‘ਪਲ ਪਲ ਦਿਲ ਕੇ ਪਾਸ’ ਦਾ ਨਵਾਂ ਗੀਤ 'Dil Uda Patanga' ਹੋਇਆ ਰਿਲੀਜ਼
9/12/2019 10:47:07 AM
ਮੁੰਬਈ(ਬਿਊਰੋ)- ਬਾਲੀਵੁੱਡ ਦੇ ਐਕਸ਼ਨ ਹੀਰੋ ਤੇ ਲੋਕ ਸਭਾ ਦੇ ਮੈਂਬਰ ਸੰਨੀ ਦਿਓਲ ਦਾ ਬੇਟਾ ਕਰਨ ਦਿਓਲ ਬਾਲੀਵੁੱਡ ‘ਚ ‘ਪਲ ਪਲ ਦਿਲ ਕੇ ਪਾਸ’ ਫਿਲਮ ਨਾਲ ਡੈਬਿਊ ਕਰਨ ਜਾ ਰਿਹਾ ਹੈ। ਇਸ ਫਿਲਮ ’ਚ ਉਨ੍ਹਾਂ ਨਾਲ ਅਦਾਕਾਰਾ ਸਾਹਿਰ ਬਾਂਬਾ ਹੈ। ਇਹ ਫਿਲਮ ਇਸ ਮਹੀਨੇ 20 ਸਤੰਬਰ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਦਾ ਇਕ ਹੋਰ ਗੀਤ ‘ਦਿਲ ਉੜਾ ਪਤੰਗਾ’ ਦਰਸ਼ਕਾਂ ਨੂੰ ਸਨਮੁਖ ਹੋ ਚੁੱਕਿਆ ਹੈ। ਇਸ ਗੀਤ ‘ਚ ਕਰਨ ਦਿਓਲ ਤੇ ਸਾਹਿਰ ਬਾਂਬਾ ਇਕ-ਦੂਜੇ ਦੇ ਖਿਆਲਾਂ ‘ਚ ਗੁਆਚੇ ਹੋਏ ਨਜ਼ਰ ਆ ਰਹੇ ਹਨ।
‘ਦਿਲ ਉੜਾ ਪਤੰਗਾ’ ਗੀਤ ਦੇ ਬੋਲ ਸਿਧਾਰਥ ਤੇ ਗਰਿਮਾ ਹੋਰਾਂ ਦੀ ਕਲਮ ‘ਚੋਂ ਨਿਕਲੇ ਹਨ ਇਸ ਗੀਤ ਨੂੰ ਰਿਸ਼ੀ ਰਿਚ ਨੇ ਮਿਊਜ਼ਿਕ ਦਿੱਤਾ ਹੈ। ਗੀਤ ਨੂੰ ਜ਼ੀ ਮਿਊਜ਼ਿਕ ਕੰਪਨੀ ਦੇ ਲੈਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਫਿਲਮ ਨੂੰ ਡਾਇਰੈਕਟ ਸੰਨੀ ਦਿਓਲ ਨੇ ਕੀਤਾ ਹੈ। ਫਿਲਮ ‘ਪਲ ਪਲ ਦਿਲ ਕੇ ਪਾਸ’ ਇਕ ਪ੍ਰੇਮ ਕਹਾਣੀ ਹੈ, ਜਿਸ ’ਚ ਆਕਾਸ਼ ਆਹੂਜਾ, ਸਿਮੋਨ ਸਿੰਘ, ਮੇਗਨਾ ਮਲਿਕ, ਕਾਮਿਨੀ ਖੰਨਾ ਤੇ ਆਕਾਸ਼ ਧਾਰ ਵਰਗੇ ਅਹਿਮ ਕਿਰਦਾਰਾਂ ’ਚ ਨਜ਼ਰ ਆਉਣਗੇ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
Related News
ਧਰਮਿੰਦਰ ਦੀ ICU ਤੋਂ ਵੀਡੀਓ ਲੀਕ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਜਾਣੋ ਕਿਸ ਨੇ ਕੀਤੀ ਸੀ ਇਹ ਹਰਕਤ
