‘ਤੇਰੀ ਮੇਰੀ ਕਹਾਣੀ’ ਦੇ ਲਾਂਚ ਦੌਰਾਨ ਰੌਣ ਲੱਗੇ ਹਿਮੇਸ਼ ਰੇਸ਼ਮੀਆਂ, ਵੀਡੀਓ

9/12/2019 10:01:09 AM

ਮੁੰਬਈ(ਬਿਊਰੋ)- ਲਤਾ ਮੰਗੇਸ਼ਕਰ ਦਾ ਗੀਤ ‘ਇਕ ਪਿਆਰ ਕਾ ਨਗਮਾ ਹੈਂ’ ਗਾ ਕੇ ਮਸ਼ਹੂਰ ਹੋਈ ਰਾਨੂ ਮੰਡਲ ਦਾ ਪਹਿਲਾ ਗੀਤ ‘ਤੇਰੀ ਮੇਰੀ ਕਹਾਣੀ’ ਹੋ ਚੁਕਿਆ ਹੈ। ਰਾਨੂ ਮੰਡਲ ਨੂੰ ਸਟਾਰ ਬਣਾਉਣ ਵਾਲੇ ਹਿਮੇਸ਼ ਰੇਸ਼ਮੀਆ ਇਸ ਗੀਤ ਦੇ ਲਾਂਚ ਭਾਵੁਕ ਹੁੰਦੇ ਦੇਖੇ ਗਏ। ਹਿਮੇਸ਼ ਨੂੰ ਰੋਂਦਾ ਦੇਖ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਦੇ ਹੰਝੂ ਸਾਫ ਕਰਦੀ ਦਿਸੀ। ਦੱਸ ਦੇਈਏ ਕਿ ਰਾਨੂ ਮੰਡਲ ਹੁਣ ਇਕ ਸਟਾਰ ਬਣ ਚੁਕੀ ਹੈ। ਰਾਨੂ ਮੰਡਲ ਹਿਮੇਸ਼ ਰੇਸ਼ਮੀਆ ਦੇ ਸ਼ੋਅ ‘ਸੁਪਰਸਟਾਰ ਸਿੰਗਰ’ ’ਚ ਵੀ ਪਹੁੰਚੀ ਸੀ,ਜਿੱਥੇ ਉਨ੍ਹਾਂ ਦੀ ਸੁਰੀਲੀ ਆਵਾਜ਼ ਸੁਣ ਕੇ ਹਿਮੇਸ਼ ਰੇਸ਼ਮੀਆ ਨੇ ਉਨ੍ਹਾਂ ਨੂੰ ਆਪਣੀ ਅਗਲੀ ਫਿਲਮ ਦਾ ਇਕ ਗੀਤ ਆਫਰ ਕੀਤਾ ਸੀ।
PunjabKesari
ਗੀਤ ਦੀ ਰਿਕਾਰਡਿੰਗ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ ਸੀ, ਜਿਸ ’ਚ ਹਿਮੇਸ਼ ਰਾਨੂ ਮੰਡਲ ਨੂੰ ਗਾਇਡ ਕਰਦੇ ਨਜ਼ਰ  ਆ ਰਹੇ ਸਨ। ਬੀਤੇ ਦਿਨੀਂ ਮੁੰਬਈ ’ਚ ਹਿਮੇਸ਼ ਦੀ ਫਿਲਮ ‘ਹੈਪੀ ਹਾਰਡੀ ਐਂਡ ਹੀਰ’ ਦਾ ਸਾਂਗ ਲਾਂਚ ਕੀਤਾ ਗਿਆ। ਇਸ ਇਵੈਂਟ ’ਚ ਹਿਮੇਸ਼ ਰੇਸ਼ਮੀਆ  ਦੇ ਨਾਲ ਉਨ੍ਹਾਂ ਦੀ ਪਤਨੀ ਸੋਨੀਆ ਕਪੂਰ ਅਤੇ ਰਾਨੂ ਮੰਡਲ ਵੀ ਸ਼ਾਮਿਲ ਸੀ।
PunjabKesari
ਆਪਣੀ ਫਿਲਮ ਦੇ ਗੀਤ ’ਤੇ ਹਿਮੇਸ਼ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਕਿ ਉਦੋਂ ਉਹ ਗੀਤ ਦੀ ਲੋਕਪ੍ਰਿਅਤਾ ’ਤੇ ਗੱਲ ਕਰਦੇ ਹੋਏ ਭਾਵੁਕ ਹੋ ਗਏ, ਅਤੇ ਉਨ੍ਹਾਂ ਦੀਆਂ ਅੱਖਾਂ ’ਚ ਹੰਝੂ ਆ ਗਏ। ਇਸ ਦੇ ਨਾਲ ਹੀ ਰਾਨੂ ਮੰਡਲ ਨੇ ਹਿਮੇਸ਼ ਰੇਸ਼ਮੀਆ ਦਾ ਧੰਨਵਾਦ ਵੀ ਕੀਤਾ, ਜਿਸ ਨਾਲ ਐਕਟਰ ਹੋਰ ਵੀ ਭਾਵੁਕ ਹੋ ਗਏ।

 
 
 
 
 
 
 
 
 
 
 
 
 
 

rewind back the journey of #ranumandal today at the song launch @tips @viralbhayani

A post shared by Viral Bhayani (@viralbhayani) on Sep 11, 2019 at 6:55am PDT

 

 
 
 
 
 
 
 
 
 
 
 
 
 
 

rewind back the journey of #ranumandal today at the song launch @tips @viralbhayani

A post shared by Viral Bhayani (@viralbhayani) on Sep 11, 2019 at 6:55am PDT


ਪਤੀ ਹਿਮੇਸ਼ ਨੂੰ ਰੋਂਦੇ ਦੇਖ ਸੋਨੀਆ ਕਪੂਰ ਨੇ ਆਪਣੇ ਹੱਥਾਂ ਨਾਲ ਉਨ੍ਹਾਂ ਦੇ ਹੰਝੂ ਸਾਫ ਕੀਤੇ। ਇਸ ਦੌਰਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਸਾਂਗ ਲਾਂਚ ਇਵੈਂਟ ਦੇ ਮੌਕੇ ’ਤੇ ਰਾਨੂ ਮੰਡਲ ਨੇ ਆਪਣੀ ਵਾਇਰਲ ਵੀਡੀਓ ਦਾ ਗੀਤ ‘ਇਕ ਪਿਆਰ ਕਾ ਨਗਮਾ ਹੈਂ’ ਗਾ ਕੇ ਸੁਣਾਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News