ਇਸ ਫਿਲਮ ਨੇ ਦਿੱਤੀ ਸਲਮਾਨ ਖਾਨ ਨੂੰ ਬਾਲੀਵੁੱਡ ਦੁਨੀਆ ''ਚ ਖਾਸ ਪਛਾਣ

7/14/2019 10:04:42 AM

ਮੁੰਬਈ(ਬਿਊਰੋ)- ਸਾਲ 1989 'ਚ ਫਿਲਮ 'ਮੈਂਨੇ ਪਿਆਰ ਕੀਆ' ਰਿਲੀਜ਼ ਹੋਈ ਸੀ। ਇਹ ਉਸ ਸਮੇਂ ਦੀ ਸਭ ਤੋਂ ਹਿੱਟ ਫਿਲਮ ਸੀ। ਇਸੇ ਫਿਲਮ ਨਾਲ ਸਲਮਾਨ ਖਾਨ ਨੂੰ ਫਿਲਮੀ ਦੁਨੀਆਂ 'ਚ ਪਛਾਣ ਮਿਲੀ ਸੀ। ਇਸ ਫਿਲਮ ਨੇ ਉਨ੍ਹਾਂ ਨੂੰ ਸਟਾਰ ਬਣਾ ਦਿੱਤਾ। ਇਸ ਤੋਂ ਪਹਿਲਾਂ ਸਲਮਾਨ ਖਾਨ 'ਬੀਵੀ ਹੋ ਤੋ ਐਸੀ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰ ਚੁੱਕੇ ਸਨ ਪਰ ਦੱਸ ਦੇਈਏ ਕਿ ਸਲਮਾਨ ਖਾਨ ਫਿਲਮ 'ਮੈਂਨੇ ਪਿਆਰ ਕੀਆ' ਲਈ ਹੀਰੋ ਨਹੀਂ ਸਨ ਚੁਣੇ ਗਏ, ਤੇ ਨਾਂ ਹੀ ਫਿਲਮ ਪ੍ਰੋਡਿਊਸਰਾਂ ਨੂੰ ਸਲਮਾਨ ਇਸ ਫਿਲਮ ਲਈ ਪਸੰਦ ਸਨ। ਇਸ ਦਾ ਖੁਲਾਸਾ ਪਿਊਸ਼ ਮਿਸ਼ਰਾ ਨੇ ਕੀਤਾ ਸੀ। ਪਿਊਸ਼ ਮਿਸ਼ਰਾ ਨੇ ਇਕ ਪ੍ਰੋਗਰਾਮ ਦੌਰਾਨ ਖੁਲਾਸਾ ਕੀਤਾ ਸੀ ਕਿ ਫਿਲਮ 'ਮੈਂਨੇ ਪਿਆਰ ਕੀਆ' ਦੇ ਹੀਰੋ ਲਈ ਉਨ੍ਹਾਂ ਨੂੰ ਆਫਰ ਆਈ ਸੀ।
PunjabKesari
ਇਸ ਆਫਰ ਨੂੰ ਠੁਕਰਾਉਣ ਪਿੱਛੇ ਉਨ੍ਹਾਂ ਨੇ ਪੂਰਾ ਕਿੱਸਾ ਵੀ ਦੱਸਆ ਸੀ। ਉਨ੍ਹਾਂ ਨੇ ਕਿਹਾ ਕਿ 'ਮੈਨੂੰ ਨਹੀਂ ਪਤਾ ਕਿ ਮੈਂ ਇਹ ਫਿਲਮ ਕਿਉਂ ਨਹੀਂ ਕੀਤੀ। ਮੈਂ ਇਸ ਬਾਰੇ ਸੋਚਦਾ ਵੀ ਨਹੀਂ ਸੀ ਦਰਅਸਲ ਹੋਇਆ ਇਹ ਸੀ ਕਿ ਮੈਂ ਨੈਸ਼ਨਲ ਸਕੂਲ ਆਫ ਡਰਾਮਾ 'ਚ ਪੜ੍ਹਾਈ ਕਰ ਰਿਹਾ ਸੀ, ਉਹ ਤੀਜਾ ਸਾਲ ਸੀ। ਉਦੋਂ ਇਕ ਦਿਨ ਮੈਨੂੰ ਮੇਰੇ ਡਾਇਰੈਕਟ ਮੋਹਨ ਮਹਾਰਿਸ਼ੀ ਨੇ ਆਪਣੇ ਚੈਂਬਰ 'ਚ ਬੁਲਾਇਆ, ਉੱਥੇ ਇਕ ਵਿਅਕਤੀ ਬੈਠਿਆ ਹੋਇਆ ਸੀ।
PunjabKesari
ਉਸ ਨਾਲ ਮਿਲਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਇਹ ਮਿਸਟਰ ਰਾਜਕੁਮਾਰ ਹਨ। ਇਹ ਆਪਣੇ ਬੇਟੇ ਸੂਰਜ ਨੂੰ ਬਤੌਰ ਡਾਇਰੈਕਟਰ ਲਾਂਚ ਕਰਨ ਵਾਲੇ ਹਨ। ਹੀਰੋਇਨ ਦੀ ਤਲਾਸ਼ ਹੋ ਗਈ ਹੈ ਤੇ ਹੁਣ ਹੀਰੋ ਲੱਭਣ ਲਈ ਆਏ ਹਨ। ਰਾਜਕੁਮਾਰ ਮੈਨੂੰ ਦੇਖ ਕੇ ਬਹੁਤ ਖੁਸ਼ ਹੋਏ ਤੇ ਉਨ੍ਹਾਂ ਨੇ ਆਪਣਾ ਕਾਰਡ ਦੇ ਕੇ ਮਿਲਣ ਲਈ ਕਿਹਾ। ਜਿਸ ਤੋਂ ਬਾਅਦ ਮੈਂ ਉਨ੍ਹਾਂ ਕੋਲ ਨਹੀਂ ਗਿਆ ਪਰ ਜਦੋਂ ਫਿਲਮ 'ਮੈਂਨੇ ਪਿਆਰ ਕੀਆ' ਰਿਲੀਜ਼ ਹੋਈ ਤਾਂ ਬਹੁਤ ਪਛਤਾਵਾ ਹੋਇਆ'।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News