ਕੈਂਸਰ ਦੇ ਇਲਾਜ ਪਿੱਛੋਂ ਰਿਸ਼ੀ ਕਪੂਰ ਭਾਰਤ ਪਰਤੇ, ਸ਼ੁਭਚਿੰਤਕਾਂ ਦਾ ਕੀਤਾ ਧੰਨਵਾਦ

9/11/2019 10:30:46 AM

ਮੁੰਬਈ (ਭਾਸ਼ਾ)- ਚੋਟੀ ਦੇ ਫਿਲਮ ਅਭਿਨੇਤਾ 67 ਸਾਲਾ ਰਿਸ਼ੀ ਕਪੂਰ ਅਮਰੀਕਾ ’ਚ ਕੈਂਸਰ ਦਾ ਇਲਾਜ ਕਰਵਾਉਣ ਪਿੱਛੋਂ ਮੰਗਲਵਾਰ ਸਵੇਰੇ ਭਾਰਤ ਪਰਤ ਆਏ। ਵਤਨ ਵਾਪਸ ਆਉਣ ਦੀ ਖਬਰ ਉਨ੍ਹਾਂ ਖੁਦ ਟਵਿਟਰ ’ਤੇ ਸਾਂਝੀ ਕੀਤੀ ਅਤੇ ਕਿਹਾ ਕਿ 11 ਮਹੀਨੇ 11 ਦਿਨ ਬਾਅਦ ਮੈਂ ਘਰ ਵਾਪਸ ਆਇਆ ਹਾਂ। ਉਨ੍ਹਾਂ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ।

at3tb3eo

ਅਮਰੀਕਾ ’ਚ ਇਲਾਜ ਦੌਰਾਨ ਉਨ੍ਹਾਂ ਦੀ ਪਤਨੀ ਨੀਤੂ ਸਿੰਘ ਵੀ ਉਨ੍ਹਾਂ ਦੇ ਨਾਲ ਰਹੀ। ਸਾਹਰੁਖ ਖਾਨ, ਆਲੀਆ ਭੱਟ, ਆਮਿਰ ਖਾਨ, ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੁਕੋਣ, ਅਨੁਪਮ ਖੇਰ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਸਮੇਤ ਕਈ ਪ੍ਰਮੁਖ ਫਿਲਮੀ ਹਸਤੀਆਂ ਨੇ ਅਮਰੀਕਾ ’ਚ ਰਿਸ਼ੀ ਕਪੂਰ ਨਾਲ ਕਈ ਵਾਰ ਮੁਲਾਕਾਤ ਕਰ ਕੇ ਉਨ੍ਹਾਂ ਦੇ ਜਲਦੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ।

9mn6hpr



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News