਿਲਮ 'ਵਨਸ ਅਪਾਨ ਟਾਈਮ ਇੰਨ ਮੁੰਬਈ' 'ਚ ਪ੍ਰਾਚੀ ਇਮਰਾਨ ਹਾਸ਼ਮੀ ਦੇ ਆਪੋਜ਼ਿਟ ਨਜ਼ਰ ਆਈ। ਇਸ ਫਿਲਮ ਲਈ ਉਸ ਨੂੰ 6 ਐਵਾਰਡ ਮਿਲੇ ਸਨ। ਇਸ ਫਿਲਮ ਨੇ ਪ੍ਰਾਚੀ ਨੂੰ ਖੂਬ ਸ਼ੋਹਰਤ ਦਿੱਤੀ।
PunjabKesari
ਪਰਦੇ 'ਤੇ ਇਮਰਾਨ ਹਾਸ਼ਮੀ ਨਾਲ ਉਸ ਦੀ ਜੋੜੀ ਖੂਬ ਪਸੰਦ ਕੀਤੀ ਗਈ। ਇਸ ਤੋਂ ਇਲਾਵਾ ਪ੍ਰਾਚੀ ਦੇਸਾਈ 'ਤੇਰੀ ਮੇਰੀ ਕਹਾਣੀ', 'ਏਕ ਵਿਲੀਅਨ', 'ਅਜ਼ਹਰ', 'ਰਾਕ ਆਨ 2' ਅਤੇ 'ਲਾਈਫ ਪਾਰਟਨਰ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੀ ਹੈ।
PunjabKesari
ਆਪਣੇ ਡੈਬਿਊ ਟੀ ਵੀ ਸ਼ੋਅ 'ਕਸਮ ਸੇ' 'ਚ ਜ਼ਬਰਦਸਤ ਅਭਿਨੈ ਕਰਕੇ ਪ੍ਰਾਚੀ ਬੈਸਟ ਅਭਿਨੇਤਰੀ ਦੇ ਐਵਾਰਡ ਨਾਲ ਸਨਮਾਨਿਤ ਹੋ ਚੁੱਕੀ ਹੈ।
PunjabKesari


About The Author

manju bala

manju bala is content editor at Punjab Kesari