ਇੱਧਰ ਅੱਤਵਾਦੀ ਹਮਲੇ ਨਾਲ ਕੰਬਿਆ ਦੇਸ਼, ਉਧਰ ਜਸ਼ਨਾਂ 'ਚ ਰੁੱਝਾ ਬਾਲੀਵੁੱਡ

2/16/2019 11:38:37 AM

ਮੁੰਬਈ (ਬਿਊਰੋ) — ਕਸ਼ਮੀਰ ਦੇ ਪੁਲਵਾਮਾ ਜ਼ਿਲੇ ਦੇ ਲੇਥਪੁਰਾ ਨੇੜੇ ਸ਼੍ਰੀਨਗਰ-ਜੰਮੂ ਰਾਜਮਾਰਗ 'ਤੇ ਅੱਤਵਾਦੀਆਂ ਨੇ ਆਈ. ਈ. ਡੀ. ਧਮਾਕਾ ਕਰਕੇ ਸੀ. ਆਰ. ਪੀ. ਐੱਫ਼. ਦੇ ਕਾਫਿਲੇ ਨੂੰ ਨਿਸ਼ਾਨਾ ਬਣਾਇਆ, ਜਿਸ 'ਚ 44 ਜਵਾਨ ਸ਼ਹੀਦ ਹੋਏ ਤੇ ਕਈ ਜ਼ਖਮੀ ਹੋਏ। ਸ਼ਹੀਦ ਹੋਏ ਜਵਾਨਾਂ ਦੇ ਮ੍ਰਿਤਕ ਸਰੀਰਾਂ ਨੂੰ ਪਛਾਣਨਾ ਮੁਸ਼ਕਿਲ ਸੀ। ਇਕ ਪਾਸੇ ਇਸ ਘਟਨਾ ਨਾਲ ਪੂਰਾ ਦੇਸ਼ 'ਚ ਦੁੱਖ (ਰੌਣ,ਵਿਰਾਪ ਹੋ ਰਿਹਾ ਸੀ) ਛਾਇਆ ਹੋਇਆ ਸੀ, ਉੱਥੇ ਹੀ ਦੂਜੇ ਪਾਸੇ 14 ਫਰਵਰੀ ਦੀ ਰਾਤ ਵੈਲਨਟਾਇਨ ਡੇਅਤੇ ਪਾਰਟੀਆਂ ਦੀਆਂ ਰੰਗੀਨੀਆਂ 'ਚ ਡੁੱਬਾ ਹੋਇਆ ਨਜ਼ਰ ਆਇਆ। 

PunjabKesari
ਗਲੈਮਰਸ ਅੰਦਾਜ਼ 'ਚ ਕਿਸੇ ਨੇ ਬਰਥਡੇ ਸੈਲੀਬ੍ਰੇਟ ਕੀਤਾ ਤੇ ਕੋਈ ਮਿਊਜ਼ਿਕ ਕਨਸਰੰਟ 'ਚ ਪਹੁੰਚਿਆ ਅਤੇ ਕੋਈ ਜੀ-5 ਚੈਨਲ ਦੀ ਸਕਸੈਸ ਪਾਰਟੀ 'ਚ ਚਿਲ ਕਰਦੇ ਦਿਸੇ। ਇਸ ਤੋਂ ਉਲਟ ਭੋਪਾਲ 'ਚ ਚੱਲ ਰਹੇ ਭਾਰਤ ਭਵਨ ਦੇ 37ਵੇਂ ਵਰ੍ਹੇਗੰਢ ਸਮਾਰੋਹ 'ਚ ਸ਼ਹੀਦਾਂ ਪ੍ਰਤੀ ਡੂੰਘੀ ਸੰਵੇਦਨਸ਼ੀਲਤਾ ਦੇਖਣ ਨੂੰ ਮਿਲੀ। ਜਿਵੇਂ ਹੀ ਪੁਲਵਾਮਾ ਦੀ ਖਬਰ ਭਾਰਤ ਭਵਨ ਪਹੁੰਚੀ, ਉਥੇ ਚੱਲ ਰਹੇ ਸੰਗੀਤ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। 

PunjabKesari
ਕੁਝ ਸਿਤਾਰਿਆਂ ਦਾ ਤਾਂ ਇਹ ਹਾਲ ਵੀ ਰਿਹਾ ਕਿ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਕੋਲ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਸਮਾਂ ਵੀ ਨਹੀਂ ਸੀ। ਜਦੋਂਕਿ ਇਸੇ ਦੌਰਾਨ ਉਹ ਬਾਕੀ ਚੀਜ਼ਾਂ 'ਚ ਜ਼ਰੂਰ ਐਕਟਿਵ ਰਹੇ। ਇਸ 'ਚ ਮਿਲੈਨਿਅਮ ਸਟਾਰ ਆਖੇ ਜਾਣ ਵਾਲੇ ਅਮਿਤਾਭ ਬੱਚਨ, ਕਿੰਗ ਖਾਨ ਦ ਦਰਜਾ ਪਾ ਚੁੱਕੇ ਸ਼ਾਹਰੁਖ ਦਾ ਨਾਂ ਸ਼ਾਮਲ ਹੈ। ਅਮਿਤਾਭ ਬੱਚਨ ਨੇ ਸ਼ਹੀਦਾਂ ਲਈ ਕੁਝ ਲਿਖਣ ਦੀ ਬਜਾਏ ਇੰਸਟਾਗ੍ਰਾਮ 'ਤੇ ਇਕ ਬੱਚੇ ਦਾ ਵੀਡੀਓ ਸ਼ੇਅਰ ਕੀਤੀ ਹੈ। 

 
 
 
 
 
 
 
 
 
 
 
 
 
 

Amaaaziiiiiiig

A post shared by Amitabh Bachchan (@amitabhbachchan) on Feb 15, 2019 at 1:58am PST


ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ, ਕਰਿਸ਼ਮਾ ਕਪੂਰ ਆਪਣੇ ਪਿਤਾ ਰਣਧੀਰ ਕਪੂਰ ਦੇ ਬਰਥਡੇ 'ਤੇ ਡਿਨਰ ਕਰਨ ਪਹੁੰਚੇ ਸਨ। ਇਸ ਦੌਰਾਨ ਸੈਫ ਅਲੀ ਖਾਨ ਤੇ ਬਾਕੀ ਕਪੂਰ ਪਰਿਵਾਰ ਦੇ ਮੈਂਬਰ ਵੀ ਮੌਜ਼ੂਦ ਸਨ। 

PunjabKesari
ਪੁਣੀਤ ਮਲਹੋਤਰਾ ਨੇ ਬਾਂਦਰਾ 'ਚ ਹੀ ਆਪਣੇ ਰੇਸੀਡੈਂਸ 'ਤੇ ਇਕ ਪਾਰਟੀ ਹੋਸਟ ਕੀਤੀ ਸੀ। ਇਸ ਮੌਕੇ ਉਸ ਦੇ ਘਰ ਅਥਿਆ ਸ਼ੈੱਟੀ, ਕਾਰਤਿਕ ਆਰਿਅਨ, ਨੇਹਾ ਕੱਕੜ ਵਰਗੇ ਸਿਤਾਰੇ ਪਹੁੰਚੇ ਸਨ।

PunjabKesari
ਇਕ ਚੈਨਲ ਦੀ ਫਰਸਟ ਐਨੀਵਰਸਰੀ ਪਾਰਟੀ ਜੀ. ਡਬਲਿਯੂ. ਮੈਰੀਅਟ ਜੁਹੂ 'ਚ ਹੋਈ। ਇਸ ਦੌਰਾਨ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ। ਖਾਸ ਤੌਰ 'ਤੇ ਅਰਬਾਜ਼ ਖਾਨ, ਅਰਜੁਨ ਰਾਮਪਾਲ, ਜਾਵੇਦ ਜਾਫਰੀ, ਸਲਮਾ ਆਗਾ, ਮਹੇਸ਼ ਭੱਟ, ਪੂਜਾ ਭੱਟ ਸਮੇਤ ਕਈ ਸਿਤਾਰੇ ਨਜ਼ਰ ਆਏ। 

PunjabKesari
ਦੱਸ ਦਈਏ ਕਿ ਪ੍ਰਿੰਸ ਨਰੂਲ ਤੇ ਯੁਵਿਕਾ ਚੌਧਰੀ ਨੇ ਵੀ ਆਪਣਾ ਸੌਂਗ ਲਾਂਚ ਈਵੈਂਟ ਪੁਲਵਾਮਾ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਦੇ ਸਨਮਾਨ 'ਚ ਰੱਦ ਕਰ ਦਿੱਤਾ। ਗੋਲਡੀ ਗੋਲਡਨ ਪ੍ਰਿਵਿਕਾ ਸੌਂਗ 15 ਜਨਵਰੀ ਨੂੰ ਸ਼ਾਮ 6 ਵਜੇ ਲਾਂਚ ਹੋਣਾ ਸੀ। ਪ੍ਰਿੰਸ ਨੇ ਇਸ ਦੀ ਜਾਣਕਾਰੀ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸ਼ੇਅਰ ਕੀਤੀ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News