ਸਲਮਾਨ ਨੇ ਠੀਕ ਕੀਤੀ ਕੈਟਰੀਨਾ ਦੀ ਸਾੜ੍ਹੀ, ਅਭਿਨੇਤਰੀ ਨੇ ਪੁੱਟੀਆਂ ਗੱਲ੍ਹਾਂ

Saturday, May 18, 2019 4:42 PM
ਸਲਮਾਨ ਨੇ ਠੀਕ ਕੀਤੀ ਕੈਟਰੀਨਾ ਦੀ ਸਾੜ੍ਹੀ, ਅਭਿਨੇਤਰੀ ਨੇ ਪੁੱਟੀਆਂ ਗੱਲ੍ਹਾਂ

ਮੁੰਬਈ (ਬਿਊਰੋ) — ਸਲਮਾਨ ਖਾਨ ਤੇ ਕੈਟਰੀਨਾ ਕੈਫ ਆਪਣੀ ਆਉਣ ਵਾਲੀ ਫਿਲਮ 'ਭਾਰਤ' ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ 'ਚ ਫਿਲਮ ਦਾ ਨਵਾਂ ਗੀਤ 'ਜ਼ਿੰਦਾ' ਰਿਲੀਜ਼ ਹੋਇਆ ਹੈ। ਇਸ ਗੀਤ ਦੀ ਲਾਂਚਿੰਗ ਲਈ ਇਕ ਈਵੈਂਟ ਦਾ ਆਯੋਜਨ ਕੀਤਾ ਗਿਆ ਸੀ। ਈਵੈਂਟ 'ਚ ਫਿਲਮ ਦੇ ਲੀਡ ਐਕਟਰ ਸਲਮਾਨ ਖਾਨ ਤੇ ਕੈਟਰੀਨਾ ਕੈਫ ਵੀ ਪਹੁੰਚੇ ਸਨ। ਇਸ ਦੌਰਾਨ ਕੈਟਰੀਨਾ ਸੈਕਸੀ ਸਾੜ੍ਹੀ 'ਚ ਨਜ਼ਰ ਆਈ। ਉਥੇ ਹੀ ਸਲਮਾਨ ਖਾਨ ਬਲੈਕ ਸ਼ਰਟ ਤੇ ਜੀਨਸ ਪਾ ਕੇ ਪਹੁੰਚੇ। ਦੋਵੇਂ ਦੇ ਕੱਪੜੇ ਮੈਚਿੰਗ ਸਨ।

 

 
 
 
 
 
 
 
 
 
 
 
 
 
 

that attitude,swag,cuteness thou🖤🔥💪 - - #salmankhan #salman #beingsalmankhan #beinghuman #katrinakaif #salkat #katrina #bharat #bharatthefilm #bharatfilm #bharatthemovie #bharatmovie #bollywood

A post shared by Salman Khan♚ (@salmankhanplanet) on May 17, 2019 at 2:17pm PDT

ਇਸ ਈਵੈਂਟ 'ਚ ਕੁਝ ਅਜਿਹਾ ਹੋਇਆ, ਜਿਸ ਦੀ ਕਲਪਨਾ ਫੈਨਜ਼ ਵੀ ਨਹੀਂ ਕਰ ਸਕਦੇ। ਦਰਅਸਲ, ਈਵੈਂਟ 'ਚ ਕੈਟਰੀਨਾ ਦੀ ਸਾੜ੍ਹੀ ਵਿਗੜੀ ਤਾਂ ਸਲਮਾਨ ਨੇ ਝੁਕ ਕੇ ਉਸ ਨੂੰ ਠੀਕ ਕਰਨ ਲੱਗੇ। ਸਾੜ੍ਹੀ ਠੀਕ ਕਰਦੇ ਹੋਏ ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ। ਕੈਟਰੀਨਾ, ਸਲਮਾਨ ਦੀ ਸਾਬਕਾ ਪ੍ਰੇਮਿਕਾ ਹੈ। ਬ੍ਰੇਕਅੱਪ ਤੋਂ ਬਾਅਦ ਵੀ ਦੋਵਾਂ ਦੀ ਅਜਿਹੀ ਬਾਂਡਿੰਗ ਦੇਖ ਕੇ ਫੈਨਜ਼ ਨੂੰ ਕਾਫੀ ਚੰਗਾ ਲੱਗਾ। ਇਸ ਤੋਂ ਇਲਾਵਾ ਕੈਟਰੀਨਾ ਕੈਫ ਵੀ ਸਲਮਾਨ ਖਾਨ ਨੂੰ ਸਪੈਸ਼ਲ ਫੀਲ ਕਰਵਾਉਂਦੀ ਦਿਸੀ।

 
 
 
 
 
 
 
 
 
 
 
 
 
 

Bhaijaan nah ,only Meri Jaan😂💓 Why They both look so cute together?😭🤷‍♀️ #salmankhan #salman #beingsalmankhan #beinghuman #katrinakaif #salkat #katrina #bharat #bharatthefilm #bharatfilm #bharatthemovie #bharatmovie #bollywood

A post shared by Salman Khan♚ (@salmankhanplanet) on May 17, 2019 at 1:20pm PDT


ਸਲਮਾਨ ਖਾਨ ਤੇ ਕੈਟਰੀਨਾ ਕੈਫ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ 'ਚ ਕੈਟਰੀਨਾ ਕੈਫ, ਸਲਮਾਨ ਦੇ ਗੱਲ੍ਹਾਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਦੂਰ ਹੋਣ ਕਾਰਨ ਛੂਹ ਨਾ ਸਕੀ। ਇਸ ਵੀਡੀਓ ਨੂੰ ਦੇਖ ਕੇ ਯੂਜ਼ਰਸ ਆਖ ਰਹੇ ਹਨ, ''ਭਾਈ-ਭਾਬੀ''। ਦੂਜੇ ਯੂਜ਼ਰਸ ਨੇ ਲਿਖਿਆ, ''ਇਨ੍ਹਾਂ ਦੋਵਾਂ ਨੂੰ ਦੁਨੀਆ ਦੀ ਪਰਵਾਹ ਨਹੀਂ ਹੈ। ਦੇਵੇਂ ਆਪਣੇ 'ਚ ਹੀ ਲੱਗੇ ਹੋਏ ਹਨ।''

 
 
 
 
 
 
 
 
 
 
 
 
 
 

babies🌼✨🥀 - - #salmankhan #salman #beingsalmankhan #beinghuman #katrinakaif #salkat #katrina #bharat #bharatthefilm #bharatfilm #bharatthemovie #bharatmovie #bollywood

A post shared by Salman Khan♚ (@salmankhanplanet) on May 17, 2019 at 1:41pm PDT


ਦੱਸਣਯੋਗ ਹੈ ਕਿ ਇਸੇ ਈਵੈਂਟ 'ਚ ਇਕ ਪੱਤਰਕਾਰ ਨੇ ਕੈਟਰੀਨਾ ਕੈਫ ਤੋਂ ਫਿਲਮ 'ਚ ਉਸ ਦੇ ਕਿਰਦਾਰ ਬਾਰੇ ਪੁੱਛਿਆ। ਇਸ ਦੇ ਨਾਲ ਹੀ ਕਿਹਾ ਕਿ ''ਤੁਸੀਂ ਸਲਮਾਨ ਖਾਨ ਨੂੰ ਭਾਈ ਜਾਨ ਆਖ ਕੇ ਬੁਲਾਇਆ।'' ਇਨਾ ਸੁਣਦੇ ਹੀ ਸਲਮਾਨ ਨੇ ਕਿਹਾ, ''ਤੁਹਾਡਾ ਭਾਈ ਜਾਨ ਹਾਂ, ਇਸ ਦਾ ਨਹੀਂ।'' ਸਲਮਾਨ ਖਾਨ ਦਾ ਜਵਾਬ ਸੁਣਦੇ ਹੀ ਕੈਟਰੀਨਾ ਹੱਸਣ ਲੱਗੀ। ਇਸ ਤੋਂ ਬਾਅਦ ਇਕ ਹੋਰ ਰਿਪੋਰਟਰ ਨੇ ਕੈਟਰੀਨਾ ਤੋਂ ਪੁਛਿਆ, ''ਤੁਸੀਂ ਸਲਮਾਨ ਨੂੰ ਭਾਈ ਜਾਨ ਨਹੀਂ ਕਹਿਣਾ ਚਾਹੁੰਦੇ ਤਾਂ ਫਿਰ ਕਿਹੜਾ ਜਾਨ ਆਖੇਗੀ? ਇਸ ਸਵਾਲ ਦਾ ਜਵਾਬ ਦਿੰਦੇ ਹੋਏ ਸਲਮਾਨ ਖਾਨ ਨੇ ਕਿਹਾ, 'ਮੇਰੀ ਜਾਨ'। ਕੈਟਰੀਨਾ ਹੱਸਦੀ ਹੈ ਤਾਂ ਸਲਮਾਨ ਫਿਰ ਆਖਦੇ ਹਨ, ''ਕੀ ਪਤਾ ਭਰਾ ਵੀ ਆਖ ਸਕਦੀ ਹੈ।''


Edited By

Sunita

Sunita is news editor at Jagbani

Read More