''ਨੱਚ ਬੱਲੀਏ 9'' ਦੇ ਸੈੱਟ ''ਤੇ ਰੋਂਦੇ ਹੋਏ ਰਵੀਨਾ ਟੰਡਨ ਨੇ ਕੱਪਲ ਤੋਂ ਮੰਗੀ ਮੁਆਫੀ

8/26/2019 5:08:28 PM

ਨਵੀਂ ਦਿੱਲੀ (ਬਿਊਰੋ) — ਬੀਤੀ ਦਿਨੀਂ ਯਾਨੀ ਕਿ ਐਤਵਾਰ ਨੂੰ 'ਨੱਚ ਬੱਲੀਏ 9' ਤੋਂ ਇਕ ਹੋਰ ਜੋੜੀ ਨੇ ਅਲਵਿਦਾ ਆਖ ਦਿੱਤਾ। ਸ਼ੋਅ ਤੋਂ ਸਾਬਕਾ ਕੱਪਲ ਉਰਵਸ਼ੀ ਢੋਲਕਿਆ ਤੇ ਅਨੁਜ ਸਚਦੇਵਾ ਐਲੀਮਿਨੇਟ ਹੋਏ। ਐਲੀਮਿਨੇਟ ਰਾਊਂਡ 'ਚ ਉਨ੍ਹਾਂ ਦੀ ਟੱਕਰ ਮਧੁਰਿਮਾ ਤੁਲੀ-ਵਿਸ਼ਾਲ ਆਦਿਤਿਆ ਸਿੰਘ ਨਾਲ ਸੀ। ਨਤੀਜਾ ਦੱਸਣ ਤੋਂ ਪਹਿਲਾ ਸ਼ੋਅ 'ਚ ਕਾਫੀ ਹਲਚਲ ਦੇਖਣ ਨੂੰ ਮਿਲੀ। ਸ਼ੋਅ 'ਚ ਰਵੀਨਾ ਟੰਡਨ ਨੂੰ ਇਮੋਸ਼ਨਲ ਹੁੰਦੇ ਵੀ ਦੇਖਿਆ ਗਿਆ। ਫੈਸਲਾ ਸੁਣਾਉਣ ਤੋਂ ਪਹਿਲਾ ਅਹਿਮਦ ਖਾਨ ਤੇ ਰਵੀਨਾ ਟੰਡਨ ਨੇ ਬੈਕਸਟੇਜ ਜਾਣ ਦਾ ਫੈਸਲਾ ਲਿਆ। ਖਤਰੇ 'ਚ ਆਈਆਂ ਦੋਵੇਂ ਜੋੜੀਆਂ ਦੀ ਪਰਫਾਰਮੈਂਸ ਨੂੰ ਅਹਿਮਦ ਖਾਨ ਤੇ ਰਵੀਨਾ ਟੰਡਨ ਨੇ ਦੋਬਾਰਾ ਦੇਖਿਆ। ਇਸ ਤੋਂ ਬਾਅਦ ਜਦੋਂ ਫੈਸਲਾ ਸੁਣਾਉਣ ਦੀ ਵਾਰੀ ਆਈ ਤਾਂ ਰਵੀਨਾ ਟੰਡਨ ਰੋਣ ਲੱਗੀ। ਰਵੀਨਾ ਟੰਡਨ ਨੇ ਰੋਂਦੇ ਹੋਏ ਦੋਵੇਂ ਜੋੜੀਆਂ ਤੋਂ ਮੁਆਫੀ ਮੰਗੀ। ਅਦਾਕਾਰਾ ਨੇ ਕਿਹਾ, ''ਬੇਹੱਦ ਮੁਸ਼ਕਿਲ ਸੀ। ਬਹੁਤ ਇਮੋਸ਼ਨਲ ਸੀ ਸਾਡੇ ਲਈ। ਤੁਸੀਂ ਸਾਰੇ ਲੋਕ ਪਰਿਵਾਰ ਦੀ ਤਰ੍ਹਾਂ ਹੋ ਗਏ ਹਨ ਸਾਡੇ ਲਈ।''
ਜੱਜ ਨੇ ਮਧੁਰਿਮਾ-ਵਿਸ਼ਾਲ ਦੀ ਜੋੜੀ ਨੂੰ 93.5% ਦਿੱਤੇ, ਉਥੇ ਹੀ ਉਰਵਸ਼ੀ-ਅਨੁਜ ਨੂੰ 92.5% ਨੰਬਰ ਦਿੱਤੇ। ਸ਼ੋਅ ਤੋਂ ਨਿਕਲਦੇ ਸਮੇਂ ਉਰਵਸ਼ੀ-ਅਨੁਜ ਕਾਫੀ ਇਮੋਸ਼ਨਲ ਨਜ਼ਰ ਆਏ। ਉਰਵਸ਼ੀ ਨੇ ਕਿਹਾ ਕਿ ''ਸਾਡਾ ਇਥੋਂ ਤੱਕ ਪਹੁੰਚਣਾ ਹੀ ਬਹੁਤ ਮੁਸ਼ਕਿਲ ਸੀ।'' ਸੈੱਟ 'ਤੇ ਸਾਰਿਆਂ ਨੇ ਸ਼ੋਅ ਤੋਂ ਬਾਹਰ ਹੋਈ ਉਰਵਸ਼ੀ-ਅਨੁਜ ਦੀ ਜੋੜੀ ਨੂੰ ਗਲੇ ਲਾਇਆ। ਇਸ ਦੇ ਨਾਲ ਹੀ ਮਧੁਰਿਮਾ-ਵਿਸ਼ਾਲ ਦੀ ਜੋੜੀ ਸੁਰੱਖਿਅਤ ਹੋ ਗਈ। ਹਾਲਾਂਕਿ ਸ਼ੋਅ ਤੋਂ ਨਿਕਲਣ ਤੋਂ ਬਾਅਦ ਇਕ ਇੰਟਰਵਿਊ 'ਚ ਉਰਵਸ਼ੀ ਨੇ ਆਪਣੇ ਐਲੀਮਨੇਸ਼ਨ 'ਤੇ ਅਤੇ ਸ਼ੋਅ ਦੇ ਫਾਰਮੇਟ 'ਤੇ ਸਵਾਲ ਉਠਾਏ ਹਨ। 

 

 
 
 
 
 
 
 
 
 
 
 
 
 
 

Let’s get the air conditioners on as tonight is going to be a sizzling hot performance! Performing to a classic number which I have always loved,this one maybe our last but it’s going to stay in my memory album forever! . . @starplus @banijayasia @apnanuj #Sridevi #Iconic #Bollywood #UrUj #UrvashiDholakia #UrvashiDholakia9 #ComingUp #NachBaliye9 @sadnaminhas @khyatip__ @himanshu_heman #❤️ #🔥

A post shared by Urvashi Dholakia (@urvashidholakia9) on Aug 25, 2019 at 1:32am PDT

ਐਲੀਮਨੇਟ ਹੋਣ ਤੋਂ ਬਾਅਦ ਕੀ ਕਿਹਾ ਸੀ ਉਰਵਸ਼ੀ ਨੇ?
ਉਰਵਸ਼ੀ ਨੇ ਕਿਹਾ ਸੀ, ''ਮੈਂ 'ਨੱਚ ਬੱਲੀਏ 9' 'ਚ ਆਪਣੀ ਬਾਊਂਡਰੀ ਨਾਲ ਅੱਗੇ ਜਾ ਕੇ ਚੀਜ਼ਾਂ ਕੀਤੀਆਂ ਪਰ ਸ਼ੋਅ ਦਾ ਫਾਰਮੇਟ ਸਹੀ ਨਹੀਂ ਹੈ। ਵੋਟਿੰਗ ਨੂੰ ਲੈ ਕੇ ਕਲੀਅਰ ਨਹੀਂ ਹੈ। ਕਈ ਜੋੜੀਆਂ ਨੂੰ ਲੈ ਕੇ ਪੱਖਪਾਤ ਹੈ। ਹਰ ਕਿਸੇ ਨੂੰ ਉਥੇ ਫੇਅਰ ਸਟੇਜ ਨਹੀਂ ਦਿੱਤਾ ਜਾਂਦਾ। ਮੈਂ ਨਹੀਂ ਮੰਨ ਸਕਦੀ ਕਿ 35 ਸਾਲ ਦੇ ਕਰੀਅਰ 'ਚ ਮੇਰੀ ਇੰਨੀ ਘੱਟ ਫੈਨ ਫਾਲੋਇੰਗ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਮੈਂ ਕੋਈ ਰਿਐਲਿਟੀ ਸ਼ੋਅ ਕੀਤਾ ਹੈ ਪਰ ਅਜਿਹਾ ਭੇਦਭਾਵ ਪਹਿਲੀ ਵਾਰ ਦੇਖਿਆ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News