44 ਦੀ ਉਮਰ ''ਚ ਪਿਤਾ ਬਣੇਗਾ ਇਹ ਟੀ. ਵੀ. ਐਕਟਰ

8/5/2019 4:45:39 PM

ਨਵੀਂ ਦਿੱਲੀ (ਬਿਊਰੋ) — ਮਸ਼ਹੂਰ ਟੀ. ਵੀ. ਅਦਾਕਾਰ ਰਘੂ ਰਾਮ ਇਸ ਸਮੇਂ ਸੱਤਵੇਂ ਆਸਮਾਨ 'ਤੇ ਹੈ। ਅਜਿਹਾ ਇਸ ਲਈ ਹੈ ਕਿ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ 'ਚ ਜਲਦ ਹੀ ਇਕ ਨੰਨ੍ਹੀ ਜਾਨ ਦੀ ਐਂਟਰੀ ਹੋਣ ਵਾਲੀ ਹੈ। ਜੀ ਹਾਂ, ਤੁਸੀਂ ਬਿਲਕੁਲ ਠੀਕ ਸਮਝੇ। ਦਰਅਸਲ, ਰਘੂ ਰਾਮ ਦੀ ਪਤਨੀ ਨਤਾਲੀ ਪ੍ਰੈਗਨੈਂਟ ਹੈ। ਦੋਵੇਂ ਆਪਣੇ ਆਉਣ ਵਾਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਰਘੂ ਰਾਮ ਨੇ ਇੰਸਟਾਗ੍ਰਾਮ ਦੇ ਜ਼ਰੀਏ ਇਹ ਗੁੱਡ ਨਿਊਜ਼ ਸਾਰਿਆਂ ਨਾਲ ਸ਼ੇਅਰ ਕੀਤੀ ਹੈ।

PunjabKesari

ਉਨ੍ਹਾਂ ਨੇ ਇਕ ਤਸਵੀਰ ਪੋਸਟ ਕੀਤੀ ਹੈ, ਜਿਸ 'ਚ ਰਘੂ ਰਾਮ ਦਾ ਹੱਥ ਨਤਾਲੀ ਦੇ 'ਬੇਬੀ ਬੰਪ' 'ਤੇ ਹੈ। ਉਥੇ ਹੀ ਨਤਾਲੀ ਦੇ ਹੱਥ 'ਚ ਛੋਟੇ ਬੱਚਿਆਂ ਦੇ ਜੁੱਤਿਆਂ ਦੀ ਜੋੜੀ ਹੈ। ਇਸ ਤਸਵੀਰ ਨਾਲ ਰਘੂ ਨੇ ਲਿਖਿਆ, ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਐਡਵੇਂਚਰ ਲਈ ਤਿਆਰ ਹੋ ਰਿਹਾ ਹਾਂ। ਰਘੂ ਤੇ ਨਤਾਲੀ ਨੇ 12 ਦਸੰਬਰ 2018 ਨੂੰ ਵਿਆਹ ਕਰਵਾਇਆ ਸੀ। ਉਨ੍ਹਾਂ ਦਾ ਵਿਆਹ ਇੰਡੀਅਨ ਸਟਾਈਲ 'ਚ ਗੋਆ 'ਚ ਹੋਇਆ ਸੀ। ਇਸ ਵਿਆਹ 'ਚ ਕਰੀਬੀ ਰਿਸ਼ਤੇਦਾਰ ਤੇ ਦੋਸਤ ਸ਼ਾਮਲ ਹੋਏ ਸਨ। 

 

 
 
 
 
 
 
 
 
 
 
 
 
 
 

Getting ready for the biggest adventure of my life yet! @nataliediluccio #OverTheMoon

A post shared by Raghu Ram (@instaraghu) on Aug 3, 2019 at 11:21pm PDT

ਲਵ ਸਟੋਰੀ
ਰਘੂ ਤੇ ਉਸ ਦੀ ਪਤਨੀ ਨਤਾਲੀ ਦੀ ਮੁਲਾਕਾਤ ਯੂਟਿਊਬ 'ਤੇ ਜ਼ਰੀਏ ਹੋਈ ਸੀ। ਰਘੂ ਨੇ 'ਕਹੀਂ ਤੋ ਹੋਗੀ ਵੋ' ਗੀਤ 'ਤੇ ਨਤਾਲੀ ਦੀ ਪਰਫਰਾਮੈਂਸ ਦੇਖੀ ਸੀ। ਸਾਲ 2008 'ਚ ਆਈ 'ਜਾਨੇ ਤੂ ਜਾਨੇ ਨਾ' ਗੀਤ 'ਤੇ ਨਤਾਲੀ ਦੀ ਪਰਫਾਰਮੈਂਸ ਦੇਖ ਰਘੂ ਨਤਾਲੀ 'ਤੇ ਫਿਦਾ ਹੋ ਗਏ ਸਨ। ਇਸ ਤੋਂ ਬਾਅਦ ਇਨ੍ਹਾਂ ਦੀ ਮੁਲਾਕਾਤ ਸਾਲ 2011 'ਚ ਹੋਈ ਸੀ। ਇਸ ਤੋਂ ਬਾਅਦ ਦੋਵਾਂ ਦੀ ਦੋਸਤੀ ਹੋਈ, ਜਿਸ ਤੋਂ ਬਾਅਦ ਦੋਵਾਂ ਨੇ ਦੋਸਤੀ ਨੂੰ ਅੱਗੇ ਵਧਾਉਣ ਦਾ ਫੈਸਲਾ ਲਿਆ। ਨਤਾਲੀ ਤੋਂ ਪਹਿਲਾਂ ਰਘੂ ਨੇ ਅਦਾਕਾਰਾ, ਸਿੰਗਰ ਸੁਗੰਧਾ ਗਰਗ ਨਾਲ ਵਿਆਹ ਕਰਵਾਇਆ ਸੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News