1 ਕਰੋੜ ਦੇ ਗਾਣੇ 'ਚ ਸਿੱਧੂ ਮੂਸੇ ਵਾਲਾ! (ਵੀਡੀਓ)

Saturday, May 11, 2019 9:27 PM
1 ਕਰੋੜ ਦੇ ਗਾਣੇ 'ਚ ਸਿੱਧੂ ਮੂਸੇ ਵਾਲਾ! (ਵੀਡੀਓ)

ਜਲੰਧਰ (ਬਿਊਰੋ)— ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਜਲਦ ਹੀ ਆਪਣਾ ਐਕਟਿੰਗ ਡੈਬਿਊ ਕਰਨ ਜਾ ਰਹੇ ਹਨ। ਅਸੀਂ ਇਥੇ ਗੱਲ 'ਯੈੱਸ ਆਈ ਐਮ ਸਟੂਡੈਂਟ' ਦੀ ਨਹੀਂ ਕਰ ਰਹੇ, ਸਗੋਂ ਸਿੱਧੂ ਦੀ ਇਕ ਹੋਰ ਫਿਲਮ ਦੀ ਇਥੇ ਗੱਲ ਹੋ ਰਹੀ ਹੈ, ਜਿਸ ਦਾ ਨਾਂ ਹੈ 'ਤੇਰੀ ਮੇਰੀ ਜੋੜੀ'। ਜੀ ਹਾਂ, ਹਾਲ ਹੀ 'ਚ ਸਿੱਧੂ ਮੂਸੇ ਵਾਲਾ ਨੂੰ ਇਸ ਫਿਲਮ ਲਈ ਇਕ ਗੀਤ ਦੀ ਸ਼ੂਟਿੰਗ ਕਰਦੇ ਦੇਖਿਆ ਗਿਆ ਹੈ। ਸਿੱਧੂ ਕੋਈ ਫਿਲਮ ਕਰਨ ਤੇ ਉਹ ਖਾਸ ਨਾ ਹੋਵੇ, ਇਹ ਤਾਂ ਹੋ ਹੀ ਨਹੀਂ ਸਕਦਾ। ਇਸ ਫਿਲਮ ਦੀ ਖਾਸ ਗੱਲ ਇਹ ਹੈ ਕਿ ਜਿਸ ਗੀਤ ਦੀ ਸਿੱਧੂ ਮੂਸੇ ਵਾਲਾ ਸ਼ੂਟਿੰਗ ਕਰ ਰਹੇ ਹਨ, ਉਹ ਗੀਤ ਹੁਣ ਤਕ ਦੀ ਪੰਜਾਬੀ ਫਿਲਮ ਇੰਡਸਟਰੀ ਦਾ ਸਭ ਤੋਂ ਵੱਡਾ ਤੇ ਮਹਿੰਗਾ ਗੀਤ ਮੰਨਿਆ ਜਾ ਰਿਹਾ ਹੈ ਤੇ ਇਕੱਲੇ ਗੀਤ ਦਾ ਬਜਟ ਹੀ 1 ਕਰੋੜ ਰੁਪਏ ਹੈ।

ਫਿਲਮ 'ਤੇਰੀ ਮੇਰੀ ਜੋੜੀ' ਲਈ ਫਿਲਮਾਇਆ ਜਾ ਰਿਹਾ ਸਿੱਧੂ ਮੂਸੇ ਵਾਲਾ ਦਾ ਇਹ ਗੀਤ ਮੁੰਬਈ 'ਚ ਸ਼ੂਟ ਕੀਤਾ ਗਿਆ ਹੈ, ਜਿਸ ਦੀ 3 ਦਿਨਾਂ ਤਕ ਸ਼ੂਟਿੰਗ ਚੱਲੀ। ਖਾਸ ਗੱਲ ਇਹ ਹੈ ਕਿ ਇਸ ਗੀਤ 'ਚ ਸਿੱਧੂ ਮੂਸੇ ਵਾਲਾ ਨਾਲ ਮਸ਼ਹੂਰ ਬਾਲੀਵੁੱਡ ਐਕਟਰ ਸ਼ਕਤੀ ਕਪੂਰ ਵੀ ਨਜ਼ਰ ਆਉਣਗੇ। ਦੱਸਣਯੋਗ ਹੈ ਕਿ ਫਿਲਮ ਨੂੰ ਲਿਖਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਖੁਦ ਆਦਿਤਿਆ ਸੂਦ ਨੇ ਕੀਤਾ ਹੈ, ਜੋ 6 ਸਾਲਾਂ ਬਾਅਦ ਪੰਜਾਬੀ ਫਿਲਮ ਇੰਡਸਟਰੀ 'ਚ ਆਪਣੀ ਵਾਪਸੀ ਕਰ ਰਹੇ ਹਨ। ਫਿਲਮ 'ਚ ਕਿੰਗ ਬੀ. ਚੌਹਾਨ, ਸੈਮੀ ਗਿੱਲ ਤੇ ਨਾਜ਼ੀਆ ਮੁੱਖ ਭੂਮਿਕਾ ਨਿਭਾਅ ਰਹੇ ਹਨ। ਫਿਲਮ 'ਚ ਸਿੱਧੂ ਮੂਸੇ ਵਾਲਾ ਦਾ ਭਾਵੇਂ ਛੋਟਾ ਰੋਲ ਹੈ ਪਰ ਉਨ੍ਹਾਂ ਦੇ ਰੋਲ ਬਾਰੇ ਅਜੇ ਕੋਈ ਜਾਣਕਾਰੀ ਰਿਵੀਲ ਨਹੀਂ ਕੀਤੀ ਕਿਉਂਕਿ ਸਿੱਧੂ ਦੇ ਫੈਨਜ਼ ਲਈ ਇਸ ਨੂੰ ਸਸਪੈਂਸ ਰੱਖਿਆ ਗਿਆ ਹੈ।


Edited By

Rahul Singh

Rahul Singh is news editor at Jagbani

Read More