ਕਿਉਂ ਪਰਮੀਸ਼ ਵਰਮਾ ਦੇ ਗੀਤਾਂ ਨੂੰ ਹੀ ਗੂਗਲ ''ਤੇ ਸਰਚ ਕਰਦੀ ਹੈ ਸੋਨਾਕਸ਼ੀ ਸਿਨ੍ਹਾ, ਜਾਣੋ ਵਜ੍ਹਾ

9/12/2019 9:23:21 AM

ਮੁੰਬਈ (ਬਿਊਰੋ) — ਪੰਜਾਬੀ ਗੀਤਾਂ ਦਾ ਕਰੇਜ਼ ਸਿਰਫ ਆਮ ਲੋਕਾਂ 'ਤੇ ਹੀ ਨਹੀਂ ਸਗੋਂ ਬਾਲੀਵੁੱਡ ਸਟਾਰਸ 'ਤੇ ਵੀ ਦੇਖਣ ਨੂੰ ਆਮ ਮਿਲਦਾ ਹੈ। ਬਾਲੀਵੁੱਡ ਸਟਾਰਸ ਵੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀਆਂ ਤਾਰੀਫਾਂ ਕਰਦਾ ਹੈ। ਕੁਝ ਦਿਨ ਪਹਿਲਾਂ ਅਦਾਕਾਰ ਵਿੱਕੀ ਕੌਸ਼ਲ ਨੇ ਇਕ ਵੀਡੀਓ ਸਾਂਝਾ ਕਰਕੇ ਕਿਹਾ ਸੀ ਕਿ ਉਹ ਪੰਜਾਬੀ ਇੰਡਸਟਰੀ ਦੇ ਸਟਾਰਸ ਦੇ ਕੰਮ ਨੂੰ ਫਾਲੋ ਕਰਦੇ ਹਨ ਅਤੇ ਪੰਜਾਬੀ ਗੀਤ ਉਨ੍ਹਾਂ ਨੂੰ ਬੇਹੱਦ ਪਸੰਦ ਹਨ ਪਰ ਹੁਣ ਸੋਨਾਕਸ਼ੀ ਸਿਨ੍ਹਾ ਦਾ ਇਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸੋਨਾਕਸ਼ੀ ਨੂੰ ਜਦੋਂ ਪੁੱਛਿਆ ਜਾਂਦਾ ਹੈ ਕਿ ਉਹ ਗੂਗਲ 'ਤੇ ਕੀ ਸਰਚ ਕਰਨਾ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਗੂਗਲ 'ਤੇ ਪਰਮੀਸ਼ ਵਰਮਾ ਦੇ ਗੀਤ 'ਗਾਲ ਨੀ ਕੱਢਣੀ' ਸਰਚ ਕਰਾਂਗੀ।

 
 
 
 
 
 
 
 
 
 
 
 
 
 

@aslisona #gaalnikadni 😍👌 #4peg also coming very soon @parmishverma @desi_crew @speedrecords @timesmusichub #sonakshisinha #aslisona #parmishverma #gaalnikadni #desicrew #speedrecords #TimesMusic

A post shared by Speed Records (@speedrecords) on Sep 10, 2019 at 11:27pm PDT


ਦੱਸ ਦਈਏ ਕਿ ਸੋਨਾਕਸ਼ੀ ਸਿਨ੍ਹਾ ਦੇ ਇਸ ਜਵਾਬ ਤੋਂ ਤਾਂ ਇੰਝ ਹੀ ਲੱਗਦਾ ਹੈ ਕਿ ਸੋਨਾਕਸ਼ੀ ਸਿਨ੍ਹਾ ਨੂੰ ਪੰਜਾਬੀ ਗੀਤ ਬੇਹੱਦ ਪਸੰਦ ਹਨ। ਪਰਮੀਸ਼ ਵਰਮਾ ਦੇ ਗਾਏ ਇਸ ਗੀਤ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ਅਤੇ ਹੁਣ ਜਲਦ ਹੀ ਉਹ ਆਪਣੇ ਨਵੇਂ ਗੀਤ ਨਾਲ ਸਰੋਤਿਆਂ 'ਚ ਹਾਜ਼ਰੀ ਲਗਵਾਉਣ ਜਾ ਰਹੇ ਹਨ। '4 ਪੈੱਗ' ਨਾਂ ਦੇ ਟਾਈਟਲ ਹੇਠ ਆਉਣ ਵਾਲੇ ਇਸ ਗੀਤ ਲਈ ਪਰਮੀਸ਼ ਵਰਮਾ ਕਾਫੀ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਦੀ ਮੇਕਿੰਗ ਦੇ ਕੁਝ ਵੀਡੀਓ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੇ ਕੀਤੇ ਸਨ।

 
 
 
 
 
 
 
 
 
 
 
 
 
 

#4Peg Coming Soon !! Kaun Kaun Wait Kar Rea....?

A post shared by Parmish Verma (@parmishverma) on Sep 10, 2019 at 6:30am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News