ਅਨੂਪ ਜਲੋਟਾ ਦੀ ਮਾਂ ਦਾ ਹੋਇਆ ਦਿਹਾਂਤ

7/19/2019 4:56:30 PM

ਜਲੰਧਰ (ਬਿਊਰੋ) — ਭਜਨ ਗੀਤਾਂ ਅਤੇ 'ਬਿੱਗ ਬੌਸ 12' ਨਾਲ ਖਾਸ ਪਛਾਣ ਬਣਾਉਣ ਵਾਲੇ ਅਨੂਪ ਜਲੋਟਾ ਦੇ ਘਰ 'ਚ ਗਮ ਦਾ ਮਾਹੌਲ ਛਾਇਆ ਹੋਇਆ ਹੈ। ਦਰਅਸਲ, ਅਨੂਪ ਜਲੋਟਾ ਦੀ ਮਾਂ ਕਮਲਾ ਜਲੋਟਾ ਦਾ 85 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਖਬਰਾਂ ਮੁਤਾਬਕ, ਕਮਲਾ ਜਲੋਟਾ ਮੁੰਬਈ ਦੇ ਹਿੰਦੂਜਾ ਹਸਪਤਾਲ 'ਚ ਕਾਫੀ ਸਮੇਂ ਭਰਤੀ ਸਨ, ਜਿÎਥੇ ਉਨ੍ਹਾਂ ਨੇ ਆਖਰੀ ਸਾਹ ਲਏ। ਹਾਲਾਂਕਿ ਉਨ੍ਹਾਂ ਦੀ ਮੌਤ ਦੀ ਕੋਈ ਖਾਸ ਵਜ੍ਹਾ ਸਾਹਮਣੇ ਨਹੀਂ ਆਈ ਹੈ ਅਤੇ ਨਾ ਹੀ ਇਸ ਬਾਰੇ ਹਾਲੇ ਤੱਕ ਅਨੂਪ ਜਲੋਟਾ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਇਸ ਤੋਂ ਪਹਿਲੇ ਸਾਲ 2014 'ਚ ਅਨੂਪ ਜਲੋਟਾ ਦੀ ਪਤਨੀ ਦਾ ਵੀ 59 ਸਾਲ ਦੀ ਉਮਰ 'ਚ ਲਿਵਰ ਪ੍ਰੌਬਲਮ ਕਾਰਨ ਦਿਹਾਂਤ ਹੋ ਗਿਆ ਸੀ। 

'ਬਿੱਗ ਬੌਸ 12' ਤੋਂ ਜਾਂਦੇ ਹੀ ਅਨੂਪ ਤੋਂ ਮਾਂ ਨੇ ਪੁੱਛਿਆ ਇਹ ਸਵਾਲ
'ਬਿੱਗ ਬੌਸ 12' ਤੋਂ ਬਾਹਰ ਹੋਣ ਤੋਂ ਬਾਅਦ ਅਨੂਪ ਜਲੋਟਾ ਸਭ ਤੋਂ ਪਹਿਲੇ ਆਪਣੀ ਮਾਂ ਨਾਲ ਮਿਲਣ ਗਏ ਸਨ। ਇਸ ਬਾਰੇ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਦੱਸਿਆ ਸੀ ਕਿ 'ਬਿੱਗ ਬੌਸ' ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਮੈਂ ਆਪਣੀ ਮਾਂ ਨੂੰ ਮਿਲਣ ਗਿਆ ਸੀ। ਉਨ੍ਹਾਂ ਨੇ ਮੈਨੂੰ ਸਭ ਤੋਂ ਪਹਿਲਾਂ ਇਹੀ ਪੁੱਛਿਆ ਕਿ ਜਸਲੀਨ ਕੌਣ ਹੈ। ਇਸ 'ਤੇ ਮੈਂ ਜਵਾਬ ਦਿੱਤਾ ਕਿ ਉਹ ਇਕ ਭੂਤ ਹੈ ਅਤੇ ਅਜਿਹਾ ਕੁਝ ਵੀ ਨਹੀਂ ਹੈ। 

ਜਸਲੀਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਅਨੂਪ ਜਲੋਟਾ ਆਏ ਸਨ ਸੁਰਖੀਆਂ 'ਚ 
ਦੱਸ ਦਈਏ ਕਿ ਅਨੂਪ ਜਲੋਟਾ 'ਬਿੱਗ ਬੌਸ 12' ਦੀ ਹੀ ਮੈਂਬਰ ਜਸਲੀਨ ਮਥਾਰੂ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਕਾਫੀ ਚਰਚਾ 'ਚ ਆ ਗਏ ਸਨ। ਨੈਨੀਤਾਲ, ਉੱਤਰਾਖੰਡ ਦੇ ਰਹਿਣਵਾਲੇ ਅਨੂਪ ਜਲੋਟਾ ਨੂੰ ਉਨ੍ਹਾਂ ਦੇ ਭਜਨਾਂ ਕਾਰਨ ਕਾਫੀ ਜਾਣਿਆ ਜਾਂਦਾ ਹੈ ਪਰ 'ਬਿੱਗ ਬੌਸ 12' 'ਚ ਆਉਣ ਤੋਂ ਬਾਅਦ ਉਨ੍ਹਾਂ ਦੀ ਲੋਕਪ੍ਰਿਯਤਾ ਹੋਰ ਵੀ ਵਧ ਗਈ ਸੀ। ਖਾਸ ਕਰਕੇ ਜਸਲੀਨ ਮਥਾਰੂ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਅਨੂਪ ਜਲੋਟਾ ਆਏ ਦਿਨ ਸੁਰਖੀਆਂ 'ਚ ਛਾਈ ਰਹਿੰਦੇ ਸਨ। ਹਾਲ ਹੀ 'ਚ ਅਨੂਪ ਜਲੋਟਾ ਬਾਲੀਵੁੱਡ ਦੇ ਦਿੱਗਜ਼ ਸਟਾਰ ਰਿਸ਼ੀ ਕਪੂਰ ਨੂੰ ਮਿਲਣ ਨਿਊਯਾਰਕ ਵੀ ਗਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News