ਤਮੰਨਾ ਦੀ ਅਦਾਕਾਰੀ ਤੋਂ ਖੁਸ਼ ਹੋਏ ਇਸ ਐਕਟਰ ਨੇ ਦਿੱਤੀ 2 ਕਰੋੜ ਦੇ ਹੀਰੇ ਦੀ ਅੰਗੂਠੀ

Wednesday, October 9, 2019 1:12 PM

ਮੁੰਬਈ (ਬਿਊਰੋ) — ਸਾਊਥ ਦੇ ਹਿੱਟ ਅਦਾਕਾਰ ਚਿਰੰਜੀਵੀ ਦੀ ਫਿਲਮ 'Sye Raa Narasimha Reddy' ਬਾਕਸ ਆਫਿਸ 'ਤੇ ਕਮਾਲ ਦਿਖਾ ਰਹੀ ਹੈ। ਇਸ ਫਿਲਮ 'ਚ ਅਦਾਕਾਰਾ ਤਮੰਨਾ ਭਾਟੀਆ ਨੇ ਵੀ ਅਹਿਮ ਕਿਰਦਾਰ ਨਿਭਾਇਆ ਹੈ। ਤਮੰਨਾ ਦੀ ਅਦਾਕਾਰੀ ਨੂੰ ਦੇਖ ਕੇ ਚਿਰੰਜੀਵੀ ਇੰਨੇ ਜ਼ਿਆਦਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਤਮੰਨਾ ਨੂੰ ਦੁਨੀਆ ਦਾ ਸਭ ਤੋਂ ਵੱਡਾ ਹੀਰਾ ਤੋਹਫੇ 'ਚ ਦਿੱਤਾ ਹੈ। ਇਸ ਹੀਰੇ ਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਤਮੰਨਾ ਨੂੰ ਤੋਹਫੇ 'ਚ ਮਿਲਿਆ ਇਹ ਹੀਰਾ ਦੁਨੀਆ ਦਾ 5ਵਾਂ ਸਭ ਤੋਂ ਵੱਡਾ ਬਲੈਕ ਡਾਈਮੰਡ ਹੈ। ਇਸ ਹੀਰੇ ਦੀ ਕੀਮਤ 2 ਕਰੋੜ ਦੱਸੀ ਜਾ ਰਹੀ ਹੈ।

 

ਦੱਸਣਯੋਗ ਹੈ ਕਿ ਇਸ ਫਿਲਮ 'ਚ ਤਮੰਨਾ ਭਾਟੀਆ ਨੇ 'ਲਕਸ਼ਮੀ' ਦਾ ਕਿਰਦਾਰ ਨਿਭਾਇਆ ਹੈ, ਜੋ ਫਿਲਮ ਦੀ ਹੀਰੋਇਨ ਹੈ। ਇਹ ਫਿਲਮ 2 ਅਕਤੂਬਰ ਨੂੰ ਰਿਲੀਜ਼ ਹੋਈ ਸੀ। ਇਸ ਸਭ ਦੇ ਚੱਲਦਿਆਂ ਚਿਰੰਜੀਵੀ ਦੇ ਬੇਟੇ ਦੀ ਪਤਨੀ ਉਪਾਸਨਾ ਨੇ ਤਮੰਨਾ ਭਾਟੀਆ ਨੂੰ ਇਹ ਹੀਰਾ ਤੋਹਫੇ 'ਚ ਦਿੱਤਾ ਹੈ। ਉਪਾਸਨਾ ਨੇ ਇਸ ਹੀਰੇ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।


Edited By

Sunita

Sunita is news editor at Jagbani

Read More