ਇਸ ਵਾਰ ਮੁੰਬਈ ''ਚ ਲੱਗੇਗਾ ''ਬਿੱਗ ਬੌਸ 13'' ਦਾ ਸੈੱਟ, ਖਾਸ ਹੈ ਲੋਕੇਸ਼ਨ ਬਦਲਣ ਦਾ ਕਾਰਨ

Thursday, August 1, 2019 12:22 PM

  ਮੁੰਬਈ(ਬਿਊਰੋ)— ਟੀ. ਵੀ. ਦੇ ਸਭ ਤੋਂ ਚਰਚਿਤ ਅਤੇ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦਾ ਸ਼ੁਰੂਆਤ ਸਤੰਬਰ 'ਚ ਹੋਣ ਜਾ ਰਹੀ ਹੈ। 13ਵੇਂ ਸੀਜਨ 'ਚ ਸ਼ੋਅ ਦੀ ਥੀਮ, ਘਰ ਦੀ ਲੋਕੇਸ਼ਨ ਦੇ ਨਾਲ ਸ਼ੋਅ ਦੀ ਟਾਈਮਿੰਗ 'ਚ ਵੀ ਬਦਲਾਅ ਕੀਤੇ ਗਏ ਹਨ। 'ਬਿੱਗ ਬੌਸ' ਦੇ ਪਿਛਲੇ ਸਾਰੇ ਸੀਜਨ 'ਚ 'ਬਿੱਗ ਬੌਸ' ਹਾਊਸ ਦੀ ਲੋਕੇਸ਼ਨ ਲੋਨਾਵਲਾ ਰੱਖੀ ਗਈ ਸੀ ਪਰ ਹੁਣ ਖਬਰ ਹੈ ਕਿ ਇਸ ਸਾਲ ਇਸ ਨੂੰ ਬਦਲ ਕੇ ਮੁੰਬਈ ਕਰ ਦਿੱਤਾ ਗਿਆ ਹੈ। ਇਸ ਸ਼ੋਅ ਦੀ ਲੋਕੇਸ਼ਨ ਬਦਲਾਅ ਦੇ ਦੋ ਕਾਰਨ ਦੱਸੇ ਜਾ ਰਹੇ ਹਨ। ਪਹਿਲਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਸ਼ੋਅ ਦੇ ਹੋਸਟ ਸਲਮਾਨ ਖਾਨ ਜਲਦ ਹੀ ਆਪਣੀ ਅਗਲੀਆਂ ਫਿਲਮਾਂ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਅਜਿਹੇ 'ਚ ਵਾਰ-ਵਾਰ ਟਰੈਵਲ ਕਰਨ ਤੋਂ ਬਚਨ ਲਈ ਲੋਕੇਸ਼ਨ 'ਚ ਬਦਲਾਅ ਕੀਤੇ ਗਏ ਹਨ।
  PunjabKesari
  ਦੂਜਾ ਕਾਰਨ ਇਸ ਸ਼ੋਅ ਦੇ ਬਜਟ ਨੂੰ ਦੱਸਿਆ ਜਾ ਰਿਹਾ ਹੈ। ਜੇਕਰ ਸ਼ੂਟਿੰਗ ਮੁੰਬਈ 'ਚ ਹੀ ਹੋਵੇਗੀ ਤਾਂ ਕਰੂ ਦੇ ਰਹਿਣ ਤੇ ਆਉਣ-ਜਾਣ ਦਾ ਖਰਚਾ ਬਚੇਗਾ। ਇਸ ਸੀਜਨ ਨੂੰ ਪਹਿਲਾਂ ਤੋਂ ਜ਼ਿਆਦਾ ਧਮਾਕੇਦਾਰ ਬਣਾਉਣ ਲਈ ਸ਼ੋਅ ਦੀ ਥੀਮ 'ਹਾਰਰ' ਕਰ ਦਿੱਤੀ ਗਈ ਹੈ। ਸ਼ੋਅ ਨੂੰ 29 ਸਤੰਬਰ ਨੂੰ ਆਨਏਅਰ ਕੀਤਾ ਜਾਣ ਵਾਲਾ ਹੈ। ਸ਼ੋਅ ਨੂੰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਲਮਾਨ ਖਾਨ ਆਪਣੇ ਵੱਖਰੇ ਅੰਦਾਜ਼ 'ਚ ਹੋਸਟ ਕਰਦੇ ਨਜ਼ਰ ਆਉਣਗੇ। ਕਈ ਦਿਨਾਂ ਤੋਂ ਸ਼ੋਅ ਦੇ ਮੁਕਾਬਲੇਬਾਜ਼ਾਂ ਦੇ ਨਾਮਾਂ ਨੂੰ ਲੈ ਕੇ ਅੰਦਾਜ਼ੇ ਲਗਾਏ ਜਾ ਰਹੇ ਸਨ, ਅਜਿਹੇ 'ਚ ਕਰਨ ਪਟੇਲ, ਆਦਿੱਤਿਆ ਨਾਰਾਇਣ, ਮਿਹੀਕਾ ਸ਼ਰਮਾ, ਦੇਵੋਲਿਨਾ ਵਰਗੀਆਂ ਕਈ ਹਸਤੀਆਂ ਦੇ ਨਾਮ ਸਾਹਮਣੇ ਆ ਰਹੇ ਹਨ।


  About The Author

  manju bala

  manju bala is content editor at Punjab Kesari