ਅਰਜੁਨ ਰਾਮਪਾਲ ਨੇ ਬੇਟੇ ਦੇ ਨਾਮ ਦਾ ਕੀਤਾ ਖੁਲਾਸਾ

8/1/2019 1:04:46 PM

ਮੁੰਬਈ(ਬਿਊਰੋ)— ਬਾਲੀਵੁੱਡ ਅਭਿਨੇਤਾ ਅਰਜੁਨ ਰਾਮਪਾਲ ਬੀਤੇ ਕੁਝ ਦਿਨਾਂ ਤੋਂ ਆਪਣੇ ਬੇਟੇ ਨੂੰ ਲੈ ਕੇ ਕਾਫੀ ਸੁਰਖੀਆਂ 'ਚ ਛਾਏ ਹੋਏ ਹਨ। 18 ਜੁਲਾਈ ਨੂੰ ਅਰਜੁਨ ਰਾਮਪਾਲ ਦੀ ਗਰਲਫਰੈਂਡ ਗੈਬਰਿਏਲਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਅਰਜੁਨ ਰਾਮਪਾਲ ਦੇ ਬੇਟੇ ਦਾ ਕੀ ਨਾਮ ਹੋਵੇਗਾ ਇਸ ਨੂੰ ਲੈ ਕੇ ਉਨ੍ਹਾਂ ਦੇ ਫੈਨਜ਼ ਵਿਚਕਾਰ ਸਸਪੈਂਸ ਬਰਕਰਾਰ ਸੀ, ਜਿਸ ਤੋਂ ਹੁਣ ਪਰਦਾ ਉੱਠ ਚੁਕਿਆ ਹੈ। ਅਰਜੁਨ ਰਾਮਪਾਲ ਦੇ ਬੇਟੇ ਦਾ ਨਾਮ ਅਰਿਕ ਰਾਮਪਾਲ ਹੈ। ਅਰਜੁਨ ਰਾਮਪਾਲ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਬੇਟੇ ਦੀ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਬੇਟੇ ਨੇ ਉਨ੍ਹਾਂ ਦੀ ਉਂਗਲ ਨੂੰ ਫੜਿਆ ਹੋਇਆ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਰਜੁਨ ਰਾਮਪਾਲ ਨੇ ਭਾਵੁਕ ਪੋਸਟ ਵੀ ਲਿਖੀ।

 
 
 
 
 
 
 
 
 
 
 
 
 
 

That gracious thing made of tears, of happiness, gratitude and light. A rainbow appeared into our lives. So blessed we feel, gratitude and abundance of joy. Welcome junior Rampal, into our lives. Thank you all for your graciousness, love and beautiful wishes. Say hello to baby Arik Rampal. #ArikRampal

A post shared by Arjun (@rampal72) on Jul 28, 2019 at 12:20am PDT


ਉਨ੍ਹਾਂ ਨੇ ਪੋਸਟ 'ਚ ਲਿਖਿਆ,''ਅੱਥਰੂ, ਖੁਸ਼ੀ, ਆਭਾਰ ਅਤੇ ਰੌਸ਼ਨੀ ਨਾਲ ਬਣੀ ਇਕ ਕੀਮਤੀ ਚੀਜ਼। ਸਾਡੀ ਜ਼ਿੰਦਗੀ 'ਚ ਸਤਰੰਗੀ ਪੀਂਘ ਦੇ ਸਾਰੇ ਰੰਗ ਭਰ ਗÂਈ। ਅਸੀਂ ਬਹੁਤ ਕਿਸਮਤ ਵਾਲੇ ਹਾਂ। ਜੂਨੀਅਰ ਰਾਮਪਾਲ ਦਾ ਸਾਡੀ ਜ਼ਿੰਦਗੀ 'ਚ ਸਵਾਗਤ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ ਤੁਹਾਡੇ ਪਿਆਰ ਤੇ ਦੁਆਵਾਂ ਦੇ ਲਈ, ਬੇਬੀ ਅਰਿਕ ਰਾਮਪਾਲ ਨੂੰ ਹੈਲੋ ਕਹੋ।''
PunjabKesari
ਅਰਜੁਨ ਰਾਮਪਾਲ ਦੇ ਫੈਨਜ਼ ਉਨ੍ਹਾਂ ਦੀ ਇਸ ਪੋਸਟ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਇਸ ਤੋਂ ਪਹਿਲਾਂ ਗੈਬਰਿਏਲਾ ਨੇ ਵੀ ਬੇਟੇ ਅਰਿਕ ਦੀ ਤਸਵੀਰ ਨੂੰ ਸ਼ੇਅਰ ਕੀਤਾ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ 'ਚ ਇਕ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ 'ਚ ਗਰੈਬਿਏਲਾ ਆਪਣੇ ਬੇਟੇ ਨੂੰ ਗਲੇ ਲਗਾਏ ਹੋਏ ਨਜ਼ਰ ਆਈ।
PunjabKesari
ਹਾਲਾਂਕਿ ਤਸਵੀਰ 'ਚ ਬੇਟੇ ਦਾ ਚਿਹਰਾ ਇੱਕ ਦਮ ਸਾਫ਼ ਨਹੀਂ ਨਜ਼ਰ ਆ ਰਿਹਾ ਹੈ ਪਰ ਤਸਵੀਰ ਬੇਹੱਦ ਪਿਆਰੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਗੈਬਰਿਏਲਾ ਨੇ ਇਕ ਕੈਪਸ਼ਨ ਵੀ ਦਿੱਤਾ ਸੀ। ਕੈਪਸ਼ਨ 'ਚ ਗੈਬਰਿਏਲਾ ਨੇ ਲਿਖਿਆ,''ਮੈਂ ਥੱਕੀ ਹੋਈ ਹਾਂ ਪਰ ਅਜੇ ਵੀ ਪਿਆਰ 'ਚ ਹਾਂ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News