ਸ਼ੇਖਰ ਸੁਮਨ ਦੀ ''ਕੋਲਡ ਡ੍ਰਿੰਕ'' ''ਚੋਂ ਨਿਕਲੇ ਕੀੜੇ, ਸ਼ਿਕਾਇਤ ਕਰਨ ''ਤੇ ਮਿਲਿਆ ਇਹ ਜਵਾਬ

7/19/2019 4:31:30 PM

ਮੁੰਬਈ (ਬਿਊਰੋ) — ਬਾਲੀਵੁੱਡ ਤੇ ਟੀ. ਵੀ. ਇੰਡਸਟਰੀ 'ਚ ਕੰਮ ਕਰ ਚੁੱਕੇ ਸ਼ੇਖਰ ਸੁਮਨ ਨਾਲ ਇਕ ਘਟਨਾ ਹੋਈ ਹੈ। ਇਸ ਘਟਨਾ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਕੇ ਦਿੱਤੀ ਹੈ। ਦਰਅਸਲ ਸ਼ੇਖਰ ਸੁਮਨ ਦੀ 'ਕੋਲਡ ਡ੍ਰਿੰਕ' 'ਚੋਂ ਕੀੜੇ ਨਿਕਲੇ, ਜਿਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕਰਕੇ ਲੋਕਾਂ ਨੂੰ ਕੋਲਡ ਡ੍ਰਿੰਕ ਨਾ ਪੀਣ ਦੀ ਅਪੀਲ ਕੀਤੀ ਹੈ। ਸ਼ੇਖਰ ਸੁਮਨ ਨੇ ਟਵੀਟ ਕਰਕੇ ਦੱਸਿਆ, ''ਜਿਵੇਂ ਹੀ ਉਨ੍ਹਾਂ ਨੇ ਕੋਲਡ ਡ੍ਰਿੰਕ ਪੀਣ ਲਈ ਢੱਕਣ ਖੋਲ੍ਹਿਆ ਤਾਂ ਉਸ 'ਚੋਂ ਕਈ ਕੀੜੇ ਨਿਕਲੇ।'' ਸ਼ੇਖਰ ਸੁਮਨ ਨੇ ਟਵੀਟ ਕੀਤਾ, 'ਜਿਵੇਂ ਹੀ ਲਿਮਕਾ ਦੀ ਬੋਤਲ ਖੋਲ੍ਹੀ। ਉਸ ਦੇ ਢੱਕਣ ਅਤੇ ਰਿਮ 'ਤੇ ਬਹੁਤ ਸਾਰੇ ਕੀੜੇ ਲੱਗੇ ਹੋਏ ਸਨ। ਲੋਕਾਂ ਨੂੰ ਅਪੀਲ ਹੈ ਕਿ ਲਿਮਕਾ ਨਾ ਪੀਣ ਅਤੇ ਨਾ ਹੀ ਖਰੀਦਣ। ਇਸ ਬਾਰੇ ਜਲਦ ਹੀ ਰਿਪੋਰਟ ਕਰੋ। ਸਾਰੇ ਦੇ ਹਿੱਤ ਲਈ ਇਸ ਨੂੰ ਰੀਟਵੀਟ ਕਰੋ।'

 

ਦੱਸ ਦਈਏ ਕਿ ਸ਼ੇਖਰ ਸੁਮਨ ਦੇ ਟਵੀਟ ਕਰਨ ਤੋਂ ਬਾਅਦ ਕੋਲਡ ਡ੍ਰਿੰਕ ਕੰਪਨੀ ਨੇ ਸ਼ੇਖਰ ਸੁਮਨ ਨੂੰ ਇਹ ਜਵਾਬ ਦਿੱਤਾ। ਦੱਸ ਦਈਏ ਕਿ ਸ਼ੇਖਰ ਸੁਮਨ ਨੇ ਇਨ੍ਹੀਂ ਦਿਨੀਂ ਬਾਲੀਵੁੱਡ ਤੇ ਟੀ. ਵੀ. ਇੰਡਸਟਰੀ ਤੋਂ ਦੂਰੀ ਬਣਾਈ ਹੋਈ ਹੈ। ਇਸ ਸਮੇਂ ਆਪਣੇ ਹੋਮ ਪ੍ਰੋਡਕਸ਼ਨ ਦੀਆਂ ਫਿਲਮਾਂ ਬਣਾਉਣ 'ਚ ਲੱਗੇ ਹੋਏ ਹਨ। ਇਹ ਫਿਲਮ ਆਰਮੀ ਅਤੇ ਕਸ਼ਮੀਰ 'ਚ ਆਰਮੀ 'ਤੇ ਹੋਣ ਵਾਲੀ ਪੱਥਰਬਾਜ਼ੀ 'ਤੇ ਬਣਾਈ ਦਾ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News