ਸ਼ੋਅ ਦੌਰਾਨ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਰੋ ਪਏ ਸ਼ੈਰੀ ਮਾਨ (ਵੀਡੀਓ)

8/6/2019 12:54:16 PM

ਜਲੰਧਰ (ਬਿਊਰੋ) — ਵੱਖ-ਵੱਖ ਗੀਤਾਂ 'ਤੇ ਅਦਾਕਾਰੀ ਨਾਲ ਮਕਬੂਲ ਹੋਣ ਵਾਲੇ ਸ਼ੈਰੀ ਮਾਨ ਹਮੇਸ਼ਾ ਹੀ ਕਿਸੇ ਨਾ ਕਿਸੇ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਆ ਹੀ ਜਾਂਦੇ ਹਨ। ਹਾਲ ਹੀ 'ਚ ਸ਼ੈਰੀ ਮਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੀ ਮਾਂ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਸ਼ੈਰੀ ਮਾਨ ਕਾਫੀ ਜ਼ਿਆਦਾ ਭਾਵੁਕ ਹੋ ਜਾਂਦੇ ਹਨ। ਦੱਸ ਦਈਏ ਕਿ ਸ਼ੈਰੀ ਮਾਨ ਚੱਲਦੇ ਸ਼ੋਅ 'ਚ ਆਪਣੀ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਰੋ ਪਏ। ਉਨ੍ਹਾਂ ਨੇ ਆਪਣੀ ਮਾਂ ਦੀ ਇਕ ਯਾਦ ਨੂੰ ਤਾਜ਼ਾ ਕਰਦੇ ਹੋਏ ਦੱਸਿਆ ਕਿ“'ਇਕ ਵਾਰ ਜਦੋਂ ਮੈਂ ਤਿਆਰ ਹੋਇਆ ਸੀ ਅਤੇ ਮੇਰੀ ਮਾਂ ਨੇ ਮੇਰੇ ਸਿਰ 'ਤੇ ਹੱਥ ਨਾਲ ਆਸ਼ੀਰਵਾਦ ਦੇਣਾ ਚਾਹਿਆ ਤਾਂ ਮੈਂ ਕਿਹਾ ਕਿ ਮੇਰੇ ਵਾਲ ਖਰਾਬ ਨਾ ਕਰੋ। ਅੱਜ ਮੈਨੂੰ ਯਾਦ ਆਉਂਦੀ ਹੈ ਉਹ ਗੱਲ। ਉਨ੍ਹਾਂ ਕਿਹਾ ਕਿ ਜਿਨ੍ਹਾਂ-ਜਿਨ੍ਹਾਂ ਦੀਆਂ ਮਾਵਾਂ ਨੇ ਉਹ ਕਿਸਮਤ ਵਾਲੇ ਹਨ। ਸ਼ੈਰੀ ਮਾਨ ਨੇ ਅੱਗੇ ਕਿਹਾ ਕਿ ਮੇਰੀ ਪਸੰਦ ਦੀ ਦਾਲ ਕਿਉਂ ਨਹੀਂ ਬਣਾਈ ਮੇਰੀ ਪਸੰਦ ਦੀ ਰੋਟੀ ਕਿਉਂ ਨਹੀਂ ਬਣਾਈ ਆਪ ਵਿਚਾਰੀ ਉਹ ਇਕ ਵਾਰ ਵੀ ਉਹ ਸਕੂਲ ਨਹੀਂ ਗਈ ਪਰ ਮੈਨੂੰ ਪੜ੍ਹਾਇਆ ਲਿਖਾਇਆ ਇੱਥੋਂ ਤੱਕ ਪਹੁੰਚਾਇਆ, ਇਕ ਵਾਰ ਜ਼ੋਰ ਨਾਲ ਤਾੜੀਆਂ ਮੇਰੀ ਮਾਂ ਲਈ ਵਜਾ ਦਿਓ।'

 
 
 
 
 
 
 
 
 
 
 
 
 
 

Respect Veere .. Waheguru Mehar Karn ❤️ @sharrymaan bai saaf dil te mehnati person a ☝️🙏 WMK Admin- @dilkaransran #dilkaransran

A post shared by America Canada Vasde Punjabi ✪ (@pakke_canadawale) on Aug 5, 2019 at 4:46am PDT


ਦੱਸਣਯੋਗ ਹੈ ਕਿ ਸ਼ੈਰੀ ਮਾਨ ਨੇ ਆਪਣੇ-ਆਪ ਨੂੰ ਸੰਭਾਲਦੇ ਹੋਏ ਕਿਹਾ 'ਮੈਂ ਆਪਣੀ ਡਿਊਟੀ ਪੂਰੀ ਕਰਕੇ ਜਾਊਂਗਾ।' ਇਸ ਤੋਂ ਬਾਅਦ ਸ਼ੈਰੀ ਮਾਨ ਨੇ ਮਾਂ 'ਤੇ ਆਪਣਾ ਗੀਤ ਗਾ ਕੇ ਸੁਣਾਇਆ। ਦੱਸ ਦਈਏ ਕਿ ਸ਼ੈਰੀ ਮਾਨ ਦੀ ਮਾਂ ਦਾ ਦਿਹਾਂਤ ਪਿਛਲੇ ਦਿਨੀਂ ਹੋ ਗਿਆ ਸੀ। ਉਨ੍ਹਾਂ ਦੀ ਮਾਂ ਬੀਮਾਰ ਸਨ।

 

 
 
 
 
 
 
 
 
 
 
 
 
 
 

Alvida maa...hor kuch nahi kehan nu bas... Tu mar ke vi mere fikar hi karne aa par tera siyana putt banan di koshish karda rahunga

A post shared by Sharry Mann (@sharrymaan) on Jul 18, 2019 at 10:07am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News