'ਬਿੱਗ ਬੌਸ 13' 'ਚ ਲੱਗੇਗਾ ਡਰ ਦਾ ਤੜਕਾ, ਖਾਸ ਥੀਮ ਨਾਲ ਵਾਪਸੀ ਕਰਨਗੇ ਸਲਮਾਨ

Monday, May 27, 2019 11:19 AM

ਮੁੰਬਈ(ਬਿਊਰੋ)— 'ਬਿੱਗ ਬੌਸ ਸੀਜ਼ਨ 13' ਨੂੰ ਲੈ ਕੇ ਮੇਕਰਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਹਨ। ਸ਼ੋਅ ਦੇ ਮੁਕਾਬਲੇਬਾਜ਼ਾਂ ਦੇ ਨਾਮ ਤੋਂ ਲੈ ਕੇ ਲੋਕੇਸ਼ਨ, ਥੀਮ ਨਾਲ ਜੁੜੀ ਹਰ ਨਵੀਂ ਅਪਡੇਟਸ ਲਗਾਤਾਰ ਸਾਹਮਣੇ ਆ ਰਹੀ ਹੈ। ਇਹ ਤਾਂ ਪਹਿਲਾਂ ਹੀ ਕੰਨਫਰਮ ਹੋ ਗਿਆ ਹੈ ਕਿ ਸੀਜ਼ਨ 13 ਵੀ ਸਲਮਾਨ ਖਾਨ ਹੀ ਹੋਸਟ ਕਰਨਗੇ। ਲੋਕੇਸ਼ਨ ਦੇ ਲੋਨਾਵਲਾ ਤੋਂ ਮੁੰਬਈ ਦੇ ਫਿਲਮ ਸਿਟੀ 'ਚ ਸ਼ਿਫਟ ਕਰਨ ਦੀ ਚਰਚਾ ਹੈ। ਇਸ 'ਚ ਸ਼ੋਅ ਦੇ ਕਾਂਸੈਪਟ ਯਾਨੀ ਥੀਮ ਨੂੰ ਲੈ ਕੇ ਵੀ ਵੱਡੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਸ ਮੁਤਾਬਕ, 'ਬਿੱਗ ਬੌਸ 13' ਦੀ ਥੀਮ ਨੂੰ ਲੈ ਕੇ ਖਬਰ ਹੈ ਕਿ ਥੀਮ ਹਾਰਰ ਹੋ ਸਕਦਾ ਹੈ ਪਰ ਹੁਣ ਹਾਰਰ ਥੀਮ ਨੂੰ ਲੈ ਕੇ ਗੱਲ ਫਾਈਨਲ ਨਹੀਂ ਹੋ ਪਾਈ ਹੈ।
PunjabKesari
ਸੀਜ਼ਨ 12 ਦੀ ਥੀਮ ਅਨੋਖੀ ਜੋੜੀ ਸੀ। ਜੇਕਰ ਮੇਕਰਸ ਹਾਰਰ ਥੀਮ 'ਤੇ 'ਬਿੱਗ ਬੌਸ' ਦਾ ਕਾਂਸੈਪਟ ਤੈਅ ਕਰਦੇ ਹਨ ਤਾਂ ਇਹ ਸਹੀ 'ਚ ਯੂਨੀਕ ਹੋਵੇਗਾ। ਇਸ ਤੋਂ ਪਹਿਲਾਂ ਕਿਸੇ ਰਿਐਲਿਟੀ ਸ਼ੋਅ 'ਚ ਅਜਿਹਾ ਕਾਂਸੈਪਟ ਦੇਖਣ ਨੂੰ ਨਹੀਂ ਮਿਲਿਆ ਹੈ। ਉਂਝ ਵੀ ਇਨ੍ਹੀਂ ਦਿਨੀਂ ਟੀ. ਵੀ. ਦੀ ਦੁਨੀਆ 'ਚ ਸੁਪਰਨੈਚੁਰਲ ਸ਼ੋਅਜ਼ ਦਾ ਹੜ੍ਹ ਦੇਖਣ ਨੂੰ ਮਿਲ ਰਿਹਾ ਹੈ। 'ਨਾਗਿਣ 3', 'ਕਵਚ 2', 'ਡਾਇਨ', 'ਨਜ਼ਰ' ਵਰਗੇ ਸ਼ੋਅਜ਼ ਟੀ. ਆਰ. ਪੀ. ਰੇਟਿੰਗ 'ਚ ਅੱਗੇ ਚੱਲ ਰਹੇ ਹਨ। ਹਾਰਰ ਅਤੇ ਸੁਪਰਨੈਚੁਰਲ ਮਸਾਲਾ ਹਮੇਸ਼ਾ ਤੋਂ ਹੀ ਟੀ. ਵੀ. ਆਡੀਅੰਸ ਨੂੰ ਇੰਪ੍ਰੈਸ ਕਰਦਾ ਆਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਰਿਐਲਿਟੀ ਸ਼ੋਅ 'ਚ ਹਾਰਰ ਦਾ ਤੜਕਾ ਕੀ ਜਾਦੂ ਬਿਖੇਰੇਗਾ।


Edited By

Manju

Manju is news editor at Jagbani

Read More